ਉਦੈ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ ਮੈਨੇਜਿੰਗ ਡਾਇਰਕੈਟਰ ਅਤੇ CEO ਅਹੁਦੇ ਤੋਂ ਦਿੱਤਾ ਅਸਤੀਫਾ

Sunday, Sep 03, 2023 - 04:17 PM (IST)

ਉਦੈ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ ਮੈਨੇਜਿੰਗ ਡਾਇਰਕੈਟਰ ਅਤੇ CEO ਅਹੁਦੇ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ - ਕੋਟਕ ਮਹਿੰਦਰਾ ਬੈਂਕ ਦੇ ਬੋਰਡ ਦੀ ਅੱਜ ਅਹਿਮ ਬੈਠਕ ਹੋਈ। ਇਸ ਬੈਠਕ ’ਚ ਉਦੈ ਕੋਟਕ ਨੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ 1 ਸਤੰਬਰ ਤੋਂ ਲਾਗੂ ਹੋ ਚੁੱਕਾ ਹੈ। ਹੁਣ ਉਹ ਕੋਟਕ ਮਹਿੰਦਰਾ ਬੈਂਕ ਦੇ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਬਣ ਗਏ ਹਨ। ਬੋਰਡ ਨੇ ਫੌਰੀ ਤੌਰ ’ਤੇ ਦੀਪਕ ਗੁਪਤਾ ਨੂੰ ਐੱਮ. ਡੀ. ਅਤੇ ਸੀ. ਈ. ਓ. ਦਾ ਅਹੁਦਾ ਸੌਂਪਿਆ ਹੈ। ਉਹ ਇਸ ਸਮੇਂ ਜੁਆਇੰਟ ਮੈਨੇਜਿੰਗ ਡਾਇਰੈਕਟਰ ਹਨ।

ਦੀਪਕ ਗੁਪਤਾ ਇਸ ਅਹੁਦੇ ਨੂੰ 31 ਦਸੰਬਰ ਤੱਕ ਸੰਭਾਲਣਗੇ। ਇਸ ਪ੍ਰਸਤਾਵ ਨੂੰ ਹਾਲੇ ਰਿਜ਼ਰਵ ਬੈਂਕ ਅਤੇ ਬੈਂਕ ਦੇ ਦੂਜੇ ਮੈਂਬਰਾਂ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਉਦੈ ਕੋਟਕ ਨੇ ਅਸਤੀਫੇ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਨਵੇਂ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਨੂੰ ਲੈ ਕੇ ਬੈਂਕ ਨੇ ਪਹਿਲਾਂ ਹੀ ਰਿਜ਼ਰਵ ਬੈਂਕ ਕੋਲ ਐਪਲੀਕੇਸ਼ਨ ਜਮ੍ਹਾ ਕਰ ਦਿੱਤੀ ਹੈ। ਨਵੇਂ ਸੀ. ਈ. ਓ. ਦਾ ਕੰਮਕਾਜ 1 ਜਨਵਰੀ 2024 ਤੋਂ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject

ਉਦੈ ਕੋਟਕ ਨੇ ਆਪਣੀ ਪੋਸਟ ’ਚ ਕੀ ਲਿਖਿਆ

ਆਪਣੇ ਅਸਤੀਫੇ ਤੋਂ ਬਾਅਦ ਉਦੈ ਕੋਟਕ ਨੇ ਟਵਿਟਰ ’ਤੇ ਇਕ ਪੋਸਟ ਪਾਈ। ਇਸ ਵਿਚ ਉਨ੍ਹਾਂ ਨੇ ਲਿਖਿਆ ਕਿ ਮੇਰੇ ਸਕਸੈਸਰ ਯਾਨੀ ਉਤਰਾਧਿਕਾਰ ਦੀ ਚੋਣ ਮੇਰੇ ਲਈ ਬਹੁਤ ਅਹਿਮ ਰਹੀ ਹੈ ਕਿਉਂਕਿ ਬੈਂਕ ਦੇ ਚੇਅਰਮੈਨ, ਮੈਂ ਅਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਨੂੰ ਇਸ ਸਾਲ ਦੇ ਅਖੀਰ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਜ਼ਰੂਰੀ ਹੈ। ਮੈਂ ਸਵੈਇੱਛਾ ਨਾਲ ਬੈਂਕ ਦੇ ਸੀ. ਈ. ਓ. ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਤਰਾਧਿਕਾਰੀ ਨੂੰ ਲੈ ਕੇ ਜਦੋਂ ਤੱਕ ਰਿਜ਼ਰਵ ਬੈਂਕ ਤੋਂ ਇਜਾਜ਼ਤ ਨਹੀਂ ਮਿਲ ਜਾਂਦੀ, ਉਦੋਂ ਤੱਕ ਦੀਪਕ ਗੁਪਤਾ ਜੋ ਮੌਜੂਦਾ ਸਮੇਂ ਵਿਚ ਜੁਆਇੰਟ ਮੈਨੇਜਿੰਗ ਡਾਇਰੈਕਟਰ ਹਨ, ਸੀ. ਈ. ਓ. ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।

ਮੈਨੇਜਮੈਂਟ ਟੀਮ ਮਜ਼ਬੂਤ

ਫਾਊਂਡਰ ਹੋਣ ਦੇ ਨਾਤੇ ਬੈਂਕ ਅਤੇ ਇਸ ਬ੍ਰਾਂਡ ਨਾਲ ਮੇਰਾ ਡੂੰਘਾ ਲਗਾਅ ਹੈ। ਇਸ ਇੰਸਟੀਚਿਊਸ਼ਨ ਦੀ ਮੈਂ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਵਜੋਂ ਸੇਵਾ ਕਰਦਾ ਰਹਾਂਗਾ। ਮੈਨੇਜਮੈਂਟ ਦੀ ਟੀਮ ਮਜ਼ਬੂਤ ਹੈ। ਉਹ ਇਸ ਵਿਰਾਸਤ ਨੂੰ ਅੱਗੇ ਵਧਾਏਗੀ। ਫਾਊਂਡਰਸ ਆਉਂਦੇ-ਜਾਂਦੇ ਰਹਿਣਗੇ ਪਰ ਸੰਸਥਾ ਨਿਰੰਤਰ ਵਧਦੀ ਰਹਿੰਦੀ ਹੈ।

ਇਹ ਵੀ ਪੜ੍ਹੋ :   ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਨਿਯਮਾਂ ਦੀ ਅਣਦੇਖੀ ਕਾਰਨ ਹੋ ਸਕਦੈ ਨੁਕਸਾਨ

38 ਸਾਲ ਪਹਿਲਾਂ ਇਕ ਵੱਡੇ ਸੁਪਨੇ ਨਾਲ ਬੈਂਕ ਦੀ ਸ਼ੁਰੂਆਤ

ਉਨ੍ਹਾਂ ਨੇ ਕਿਹਾ ਕਿ ਕਈ ਸਾਲ ਪਹਿਲਾਂ ਮੈਂ ਦੇਖਿਆ ਕਿ ਜੇ. ਪੀ. ਮੋਰਗਨ ਅਤੇ ਗੋਲਡਮੈਨ ਸਾਕਸ ਵਰਗੇ ਨਾਂ ਗਲੋਬਲ ਵਿੱਤੀ ਮਾਰਕੀਟ ਨੂੰ ਡੋਮੀਨੇਟ ਕਰਦੇ ਹਨ। ਮੈਂ ਇਸ ਤਰ੍ਹਾਂ ਦੀ ਇੰਸਟੀਚਿਊਸ਼ਨ ਭਾਰਤ ਵਿਚ ਬਣਾਉਣ ਦਾ ਸੁਪਨਾ ਦੇਖਿਆ। ਇਸੇ ਸੁਪਨੇ ਨਾਲ 38 ਸਾਲ ਪਹਿਲਾਂ ਕੋਟਕ ਮਹਿੰਦਰਾ ਬੈਂਕ ਦੀ ਸਥਾਪਨਾ ਕੀਤੀ ਗਈ। 3 ਇੰਪਲਾਇਜ਼ ਅਤੇ 300 ਸਕੇਅਰ ਫੁੱਟ ਦੇ ਆਫਿਸ ਨਾਲ ਇਸ ਬੈਂਕ ਦੇ ਕੰਮਕਾਜ ਦੀ ਸ਼ੁਰੂਆਤ ਹੋਈ।

ਨਿੱਜੀ ਕਾਰਨਾਂ ਕਰ ਕੇ ਲਿਆ ਫੈਸਲਾ

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਕੁੱਝ ਮਹੀਨਿਆਂ ਦਾ ਸਮਾਂ ਮੇਰੇ ਲਈ ਪਰਿਵਾਰਿਕ ਅਤੇ ਨਿੱਜੀ ਕਾਰਨਾਂ ਕਰ ਕੇ ਕਾਫੀ ਰੁੱਝਿਆ ਰਹਿਣ ਵਾਲਾ ਹੈ। ਮੇਰੇ ਪਰਿਵਾਰ ਪ੍ਰਤੀ ਮੇਰੀਆਂ ਜ਼ਿੰਮੇਵਾਰੀਆਂ ਹਨ ਅਤੇ ਮੈਂ ਆਪਣੇ ਵੱਡੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ’ਚ ਰੁੱਝ ਜਾਵਾਂਗਾ। ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਮੈਨੂੰ ਲਗਦਾ ਹੈ ਕਿ ਮੈਂ ਆਪਣੇ ਇਸ ਰੁਝੇਵੇਂ ਭਰੇ ਸਮੇਂ ਦੌਰਾਨ ਬੈਂਕ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ’ਚ ਪੂਰੀ ਤਰ੍ਹਾਂ ਸਮਾਂ ਨਹੀਂ ਦੇ ਸਕਾਂਗਾ। ਲਿਹਾਜਾ ਮੈਂ ਇਹ ਫੈਸਲਾ ਲੈਣਾ ਸਹੀ ਸਮਝਿਆ।

ਇਹ ਵੀ ਪੜ੍ਹੋ :   ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News