ਯੂਕੋ ਬੈਂਕ ਨੂੰ ਦਸੰਬਰ 'ਚ ਖ਼ਤਮ ਹੋਈ ਤਿਮਾਹੀ 'ਚ 35 ਕਰੋੜ ਦਾ ਸ਼ੁੱਧ ਮੁਨਾਫਾ

Monday, Jan 25, 2021 - 03:01 PM (IST)

ਨਵੀਂ ਦਿੱਲੀ- ਜਨਤਕ ਖੇਤਰ ਦੇ ਯੂਕੋ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਦਸੰਬਰ 2020 ਵਿਚ ਖ਼ਤਮ ਹੋਈ ਤੀਜੀ ਤਿਮਾਹੀ ਵਿਚ ਮੁਨਾਫਾ ਦਰਜ ਕੀਤਾ ਹੈ। ਯੂਕੋ ਬੈਂਕ ਨੇ ਸੋਮਵਾਰ ਨੂੰ ਦੱਸਿਆ ਕਿ ਤੀਜੀ ਤਿਮਾਹੀ ਵਿਚ ਉਸ ਨੂੰ 35.44 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਹੈ।

ਬੈਂਕ ਨੂੰ ਇਸ ਦੌਰਾਨ ਫਸੇ ਹੋਏ ਕਰਜ਼ ਵਿਚ ਗਿਰਾਵਟ ਦੇ ਮੱਦੇਨਜ਼ਰ ਪੈਸਿਆਂ ਦੀ ਵੱਖਰੇ ਤੌਰ 'ਤੇ ਵਿਵਸਥਾ ਘੱਟ ਕਰਨੀ ਪਈ, ਜਿਸ ਨਾਲ ਮੁਨਾਫੇ ਵਿਚ ਵਾਧਾ ਹੋਇਆ।

ਯੂਕੋ ਬੈਂਕ ਨੂੰ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 960.17 ਕਰੋੜ ਰੁਪਏ ਦਾ ਸ਼ੁੱਧ ਨੁਕਸਾਨ ਹੋਇਆ ਸੀ। ਇਸੇ ਤਰ੍ਹਾਂ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਉਸ ਨੂੰ 30.12 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ।

ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆ ਅਧੀਨ ਮਿਆਦ ਵਿਚ ਉਸ ਦੀ ਕੁੱਲ ਆਮਦਨ ਘੱਟ ਕੇ 4,466.97 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 4,514.21 ਕਰੋੜ ਰੁਪਏ ਸੀ। ਗੌਰਤਲਬ ਹੈ ਕਿ ਕੰਪਨੀਆਂ ਵੱਲੋਂ ਦਸੰਬਰ ਤਿਮਾਹੀ ਦੇ ਵਿੱਤੀ ਨਤੀਜੇ ਜਾਰੀ ਕੀਤੇ ਜਾ ਰਹੇ ਹਨ। ਹੁਣ ਤੱਕ ਕਈ ਕੰਪਨੀਆਂ ਨਤੀਜੇ ਜਾਰੀ ਕਰ ਚੁੱਕੀਆਂ ਹਨ। 
 


Sanjeev

Content Editor

Related News