ਟਵਿੱਟਰ ਦੀ ਐਡ ਸੇਲਜ਼ ਚੀਫ਼ ਸਾਰਾ ਪਰਸਨੇਟ ਨੇ ਦਿੱਤਾ ਅਸਤੀਫਾ
Wednesday, Nov 02, 2022 - 02:16 AM (IST)
ਬਿਜ਼ਨੈੱਸ ਡੈਸਕ : ਟੇਸਲਾ ਦੇ ਸੀਈਓ ਏਲਨ ਮਸਕ ਦੇ ਟਵਿੱਟਰ ਦਾ ਨਵਾਂ ਮਾਲਕ ਬਣਨ ਤੋਂ ਬਾਅਦ ਕੰਪਨੀ 'ਚ ਹਲਚਲ ਮਚੀ ਹੋਈ ਹੈ। ਹੁਣ ਟਵਿੱਟਰ ਦੀ ਐਡਵਰਟਾਈਜ਼ਿੰਗ ਅਤੇ ਸੇਲਜ਼ ਦੀ ਮੁਖੀ ਸਾਰਾ ਪਰਸਨੇਟ ਨੇ ਵੀ ਕੰਪਨੀ ਤੋਂ ਆਪਣਾ ਰਿਸ਼ਤਾ ਤੋੜ ਲਿਆ ਹੈ। ਮੰਗਲਵਾਰ ਨੂੰ ਸਾਰਾ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਉਹ ਪਿਛਲੇ ਹਫ਼ਤੇ ਹੀ ਅਸਤੀਫਾ ਦੇ ਚੁਕੀ ਹੈ।
