TVS ਦੀ ਦਸੰਬਰ ਵਿਕਰੀ ਛੇ ਫੀਸਦੀ ਵਧੀ

Wednesday, Jan 02, 2019 - 04:54 PM (IST)

TVS ਦੀ ਦਸੰਬਰ ਵਿਕਰੀ ਛੇ ਫੀਸਦੀ ਵਧੀ

ਨਵੀਂ ਦਿੱਲੀ—ਟੀ.ਵੀ.ਐੱਸ. ਮੋਟਰ ਕੰਪਨੀ ਦੀ ਕੁੱਲ ਵਿਕਰੀ ਦਸੰਬਰ 'ਚ ਛੇ ਫੀਸਦੀ ਵਧ ਕੇ 2,71,395 ਵਾਹਨ ਰਹੀ। ਪਿਛਲੇ ਸਾਲ ਦਸੰਬਰ 'ਚ ਇਹ ਅੰਕੜਾ 2,56,870 ਵਾਹਨ ਸੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਦਸੰਬਰ 2018 'ਚ ਉਸ ਦੀ ਕੁੱਲ ਦੋ-ਪਹੀਆ ਵਾਹਨ ਵਿਕਰੀ 2,58,709 ਵਾਹਨ ਰਹੀ ਜੋ ਦਸੰਬਰ 2017 'ਚ 2,47,591 ਵਾਹਨ ਸੀ। ਕੰਪਨੀ ਨੇ ਘਰੇਲੂ ਬਾਜ਼ਾਰ 'ਚ ਇਸ ਦੌਰਾਨ 2,09,739 ਵਾਹਨਾਂ ਦੇ ਮੁਕਾਬਲੇ ਇਕ ਫੀਸਦੀ ਜ਼ਿਆਦਾ ਹੈ। ਕੰਪਨੀ ਦੇ ਸਕੂਟਰ ਦੀ ਵਿਕਰੀ ਨੌ ਫੀਸਦੀ ਵਧ ਕੇ 91,480 ਵਾਹਨ ਰਹੀ ਜੋ ਪਿਛਲੇ ਸਾਲ ਇਸ ਮਹੀਨੇ 'ਚ 83,638 ਵਾਹਨ ਸੀ। ਉੱਧਰ ਮੋਟਰਸਾਈਕਲ ਦੀ ਵਿਕਰੀ 13 ਫੀਸਦੀ ਵਧ ਕੇ 1,07,189 ਵਾਹਨ ਰਹੀ ਜੋ ਪਿਛਲੇ ਸਾਲ ਇਸ ਮਹੀਨੇ 'ਚ 95,246 ਵਾਹਨ ਸੀ। ਕੰਪਨੀ ਦੀ ਤਿੰਨ-ਪਹੀਆ ਵਾਹਨ ਵਿਕਰੀ ਵੀ 37 ਫੀਸਦੀ ਵਧ ਕੇ 12,686 ਵਾਹਨ ਰਹੀ। ਉੱਧਰ ਕੰਪਨੀ ਨੇ ਇਸ ਦੌਰਾਨ ਕੁੱਲ 60,262 ਵਾਹਨਾਂ ਦਾ ਨਿਰਯਾਤ ਕੀਤਾ ਜੋ ਕਿ 26 ਫੀਸਦੀ ਦਾ ਵਾਧਾ ਰਿਹਾ।


author

Aarti dhillon

Content Editor

Related News