ਟਵਿੱਟਰ ਦੇ ਨਵੇਂ ਸੀ.ਟੀ.ਓ. ਬਣੇ ਪਰਾਗ ਅਗਰਵਾਲ

Saturday, Mar 10, 2018 - 11:21 AM (IST)

ਟਵਿੱਟਰ ਦੇ ਨਵੇਂ ਸੀ.ਟੀ.ਓ. ਬਣੇ ਪਰਾਗ ਅਗਰਵਾਲ

ਨਵੀਂ ਦਿੱਲੀ—ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਪਰਾਗ ਅਗਰਵਾਲ ਨੂੰ ਆਪਣਾ ਨਵਾਂ ਮੁੱਖ ਉਦਯੋਗਿਕ ਅਧਿਕਾਰੀ (ਸੀ.ਟੀ.ਓ) ਨਿਯੁਕਤ ਕੀਤਾ ਹੈ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਸ ਸੰਬੰਧ 'ਚ ਜਾਣਕਾਰੀ ਦਿੱਤੀ ਹੈ। ਅਗਰਵਾਲ ਐਡਮ ਮੇਸਿੰਗਰ ਦਾ ਸਥਾਨ ਲੈਣਗੇ ਜੋ 2016 ਦੇ ਅੰਤ 'ਚ ਕੰਪਨੀ ਛੱਡ ਚੁੱਕੇ ਹਨ।
ਅਗਰਵਾਲ ਆਈ.ਆਈ.ਟੀ. ਬੰਬਈ ਦੇ ਵਿਦਿਆਰਥੀ ਰਹੇ ਹਨ ਅਤੇ ਉਨ੍ਹਾਂ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ 'ਚ ਪੀ.ਐੱਚ.ਡੀ. ਕੀਤੀ ਹੈ। ਅਗਰਵਾਲ 2011 'ਚ ਟਵਿੱਟਰ ਨਾਲ ਜੁੜੇ ਸਨ ਤਾਂ ਉਨ੍ਹਾਂ ਨੂੰ ਵਿਗਿਆਪਨ ਇੰਜੀਨੀਅਰ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਟਵਿੱਟਰ 'ਚ ਆਉਣ ਤੋਂ ਪਹਿਲਾਂ ਉਹ ਮਾਈਕ੍ਰੋਸਾਫਟ ਰਿਸਰਚ, ਯਾਬੂ ਰਿਸਰਚ ਅਤੇ ਏ.ਟੀ.ਐਂਡ.ਟੀ. ਲੈਬਸ ਨਾਲ ਜੁੜੇ ਰਹੇ ਹਨ। 
ਟਵਿੱਟਰ ਨੇ ਇਸ ਹਫਤੇ ਐਲਾਨ ਕੀਤਾ ਸੀ ਕਿ ਉਹ ਆਪਣੇ ਪਲੈਟਫਾਰਮ 'ਤੇ 'ਸਮੂਹਿਕ ਸਿਹਤ, ਖੁੱਲ੍ਹਾਪਨ ਅਤੇ ਜਨਤਕ ਗੱਲਬਾਤ 'ਚ ਸ਼੍ਰਿਸ਼ਟਾਚਾਰ ਵਧਾਉਣ' ਦੇ ਮਕਸਦ ਨਾਲ ਸਮਾਜ ਵਿਗਿਆਨ ਦਾ ਇਕ ਨਿਰਦੇਸ਼ ਨਿਯੁਕਤ ਕਰਨਾ ਚਾਹੁੰਦਾ ਹੈ।


Related News