ਡਿਫਾਲਟਰਾਂ ਨੂੰ ਦੀਵਾਲੀ ਮੌਕੇ ਘਰ ਜਾ ਕੇ ਮਠਿਆਈਆਂ ਦੇ ਡੱਬੇ ਦੇਵੇਗਾ ਯੂਕੋ ਬੈਂਕ
Saturday, Nov 04, 2023 - 10:37 AM (IST)

ਮੁੰਬਈ (ਏਜੰਸੀ)– ਜਨਤਕ ਖੇਤਰ ਦੇ ਸਰਕਾਰੀ ਬੈਂਕ ਯੂਕੋ ਬੈਂਕ ਦੇ ਰਿਕਵਰੀ ਵਿਭਾਗ ਨੇ ਬੈਂਕ ਦੀ ਹਰ ਬ੍ਰਾਂਚ ਦੇ ਟੌਪ-10 ਡਿਫਾਲਟਰਾਂ ਨੂੰ ਦੀਵਾਲੀ ਮੌਕੇ ਮਠਿਆਈਆਂ ਦੇ ਡੱਬੇ ਦੇਣ ਦਾ ਫ਼ੈਸਲਾ ਕੀਤਾ ਹੈ। ਬੈਂਕ ਵਲੋਂ ਜਾਰੀ ਕੀਤੀ ਗਈ ਇਕ ਅੰਦਰੂਨੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਜੋ ਗਾਹਕ ਮੌਜੂਦਾ ਸਮੇਂ ਵਿੱਚ ਕਿਸੇ ਕਾਰਨ ਡਿਫਾਲਟ ਕਰ ਗਏ ਹਨ, ਉਹ ਇਕ ਸਮੇਂ ਵਿਚ ਬੈਂਕ ਦੇ ਕੀਮਤੀ ਗਾਹਕ ਸਨ। ਦੀਵਾਲੀ ਦੇ ਖ਼ਾਸ ਮੌਕੇ 'ਤੇ ਲਿਹਾਜਾ ਬ੍ਰਾਂਚ ਦੇ ਮੈਨੇਜਰ ਇਨ੍ਹਾਂ ਦੇ ਘਰਾਂ ਵਿੱਚ ਜਾਣ ਅਤੇ ਇਨ੍ਹਾਂ ਨੂੰ ਜਾ ਕੇ ਮਠਿਆਈ ਦੇ ਡੱਬੇ ਦੇ ਕੇ ਆਉਣ।
ਇਹ ਵੀ ਪੜ੍ਹੋ - ਕਰਮਚਾਰੀਆਂ ਦਾ ਬੋਨਸ ਬਾਜ਼ਾਰ ’ਚ ਲਿਆਇਆ ਬਹਾਰ, ਦੀਵਾਲੀ 'ਤੇ ਹੋਵੇਗਾ 3.5 ਲੱਖ ਕਰੋੜ ਦਾ ਕਾਰੋਬਾਰ!
ਦੱਸ ਦੇਏਈ ਕਿ ਉਂਝ ਤਾਂ ਆਮ ਤੌਰ ’ਤੇ ਬੈਂਕਾਂ ਦੇ ਮੈਨੇਜਰ ਆਪਣੇ ਚੋਟੀ ਦੇ ਗਾਹਕਾਂ ਨਾਲ ਲਗਾਤਾਰ ਰਾਬਤਾ ਰੱਖਦੇ ਹਨ ਅਤੇ ਤਿਓਹਾਰਾਂ ’ਤੇ ਉਨ੍ਹਾਂ ਨੂੰ ਬੈਂਕ ਵਲੋਂ ਤਿਓਹਾਰ ਦੀਆਂ ਵਧਾਈਆਂ ਵੀ ਭੇਜੀਆਂ ਜਾਂਦੀਆਂ ਹਨ ਪਰ ਯੂਕੋ ਬੈਂਕ ਨੇ ਗਾਹਕਾਂ ਦੇ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਫਾਲਟਰਾਂ ਦੇ ਕੋਲ ਵੀ ਸੱਭਿਅਕਤਾ ਨਾਲ ਜਾਣ ਅਤੇ ਤਿਓਹਾਰ ਦੀਆਂ ਵਧਾਈਆਂ ਅਤੇ ਮਠਿਆਈ ਦਾ ਡੱਬਾ ਦੇਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8