ਮਹਿੰਗਾਈ ਕਾਰਨ ਵਧੀ ਲਾਗਤ ਤੋਂ ਪਰੇਸ਼ਾਨ ਕੰਪਨੀਆਂ, ਗਾਹਕਾਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ

Saturday, Dec 25, 2021 - 03:18 PM (IST)

ਨਵੀਂ ਦਿੱਲੀ - ਪਹਿਲਾਂ ਤੋਂ ਹੀ ਘੱਟੋ-ਘੱਟ ਦੋ-ਤਿੰਨ ਵਾਰ ਕੀਮਤਾਂ ਵਿਚ ਵਾਧੇ ਕਰ ਚੁੱਕੀਆਂ ਭਾਰਤ ਦੀਆਂ ਵੱਡੀਆਂ ਮੈਨੂਫੈਕਚਰਿੰਗ ਅਤੇ ਖਪਤਕਾਰ ਵਸਤੂਆਂ(FMCG) ਕੰਪਨੀਆਂ ਅਗਲੇ ਕੁਝ ਮਹੀਨਿਆਂ ਵਿੱਚ ਇੱਕ ਹੋਰ ਵਾਧੇ 'ਤੇ ਵਿਚਾਰ ਕਰ ਰਹੀਆਂ ਹਨ। ਇਸ ਕਾਰਨ ਉੱਚ ਇਨਪੁਟ ਅਤੇ ਲੌਜਿਸਟਿਕਸ ਲਾਗਤਾਂ ਦੇ ਨਾਲ-ਨਾਲ ਸਪਲਾਈ ਵਿੱਚ ਰੁਕਾਵਟਾਂ ਕਾਰਨ ਘੱਟ ਹੁੰਦਾ ਜਾ ਰਿਹਾ ਮਾਰਜਿਨ ਹੈ।

ਫਾਸਟ-ਮੂਵਿੰਗ ਕੰਜ਼ਿਊਮਰ ਗੁੱਡਜ਼ (FMCG) ਕੰਪਨੀਆਂ ਨੇ ਕਿਹਾ ਕਿ ਉਹ ਅਗਲੇ ਤਿੰਨ ਮਹੀਨਿਆਂ 'ਚ ਕੀਮਤਾਂ 'ਚ 4-10 ਫੀਸਦੀ ਵਾਧਾ ਕਰ ਸਕਦੀਆਂ ਹਨ, ਹਾਲਾਂਕਿ ਇਸ ਨਾਲ ਵਿਕਰੀ 'ਚ ਕਮੀ ਆ ਸਕਦੀ ਹੈ।

ਖਪਤਕਾਰ ਇਲੈਕਟ੍ਰਾਨਿਕ ਕੰਪਨੀਆਂ ਨੇ ਇਸ ਮਹੀਨੇ ਫਰਿੱਜਾਂ, ਵਾਸ਼ਿੰਗ ਮਸ਼ੀਨਾਂ ਅਤੇ ਏਅਰ-ਕੰਡੀਸ਼ਨਰਾਂ ਦੀਆਂ ਕੀਮਤਾਂ ਪਹਿਲਾਂ ਹੀ 3-5% ਵਧਾ ਦਿੱਤੀਆਂ ਹਨ ਅਤੇ ਅਗਲੇ ਮਹੀਨੇ ਤੋਂ 6-10% ਦੇ ਵਾਧੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ।ਦਸੰਬਰ 2020 ਤੋਂ ਬਾਅਦ ਸਫੈਦ ਵਸਤੂਆਂ ਦੀ ਕੀਮਤ ਵਿੱਚ ਵਾਧੇ ਦਾ ਇਹ ਚੌਥਾ ਦੌਰ ਹੋਵੇਗਾ, ਜੋ ਉਦਯੋਗ ਲਈ ਇੱਕ ਰਿਕਾਰਡ ਹੈ।

ਇਹ ਵੀ ਪੜ੍ਹੋ : ਆਨਲਾਇਨ ਭੁਗਤਾਨ ਨਾਲ ਸਬੰਧਿਤ RBI ਦਾ ਅਹਿਮ ਫ਼ੈਸਲਾ,ਕਾਰਡ ਟੋਕਨਾਈਜ਼ੇਸ਼ਨ ਦੀ ਤਾਰੀਖ਼ ਵਧਾਈ

ਚੋਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੇ ਵਾਹਨ ਨਿਰਮਾਤਾਵਾਂ ਨੇ ਵੀ ਕੀਮਤਾਂ ਵਿੱਚ ਵਾਧੇ ਨੂੰ ਲਾਗੂ ਕੀਤਾ ਹੈ ਅਤੇ ਉਨ੍ਹਾਂ ਵਿੱਚ ਵੀ ਹੋਰ ਵਾਧਾ ਹੋ ਸਕਦਾ ਹੈ। ਉਨ੍ਹਾਂ ਨੂੰ ਸਟੀਲ ਨਿਰਮਾਤਾਵਾਂ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਹੈ ਭਾਵੇਂ ਕਿ ਕੋਲਾ ਅਤੇ ਹੋਰ ਇਨਪੁਟ ਖਰਚੇ ਥੋੜੇ ਜਿਹੇ ਘੱਟ ਹੋਏ ਹਨ।

ਡਾਬਰ ਨੇ ਕਿਹਾ ਕਿ ਇਸ ਨੇ ਕੀਮਤਾਂ ਵਿੱਚ 4% ਦਾ ਵਾਧਾ ਕੀਤਾ ਗਿਆ ਹੈ ਅਤੇ ਇੱਕ ਹੋਰ ਵਾਧੇ ਬਾਰੇ ਯੋਜਨਾ ਬਣਾਈ ਜਾ ਰਹੀ ਹੈ। ਡਾਬਰ ਦੇ ਸੀਈਓ ਮੋਹਿਤ ਮਲਹੋਤਰਾ ਨੇ ਕਿਹਾ, "ਜੇਕਰ ਮਹਿੰਗਾਈ ਘੱਟ ਨਹੀਂ ਹੁੰਦੀ, ਤਾਂ ਅਸੀਂ ਚੌਥੀ ਤਿਮਾਹੀ ਵਿੱਚ ਕੀਮਤਾਂ ਵਿੱਚ ਵਾਧੇ ਦਾ ਇੱਕ ਹੋਰ ਦੌਰ ਲੈਣ ਲਈ ਮਜਬੂਰ ਹੋਵਾਂਗੇ," ।

ਹਿੰਦੁਸਤਾਨ ਯੂਨੀਲੀਵਰ, ਡਾਬਰ, ਬ੍ਰਿਟਾਨੀਆ, ਮੈਰੀਕੋ ਅਤੇ ਹੋਰਾਂ ਨੇ ਕੱਚੇ, ਪਾਮ ਤੇਲ ਅਤੇ ਪੈਕੇਜਿੰਗ ਲਾਗਤਾਂ ਪਿਛਲੇ ਸਾਲ ਨਾਲੋਂ ਦੁੱਗਣੇ ਤੋਂ ਵੱਧ ਹੋਣ ਤੋਂ ਬਾਅਦ ਪਿਛਲੀਆਂ ਦੋ ਤਿਮਾਹੀਆਂ ਵਿੱਚ ਕੀਮਤਾਂ ਵਿੱਚ 5-12% ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਅਮਰੀਕਾ : ਮਹਿੰਗੇ ਭਾਅ ਵਿਕ ਰਹੀਆਂ ਕਾਰਾਂ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਿਲ ਰਹੀ ਡਿਲਿਵਰੀ

ਕੀਮਤ 'ਚ ਵਾਧਾ ਨਿਸ਼ਚਿਤ

ਭਾਰਤ ਦੀ ਸਭ ਤੋਂ ਵੱਡੀ ਫੂਡ ਕੰਪਨੀ ਪਾਰਲੇ ਪ੍ਰੋਡਕਟਸ ਦੇ ਸੀਨੀਅਰ ਕੈਟਾਗਰੀ ਹੈੱਡ ਕ੍ਰਿਸ਼ਨਰਾਓ ਬੁੱਢਾ ਨੇ ਕਿਹਾ, "ਵਧੀਆਂ ਕੀਮਤਾਂ ਦੇ ਬਾਵਜੂਦ ਮਾਰਜਿਨ ਘਟਿਆ ਹੈ, ਜੋ ਕਿ ਮੁੱਖ ਤੌਰ 'ਤੇ ਗ੍ਰਾਮੇਜ ਨੂੰ ਘਟਾ ਕੇ ਕੀਤਾ ਜਾਂਦਾ ਹੈ।" "ਕੱਚੇ ਮਾਲ ਦੀ ਕੀਮਤ ਵਿੱਚ ਮਾਮੂਲੀ ਗਿਰਾਵਟ ਦੇ ਬਾਵਜੂਦ ਸਪੱਸ਼ਟ ਤੌਰ 'ਤੇ ਕੋਈ ਰਾਹਤ ਨਹੀਂ ਹੈ ਅਤੇ ਸਾਨੂੰ ਅਗਲੀ ਤਿਮਾਹੀ ਵਿੱਚ ਕੀਮਤਾਂ ਵਿੱਚ 4-5% ਹੋਰ ਵਾਧਾ ਕਰਨਾ ਪਵੇਗਾ।"

ਮਹਿੰਗੀਆਂ ਕਾਰਾਂ

ਮਾਰੂਤੀ ਸੁਜ਼ੂਕੀ, ਹੁੰਡਈ ਮੋਟਰ ਇੰਡੀਆ, ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਸਕੋਡਾ, ਵੋਲਕਸਵੈਗਨ, ਟੋਇਟਾ ਕਿਰਲੋਸਕਰ ਮੋਟਰ (ਟੀਕੇਐਮ) ਅਤੇ ਹੀਰੋ ਮੋਟੋਕਾਰਪ ਵਰਗੀਆਂ ਪ੍ਰਮੁੱਖ ਵਾਹਨ ਨਿਰਮਾਤਾਵਾਂ ਨੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਪੂਰਾ ਕਰਨ ਲਈ ਸਾਲ ਭਰ ਵਿੱਚ ਕਈ ਵਾਰ ਕੀਮਤਾਂ ਵਿੱਚ ਵਾਧਾ ਕੀਤਾ। Hero MotoCorp ਨੇ 4 ਜਨਵਰੀ ਤੋਂ ਲਾਗੂ ਹੋਣ ਵਾਲੀ ਆਪਣੀ ਰੇਂਜ ਵਿੱਚ ਫਿਰ ਤੋਂ 2,000 ਰੁਪਏ ਤੱਕ ਕੀਮਤਾਂ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਮਹਿੰਗਾਈ 'ਤੇ ਕਾਬੂ ਪਾਉਣ ਲਈ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਸੋਇਆ ਮੀਲ 'ਤੇ ਲਗਾਈ ਸਟਾਕ ਲਿਮਟ

ਕੀਮਤੀ ਇਨਪੁਟਸ

ਇਸ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਸਟੀਲ ਦੀਆਂ ਕੀਮਤਾਂ ਵਧ ਕੇ 77 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ, ਜੋ ਅਪ੍ਰੈਲ-ਮਈ 2020 'ਚ 38 ਰੁਪਏ ਪ੍ਰਤੀ ਕਿਲੋਗ੍ਰਾਮ ਸਨ। ਤਾਂਬੇ ਦੀਆਂ ਕੀਮਤਾਂ ਮਈ 2020 'ਚ 5,200 ਡਾਲਰ ਪ੍ਰਤੀ ਟਨ ਤੋਂ ਵਧ ਕੇ 9,700 ਡਾਲਰ ਪ੍ਰਤੀ ਟਨ ਹੋ ਗਈਆਂ ਹਨ। ਐਲੂਮੀਨੀਅਮ ਦੀਆਂ ਕੀਮਤਾਂ 1,700-1,800 ਡਾਲਰ ਪ੍ਰਤੀ ਟਨ ਤੋਂ ਵਧ ਕੇ 2,700-2,800 ਡਾਲਰ ਪ੍ਰਤੀ ਟਨ ਹੋ ਗਈਆਂ ਹਨ।

ਕੁਝ ਸਟੀਲ ਨਿਰਮਾਤਾਵਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਅਕਤੂਬਰ ਵਿੱਚ ਕੋਕਿੰਗ ਕੋਲਾ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਸੀ, ਤਾਂ ਉਨ੍ਹਾਂ ਨੇ ਲਾਗਤਾਂ ਨੂੰ ਸਹਿਣ ਕਰ ਲਿਆ ਸੀ ਅਤੇ ਸੰਭਾਵਤ ਤੌਰ 'ਤੇ ਹੁਣ ਇਹ ਲਾਭਦਾਇਕ ਸੌਦਾ ਨਹੀਂ ਰਿਹਾ।

ਅਕਤੂਬਰ 'ਚ ਕੋਕਿੰਗ ਕੋਲੇ ਦੀ ਕੀਮਤ 432 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਈ ਜੋ ਸਾਲ ਦੀ ਸ਼ੁਰੂਆਤ 'ਚ 180 ਰੁਪਏ ਸੀ।

ਇਹ ਵੀ ਪੜ੍ਹੋ : ਭਾਰਤੀ ਰੇਲਵੇ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇਤਿਹਾਸ ’ਚ ਪਹਿਲੀ ਵਾਰ ਰੇਲਵੇ ਨੂੰ ਪਿਆ 26 ਹਜ਼ਾਰ ਕਰੋੜ ਦਾ ਘਾਟਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News