ਟਰਾਈ-ਆਰ ਕਾਮ ਮਾਮਲਾ : ਟਰਾਈ ਐਕਟ ਨਾਲੋਂ ਜ਼ਿਆਦਾ ਪ੍ਰਭਾਵਸੀ ਹੋਵੇਗਾ IBC : NCLAT
Friday, Nov 08, 2024 - 11:25 AM (IST)
ਨਵੀਂ ਦਿੱਲੀ (ਭਾਸ਼ਾ) - ਦੀਵਾਲੀਆ ਟ੍ਰਿਬਿਊਨਲ ਐੱਨ. ਸੀ. ਐੱਲ. ਏ. ਟੀ. ਨੇ ਕਿਹਾ ਕਿ ਕਿ ਦੀਵਾਲੀਆਪਨ ਅਤੇ ਦੀਵਾਲੀਆ ਕੋਡ (ਆਈ. ਬੀ. ਸੀ.) ਟੈਲੀਕਾਮ ਸਰਵਿਸਿਜ਼ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਐਕਟ ਦੇ ਉਪਬੰਧਾਂ ’ਤੇ ਪ੍ਰਭਾਵੀ ਹੋਵੇਗਾ।
ਇਹ ਵੀ ਪੜ੍ਹੋ : 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ, ਪ੍ਰਧਾਨ ਮੰਤਰੀ ਨੇ ਜਾਰੀ ਕੀਤੇ ਇਹ ਆਦੇਸ਼
ਨੈਸ਼ਨਲ ਕੰਪਨੀ ਲਾਅ ਅਪੀਲੀਏ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਬੰਦ ਹੋ ਚੁੱਕੀ ਸੇਵਾ ਪ੍ਰਦਾਤਾ ਕੰਪਨੀ ਆਰ ਕਾਮ ਦੀ ਦੀਵਾਲੀਆ ਕਾਰਵਾਈ ’ਚ ਹੱਲ ਪੇਸ਼ੇਵਰ ਵੱਲੋਂ ਕੰਪਨੀ ਦੇ ਗਾਹਕਾਂ ਦੇ ਬਾਕੀ ਸੰਚਾਲਨ ਕਰਜ਼ੇ ਦੇ ਰੂਪ ’ਚ ਵੰਡ ਕਰਨ ਖਿਲਾਫ ਦੂਰਸੰਚਾਰ ਰੈਗੂਲੇਟਰੀ ਟਰਾਈ ਦੀ ਮੰਗ ਨੂੰ ਖਾਰਿਜ ਕਰ ਦਿੱਤਾ।
ਇਹ ਵੀ ਪੜ੍ਹੋ : ਹੁਣ SIM ਅਤੇ ਮੋਬਾਈਲ ਨੈੱਟਵਰਕ ਤੋਂ ਬਿਨਾਂ ਹੋਵੇਗੀ Calling? BSNL ਨੇ ਸ਼ੁਰੂ ਕੀਤੀ ਨਵੀਂ ਸੇਵਾ
ਐੱਨ. ਸੀ. ਐੱਲ. ਏ. ਟੀ. ਨੇ ਟਰਾਈ ਵੱਲੋਂ ਦਰਜ ਉਸ ਦੂਜੀ ਪਟੀਸ਼ਨ ਨੂੰ ਵੀ ਖਾਰਿਜ ਕਰ ਦਿੱਤਾ, ਜਿਸ ’ਚ ਉਸ ਨੇ ਆਰ ਕਾਮ ਦੇ ਹੱਲ ਪੇਸ਼ੇਵਰ ਨੂੰ 85.10 ਲੱਖ ਰੁਪਏ ਦੇ ਵੈਲਿਡ ਬਕਾਏ ਦੇ ਭੁਗਤਾਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਐੱਨ. ਸੀ. ਐੱਲ. ਏ. ਟੀ. ਦੀ 3 ਮੈਂਬਰੀ ਬੈਂਚ ਨੇ ਕਿਹਾ,‘‘ਅਪੀਲਕਰਤਾ (ਟਰਾਈ) ਦੀ ਇਹ ਦਲੀਲ ਕਿ ਐਕਟ ਇਕ ਵਿਸ਼ੇਸ਼ ਕਾਨੂੰਨ ਹੋਣ ਕਾਰਨ ਆਈ. ਬੀ. ਸੀ. ਦੇ ਪ੍ਰਬੰਧਾਂ ’ਤੇ ਪ੍ਰਭਾਵੀ ਹੋਵੇਗਾ, ਸਵੀਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : SBI, ICICI, HDFC ਅਤੇ PNB ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋ ਗਿਆ ਇਹ ਬਦਲਾਅ
ਉਸ ਨੇ ਕਿਹਾ,‘‘ਸਪਰੀਮ ਕੋਰਟ ਨੇ ਪਹਿਲਾਂ ਹੀ ਮੰਨਿਆ ਹੈ ਕਿ ਆਈ. ਬੀ. ਸੀ. ਦੀ ਧਾਰਾ 238 ਦਾ ਕਿਸੇ ਵੀ ਹੋਰ ਕਾਨੂੰਨ ਤੋਂ ਜ਼ਿਆਦਾ ਅਸਰ ਹੈ, ਇਸ ਲਈ ਆਈ. ਬੀ. ਸੀ. ਟਰਾਈ ਐਕਟ ਦੇ ਪ੍ਰਬੰਧਾਂ ’ਤੇ ਪ੍ਰਭਾਵੀ ਰਹੇਗਾ। ਬੈਂਚ ’ਚ ਚੇਅਰਪਰਸਨ ਜਸਟਿਸ ਅਸ਼ੋਕ ਭੂਸ਼ਣਾ ਵੀ ਸ਼ਾਮਲ ਸਨ। ਐਰਿਕਸਨ ਇੰਡੀਆ ਵੱਲੋਂ ਦਰਜ ਅਪੀਲ ’ਤੇ ਗੌਰ ਕੀਤੇ ਜਾਣ ਤੋਂ ਬਾਅਦ ਤੋਂ ਆਰ ਕਾਮ ਮਈ 2018 ਤੋਂ ਕਾਰਪੋਰੇਟ ਦੀਵਾਲੀਆ ਹੱਲ ਪ੍ਰਕਿਰਿਆ (ਸੀ. ਆਈ. ਆਰ. ਪੀ.) ’ਚੋਂ ਲੰਘ ਰਹੀ ਹੈ।
ਇਹ ਵੀ ਪੜ੍ਹੋ : Canada 'ਚ ਚੀਨੀ TikTok ਨੂੰ ਝਟਕਾ, ਦਫ਼ਤਰਾਂ ਨੂੰ ਬੰਦ ਕਰਨ ਦਾ ਆਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8