ਤਿਉਹਾਰੀ ਸੀਜ਼ਨ ''ਚ ਹਲਦੀ ਤੋਂ ਉਤਰਿਆ ਮਹਿੰਗਾਈ ਦਾ ਰੰਗ, ਕੀਮਤਾਂ 20 ਫ਼ੀਸਦੀ ਹੋਈਆਂ ਘੱਟ

Thursday, Aug 31, 2023 - 11:53 AM (IST)

ਤਿਉਹਾਰੀ ਸੀਜ਼ਨ ''ਚ ਹਲਦੀ ਤੋਂ ਉਤਰਿਆ ਮਹਿੰਗਾਈ ਦਾ ਰੰਗ, ਕੀਮਤਾਂ 20 ਫ਼ੀਸਦੀ ਹੋਈਆਂ ਘੱਟ

ਨਵੀਂ ਦਿੱਲੀ- ਖਪਤਕਾਰਾਂ ਲਈ ਇਕ ਚੰਗੀ ਖ਼ਬਰ ਇਹ ਹੈ ਕਿ ਤਿਉਹਾਰੀ ਸੀਜ਼ਨ 'ਚ ਹਲਦੀ ਦੀਆਂ ਕੀਮਤਾਂ ਤੋਂ ਮਹਿੰਗਾਈ ਦਾ ਰੰਗ ਉਤਰਨ ਲੱਗਾ ਹੈ। ਹਲਦੀ ਦੇ ਭਾਅ ਦੁੱਗਣੇ ਹੋਣ ਤੋਂ ਬਾਅਦ ਹੁਣ ਘਟਣ ਲੱਗੇ ਹਨ। ਬਾਜ਼ਾਰ ਦੇ ਸੂਤਰਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਹਲਦੀ ਦੇ ਭਾਅ ਹੋਰ ਜ਼ਿਆਦਾ ਡਿੱਗਣ ਦੀ ਉਮੀਦ ਹੈ। ਹਲਦੀ ਦੀਆਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਦੀ ਮੁੱਖ ਵਜ੍ਹਾ ਇਸ ਦੀ ਮੰਗ ਦਾ ਕਮਜ਼ੋਰ ਹੋਣਾ ਹੈ।

ਉਤਲੇ ਪੱਧਰ ਤੋਂ 20 ਫ਼ੀਸਦੀ ਤੱਕ ਘਟੇ ਹਲਦੀ ਦੇ ਰੇਟ
ਕਮੋਡਿਟੀ ਐਕਸਚੇਂਜ National Commodity & Derivatives Exchange Limited (NCDEX) 'ਤੇ 4 ਅਗਸਤ ਨੂੰ ਹਲਦੀ ਦੇ ਅਕਤੂਬਰ ਕਾਂਟਰੈਕਟ ਨੇ 18,076 ਰੁਪਏ ਦੇ ਉੱਚ ਪੱਧਰ ਨੂੰ ਛੂਹਿਆ ਸੀ। ਹਲਦੀ ਦੇ ਪ੍ਰਮੁੱਖ ਬਾਜ਼ਾਰਾਂ 'ਚੋਂ ਇਕ ਇਰੋਡ 'ਚ ਹਲਦੀ ਦੇ ਮੌਜੂਦਾ ਭਾਅ 13,000-13,500 ਰੁਪਏ ਪ੍ਰਤੀ ਕੁਇੰਟਲ ਚੱਲ ਰਹੇ ਹਨ। ਇਸ ਦੇ ਭਾਅ ਉਤਲੇ ਭਾਅ ਨਾਲੋਂ 2,500-3,000 ਰੁਪਏ ਤੱਕ ਡਿੱਗ ਚੁੱਕੇ ਹਨ। 

ਵੱਧ ਕੀਮਤਾਂ ਕਾਰਨ ਘਟੀ ਮੰਗ
ਹਲਦੀ ਕਾਰੋਬਾਰੀ ਸੁਭਾਸ਼ ਚੰਦਰ ਗੁਪਤਾ ਨੇ ਦੱਸਿਆ ਕਿ ਇਸ ਸਾਲ ਹਲਦੀ ਦੇ ਭਾਅ ਵਧ ਕੇ ਦੁੱਗਣੇ ਹੋ ਗਏ ਸਨ। ਇਰੋਡ ਮੰਡੀ 'ਚ ਭਾਅ 16,000 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਉੱਪਰ ਚਲੇ ਗਏ ਸਨ। ਕੀਮਤਾਂ ਵਧਣ ਕਾਰਨ ਹਲਦੀ ਦੀ ਮੰਗ ਘਟਣ ਲੱਗ ਪਈ ਜਿਸ ਕਾਰਨ ਹਲਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਕਮੋਡਿਟੀ ਐਕਸਪਰਟ ਇੰਦਰਜੀਤ ਪਾਲ ਨੇ ਕਿਹਾ ਕਿ ਬਾਜ਼ਾਰ 'ਚ ਹਲਦੀ ਦੇ ਭਾਅ ਰਿਕਾਰਡ ਪੱਧਰ 'ਤੇ ਪਹੁੰਚਣ ਤੋਂ ਬਾਅਦ ਹੁਣ ਮੁਨਾਫਾਵਸੂਲੀ ਹੋ ਰਹੀ ਹੈ। ਨਾਲ ਹੀ ਉੱਚੀਆਂ ਕੀਮਤਾਂ ਕਾਰਨ ਨਿਰਯਾਤ ਦੀ ਮੰਗ ਵੀ ਘੱਟ ਹੈ। ਇਸ ਲਈ ਹਲਦੀ ਦੀਆਂ ਕੀਮਤਾਂ 'ਚ ਕਮੀ ਆਈ ਹੈ ਅਤੇ ਅੱਗੇ ਵੀ ਕੀਮਤਾਂ 'ਚ ਹੋਰ ਕਮੀ ਆ ਸਕਦੀ ਹੈ।
 


author

rajwinder kaur

Content Editor

Related News