ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
Thursday, Mar 02, 2023 - 04:49 PM (IST)
ਨਵੀਂ ਦਿੱਲੀ- ਜਹਾਜ਼ 'ਚ ਵਿਵਾਦ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਜਹਾਜ਼ਾਂ ਦੀ ਲੜਾਈ ਅਤੇ ਪਿਸ਼ਾਬ ਦੇ ਮਾਮਲੇ ਆਉਣ ਨਾਲ ਕੰਪਨੀਆਂ ਦੀਆਂ ਫਲਾਈਟਾਂ ਵਿਵਾਦਾਂ 'ਚ ਘਿਰੀਆਂ ਹੋਈਆਂ ਹਨ, ਉਥੇ ਹੀ ਹੁਣ ਏਅਰ ਇੰਡੀਆ ਦੇ ਬਿਜ਼ਨੈੱਸ ਕਲਾਸ 'ਚ ਇਕ ਨਵਾਂ ਕਾਰਨਾਮਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ- ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
ਦਰਅਸਲ ਸਫ਼ਰ ਕਰ ਰਹੇ ਇੱਕ ਵਿਅਕਤੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਕਥਿਤ ਤੌਰ 'ਤੇ ਉਸ ਨੂੰ ਪਰੋਸੇ ਗਏ ਖਾਣੇ 'ਚ ਇੱਕ ਕੀੜਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਮਹਾਵੀਰ ਜੈਨ ਨਾਂ ਦੇ ਯੂਜ਼ਰ ਨੇ ਪੋਸਟ ਕੀਤਾ ਹੈ। ਇਸ ਦੇ ਨਾਲ ਹੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਏਅਰ ਇੰਡੀਆ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਯਾਤਰੀ ਦੇ ਸਫ਼ਰ ਦਾ ਵੇਰਵਾ ਵੀ ਮੰਗਿਆ ਹੈ ਤਾਂ ਜੋ ਉਹ ਇਸ 'ਤੇ ਕਾਰਵਾਈ ਕਰ ਸਕੇ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਤੁਹਾਨੂੰ ਦੱਸ ਦੇਈਏ ਕਿ ਯਾਤਰੀ ਦੁਆਰਾ ਜਾਰੀ ਕੀਤੇ ਗਏ ਇਸ ਛੋਟੇ ਜਿਹੇ ਵਾਇਰਲ ਵੀਡੀਓ 'ਚ ਏਅਰ ਇੰਡੀਆ ਦੁਆਰਾ ਪਰੋਸੇ ਜਾਣ ਵਾਲੇ ਭੋਜਨ 'ਚ ਇੱਕ ਜਿਉਂਦਾ ਕੀੜਾ ਰੇਂਗਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਅਜਿਹਾ ਨਹੀਂ ਲੱਗਦਾ ਕਿ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਗਿਆ ਸੀ। ਮੇਰੀ ਫਲਾਈਟ ਏਆਈ671-ਮੁੰਬਈ ਤੋਂ ਚੇਨਈ ਸੀਟ 2ਸੀ ਸੀ।
@airindiain insect in the meal served in businessclass pic.twitter.com/vgUKvYZy89
— Mahavir jain (@mbj114) February 27, 2023
ਦੂਜੇ ਪਾਸੇ ਏਅਰ ਇੰਡੀਆ ਨੇ ਟਵੀਟ ਕਰਕੇ ਲਿਖਿਆ, 'ਪਿਆਰੇ ਮਿਸਟਰ ਜੈਨ, ਸਾਡੇ ਨਾਲ ਉਡਾਣ ਦੌਰਾਨ ਤੁਹਾਡੇ ਅਨੁਭਵ ਬਾਰੇ ਜਾਣ ਕੇ ਸਾਨੂੰ ਅਫ਼ਸੋਸ ਹੈ। ਅਸੀਂ ਪ੍ਰਕਿਰਿਆ ਦੇ ਹਰ ਪੜਾਅ 'ਤੇ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਉਪਾਵਾਂ ਦਾ ਸਖ਼ਤੀ ਨਾਲ ਪਾਲਣ ਕਰਦੇ ਹਾਂ। ਕੀ ਤੁਸੀਂ ਕਿਰਪਾ ਕਰਕੇ ਯਾਤਰਾ ਦੀ ਮਿਤੀ ਅਤੇ ਸੀਟ ਨੰਬਰ ਦੇ ਨਾਲ ਫਲਾਈਟ ਦਾ ਵੇਰਵਾ ਡੀਐੱਮ ਕਰ ਸਕਦੇ ਹੋ? ਅਸੀਂ ਤੁਰੰਤ ਇਸ ਨੂੰ ਸਮੀਖਿਆ ਅਤੇ ਕਾਰਵਾਈ ਲਈ ਸਾਡੀ ਕੇਟਰਿੰਗ ਟੀਮ ਦੇ ਸਾਹਮਣੇ ਰੱਖਾਂਗੇ।
ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।