342 ਰੁਪਏ ਵਿਚ ਮਿਲੇਗਾ ਟ੍ਰਿਪਲ ਬੀਮਾ ਕਵਰ, ਜਾਣੋ ਤੁਸੀਂ ਕਿਵੇਂ ਲੈ ਸਕਦੇ ਹੋ ਇਸ ਦਾ ਲਾਭ

Saturday, Apr 11, 2020 - 09:54 AM (IST)

342 ਰੁਪਏ ਵਿਚ ਮਿਲੇਗਾ ਟ੍ਰਿਪਲ ਬੀਮਾ ਕਵਰ, ਜਾਣੋ ਤੁਸੀਂ ਕਿਵੇਂ ਲੈ ਸਕਦੇ ਹੋ ਇਸ ਦਾ ਲਾਭ

ਨਵੀਂ ਦਿੱਲੀ - ਮੌਜੂਦਾ ਸਮੇਂ ਦੀ ਸਥਿਤੀ ਨੂੰ ਦੇਖਦੇ ਹੋਏ ਹਰ ਕਿਸੇ ਲਈ ਸਿਹਤ ਬੀਮਾ ਕਰਨਾ ਜ਼ਰੂਰੀ ਹੋ ਗਿਆ ਹੈ। ਇਸੇ ਲਈ ਹੀ ਸਰਕਾਰ ਬੀਮਾ ਯੋਜਨਾ ਸ਼ੁਰੂ ਕੀਤੀ ਹੋਈ ਹੈ, ਜਿਸ ‘ਤੇ ਸਿਰਫ 12 ਰੁਪਏ ਖਰਚ ਹੋਣੇ ਹਨ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ.ਐਮ.ਐਸ.ਬੀ.ਵਾਈ.) ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ.ਐਮ.ਜੇ.ਜੇ.ਬੀ.ਵਾਈ.), ਇਸ ਯੋਜਨਾ ਵਿਚ ਨਿਵੇਸ਼ ਕਰਨ ਤੋਂ ਬਾਅਦ ਤੁਹਾਨੂੰ ਦੋ ਨਹੀਂ ਸਗੋਂ 3 ਬੀਮਾ ਕਵਰ ਮਿਲਣਗੇ। ਇਹ ਦੋਵੇਂ ਬੀਮਾ ਕਵਰ ਐਕਸੀਡੈਂਟਲ ਡੈਥ ਕਵਰ, ਅਪੰਗਤਾ ਕਵਰ ਅਤੇ ਲਾਈਫ ਕਵਰ ਦੇ ਤਹਿਤ ਮਿਲਣਗੇ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਤੁਹਾਨੂੰ ਐਕਸੀਡੈਂਟਲ ਅਤੇ ਅਪਾਹਜਤਾ ਕਵਰ ਮਿਲੇਗਾ, ਜਿਸ ਦੇ ਲਈ ਤੁਹਾਨੂੰ 12 ਰੁਪਏ ਖਰਚ ਕਰਨੇ ਪੈਣਗੇ।

ਇਸ ਦੇ ਨਾਲ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਤਹਿਤ ਤੁਹਾਨੂੰ ਕੁੱਲ 330 ਰੁਪਏ ਖਰਚ ਕਰਨੇ ਪੈਣਗੇ, ਜਿਸਦੇ ਨਾਲ ਤੁਹਾਨੂੰ ਜੀਵਨ ਬੀਮਾ ਕਵਰ ਮਿਲੇਗਾ। ਇਸ ਤਰੀਕੇ ਨਾਲ ਤੁਸੀਂ ਸਾਲ ਵਿਚ ਇਕ ਵਾਰ 342 ਰੁਪਏ ਦਾ ਪ੍ਰੀਮੀਅਮ ਜਮ੍ਹਾ ਕਰਕੇ ਕੁੱਲ 3 ਬੀਮਾ ਕਵਰ ਪ੍ਰਾਪਤ ਕਰ ਸਕਦੇ ਹੋ। ਇਹਨਾਂ ਤਿੰਨੋਂ ਯੋਜਨਾਵਾਂ ਲਈ ਵਧੇਰੇ ਜਾਣਕਾਰੀ ਲਈ ਬੀਮਾ ਕੰਪਨੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: 'ਸਾਰੀਆਂ ਬੀਮਾ ਕੰਪਨੀਆਂ ਨੂੰ ਕੋਰੋਨਾ ਵਾਇਰਸ ਕਾਰਣ ਹੋਈ ਮੌਤ 'ਤੇ ਦੇਣਾ ਹੋਵੇਗਾ ਕਲੇਮ'

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ

ਮੋਦੀ ਸਰਕਾਰ ਦੀ ਇਸ ਯੋਜਨਾ ਵਿਚ 18 ਸਾਲ ਤੋਂ 70 ਸਾਲ ਦੀ ਉਮਰ ਦੇ ਲੋਕਾਂ ਨੂੰ ਐਕਸੀਡੈਂਟਲ ਡੈਥ ਇੰਸ਼ੋਰੈਂਸ ਅਤੇ ਅਪਾਹਜਤਾ ਬੀਮਾ ਕਵਰ ਮਿਲੇਗਾ। ਇਸ ਦੇ ਤਹਿਤ ਕਿਸੇ ਵੀ ਦੁਰਘਟਨਾ ਕਾਰਨ ਮੌਤ ਜਾਂ ਅਪਾਹਜਤਾ ਦੇ ਸਮੇਂ ਦਾਅਵਾ ਕੀਤਾ ਜਾ ਸਕਦਾ ਹੈ। ਇਸ ਸਕੀਮ ਵਿਚ ਦਿਲ ਦਾ ਦੌਰਾ ਸ਼ਾਮਲ ਨਹੀਂ ਕੀਤਾ ਜਾਂਦਾ ਹੈ। ਹਾਦਸਾਗ੍ਰਸਤ ਮੌਤ ਦੇ ਮੌਕੇ ਤੇ 2 ਲੱਖ ਰੁਪਏ ਦੀ ਬੀਮਾ ਰਾਸ਼ੀ ਅਤੇ ਅਪਾਹਜਤਾ ਲਈ 1 ਲੱਖ ਰੁਪਏ ਦਾਅਵਾ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ

ਇਸ ਬੀਮਾ ਯੋਜਨਾ ਦਾ ਲਾਭ ਕੋਈ ਵੀ ਵਿਅਕਤੀ 18 ਤੋਂ 50 ਸਾਲ ਦੀ ਉਮਰ ਤੱਕ ਲੈ ਸਕਦਾ ਹੈ। 2 ਲੱਖ ਰੁਪਏ ਦਾ ਲਾਈਫ ਕਵਰ ਹੋਵੇਗਾ। ਇਸ ਯੋਜਨਾ ਤਹਿਤ ਕਿਸੇ ਕਾਰਨ ਮੌਤ ਤੋਂ ਬਾਅਦ 2 ਲੱਖ ਰੁਪਏ ਦਾ ਦਾਅਵਾ ਕੀਤਾ ਜਾ ਸਕਦਾ ਹੈ। ਸਾਲ ਦੇ ਅੱਧ ਵਿਚ ਇਸ ਯੋਜਨਾ ਲਈ ਅਰਜ਼ੀ ਦੇਣ ਵੇਲੇ, ਪ੍ਰੀਮੀਅਮ ਅਰਜ਼ੀ ਦੀ ਮਿਤੀ ਦੇ ਅਧਾਰ ਤੇ ਨਿਰਧਾਰਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Amazon ਦੇ ਮਾਲਕ Jeff Bezos ਲਗਾਤਾਰ ਤੀਜੀ ਵਾਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

- ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਤਹਿਤ ਜੂਨ, ਜੁਲਾਈ ਅਤੇ ਅਗਸਤ ਦਾ ਸਾਲਾਨਾ ਪ੍ਰੀਮੀਅਮ 330 ਰੁਪਏ ਹੋਵੇਗਾ।

- ਸਤੰਬਰ, ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਲਈ ਇਸ ਨੂੰ 258 ਰੁਪਏ ਦਾ ਸਾਲਾਨਾ ਪ੍ਰੀਮੀਅਮ ਦਾ ਭੁਗਤਾਨ ਕਰਨਾ ਪਏਗਾ।

- ਦਸੰਬਰ, ਜਨਵਰੀ ਅਤੇ ਫਰਵਰੀ ਲਈ ਪ੍ਰੀਮੀਅਮ 172 ਰੁਪਏ ਹੋਵੇਗਾ ਅਤੇ ਮਾਰਚ, ਅਪ੍ਰੈਲ ਅਤੇ ਮਈ ਲਈ ਇਸ ਨੂੰ 86 ਰੁਪਏ ਸਾਲਾਨਾ ਦੇਣੇ ਪੈਣਗੇ।

- ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਯੋਜਨਾ ਨੂੰ ਆਪਣੀ ਨੇੜਲੀ ਬੈਂਕ ਬ੍ਰਾਂਚ ਵਿੱਚ ਜਾ ਕੇ ਲਾਭ ਲੈ ਸਕਦੇ ਹੋ।

- ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਲਈ ਤੁਸੀਂ ਐਲਆਈਸੀ ਜਾਂ ਹੋਰ ਬੀਮਾ ਕੰਪਨੀ ਨੂੰ ਵੀ ਬਿਨੈ ਕਰ ਸਕਦੇ ਹੋ।

ਇਹ ਵੀ ਪੜ੍ਹੋ: ਹਲਦੀਰਾਮ ਭੁਜੀਆਵਾਲਾ ਦੇ ਮਾਲਕ ਮਹੇਸ਼ ਅਗਰਵਾਲ ਦੀ ਸਿੰਗਾਪੁਰ 'ਚ ਹੋਈ ਮੌਤ


author

Harinder Kaur

Content Editor

Related News