ਟਵਿੱਟਰ ਨੇ 8 ਡਾਲਰ ਸਬਸਕ੍ਰਿਪਸ਼ਨ ਪ੍ਰੋਗਰਾਮ ਕੀਤਾ ਰੱਦ, ਜਾਣੋ ਕੀ ਹੈ ਇਸ ਫ਼ੈਸਲੇ ਦਾ ਕਾਰਨ
Saturday, Nov 12, 2022 - 01:22 AM (IST)
ਨਵੀਂ ਦਿੱਲੀ : ਟਵਿੱਟਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ 8 ਡਾਲਰ ਵਾਲੇ ਸਬਸਕ੍ਰਿਪਸ਼ਨ ਪ੍ਰੋਗਰਾਮ ਨੂੰ ਫਿਲਹਾਲ ਰੱਦ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਨੇ ਮਸ਼ਹੂਰ ਬ੍ਰਾਂਡਜ਼ ਦੇ ਫ਼ਰਜ਼ੀ ਅਕਾਊਂਟਸ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਕੰਪਨੀ ਨੇ ਇਹ ਫ਼ੈਸਲਾ ਲਿਆ ਹੈ। ਹਾਲਾਂਕਿ, ਟਵਿੱਟਰ ਯੂਜ਼ਰਜ਼ ਅਜੇ ਵੀ ਆਪਣੇ ਅਕਾਊਂਟ ਨੂੰ ਆਮ ਤੌਰ ’ਤੇ ਚਲਾਉਣ ਦੇ ਯੋਗ ਹੋਣਗੇ। ਫ਼ਰਜ਼ੀ ਅਕਾਊਂਟਸ ਬਾਰੇ ਸਭ ਤੋਂ ਪਹਿਲਾਂ ਵੈੱਬਸਾਈਟ ਪਲੇਟਫਾਰਮਰ ਨੇ ਜਾਣਕਾਰੀ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਹਾਈ-ਪ੍ਰੋਫਾਈਲ ਅਕਾਊਂਟਸ ਲਈ ‘ਆਫ਼ੀਸ਼ੀਅਲ’ ਬੈਜ ਨੂੰ ਵੀ ਬਹਾਲ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਗੰਨਾ ਕਾਸ਼ਤਕਾਰਾਂ ਲਈ ਖ਼ੁਸ਼ਖ਼ਬਰੀ, ‘ਆਪ’ ਸਰਕਾਰ ਵੱਲੋਂ ਗੰਨੇ ਦੇ ਭਾਅ ਸਬੰਧੀ ਨੋਟੀਫਿਕੇਸ਼ਨ ਜਾਰੀ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਟਵਿੱਟਰ ਦੇ ਅਧਿਕਾਰਤ ਤੌਰ ’ਤੇ ਵੈਰੀਫਿਕੇਸ਼ਨ ਸਿਸਟਮ ਦੇ ਸਬਸਕ੍ਰਿਪਸ਼ਨ ਪ੍ਰੋਗਰਾਮ ਲਾਂਚ ਕੀਤਾ ਸੀ। ਇਸ ਤੋਂ ਬਾਅਦ ਕਈ ਯੂਜ਼ਰਜ਼ ਇਸ ਦੀ ਗ਼ਲਤ ਵਰਤੋਂ ਕਰਨ ਲੱਗੇ। 8 ਡਾਲਰ ਪ੍ਰਤੀ ਮਹੀਨਾ ਦੇ ਕੇ ਫ਼ਰਜ਼ੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ। ਕੰਟੈਂਟ ਨੂੰ ਵੀ ਟਵਿੱਟਰ ਦੇ ਐਲਗੋਰਿਦਮ ਵੱਲੋਂ ਵੈਰੀਫਾਈ ਨਹੀਂ ਕੀਤਾ ਰਿਹਾ ਸੀ। ਇਸ ਕਾਰਨ ਅਮਰੀਕੀ ਪੇਸ਼ੇਵਰ ਬਾਸਕਟਬਾਲ ਖਿਡਾਰੀ ਲੀਬਰੋਨ ਜੇਮਸ ਵਰਗੇ ਲੋਕ ਕਾਫ਼ੀ ਪ੍ਰਭਾਵਿਤ ਹੋਏ।
ਇਹ ਖ਼ਬਰ ਵੀ ਪੜ੍ਹੋ : ਜੇਕਰ ਰਾਜੀਵ ਗਾਂਧੀ ਕਤਲ ਮਾਮਲੇ ’ਚ ਦੋਸ਼ੀ ਛੱਡੇ ਜਾ ਸਕਦੇ ਹਨ ਤਾਂ ਸਿੱਖ ਬੰਦੀ ਕਿਉਂ ਨਹੀਂ : ਐਡਵੋਕੇਟ ਧਾਮੀ