ਪਹਿਲੀ ਵਾਰ ਸੱਤ ਅਰਬ ਤੋਂ ਪਾਰ ਪਹੁੰਚਿਆ UPI ਨਾਲ ਲੈਣ-ਦੇਣ
Thursday, Nov 03, 2022 - 03:55 PM (IST)
ਬਿਜਨੈੱਸ ਡੈਸਕ- ਭਾਰਤ ਦੇ ਡਿਜੀਟਲ ਭੁਗਤਾਨ ਪਲੇਟਫ਼ਾਰਮ ਯੂਨਾਈਟਿਡ ਭੁਗਤਾਨ ਇੰਟਰਫ਼ੇਸ (ਯੂ.ਪੀ.ਆਈ.) ਮੱਧਮ ਤੋਂ ਅਕਤੂਬਰ ਵਿਚ 7 ਅਰਬ ਤੋਂ ਜ਼ਿਆਦਾ ਲੈਣ-ਦੇਣ ਹੋਇਆ। ਤਿਉਹਾਰੀ ਸੀਜ਼ਨ ’ਚ ਖ਼ਰਚਾ ਵਧਣ ਕਾਰਨ ਇਸ ਵਿਚ ਤੇਜ਼ੀ ਰਹੀ। ਭਾਰਤੀ ਰਾਸ਼ਟਰੀ ਭੁਗਤਾਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ ’ਚ ਯੂ.ਪੀ.ਆਈ. ਨਾਲ 7.30 ਅਰਬ ਦਾ ਲੈਣ-ਦੇਣ ਹੋਇਆ, ਜਿਸਦੀ ਕੁੱਲ ਰਾਸ਼ੀ 12.11 ਲੱਖ ਕਰੋੜ ਰੁਪਏ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਲੈਣ-ਦੇਣ ਦੀ ਮਾਤਰਾ 73 ਫ਼ੀਸਦੀ ਸੀ ਜਦਕਿ ਮੁੱਲ ਵਿਚ 57 ਫ਼ੀਸਦੀ ਵਾਧਾ ਹੋਇਆ। ਜੇਕਰ ਦੇਖਿਆ ਜਾਵੇ ਤਾਂ ਪਿਛਲੇ ਦੋ ਸਾਲ ਤੋਂ ਯੂ.ਪੀ.ਆਈ. ਨਾਲ ਮੂਲ ਰੂਪ ਵਿਚ ਲੈਣ-ਦੇਣ ਵੱਧ ਰਿਹਾ ਹੈ।
ਯੂ.ਪੀ.ਆਈ. 2016 ’ਚ ਲਿਆਂਦਾ ਗਿਆ ਸੀ। ਉਸ ਤੋਂ ਕਰੀਬ ਤਿੰਨ ਸਾਲ ਬਾਅਦ 2019 ’ਚ ਲੈਣ-ਦੇਣ ਦੀ ਸੰਖਿਆ ਇਕ ਅਰਬ ਤੋਂ ਪਾਰ ਹੋ ਗਈ ਸੀ ਪਰ ਉਸ ਤੋਂ ਬਾਅਦ ਅਗਲਾ ਇਕ ਅਰਬ ਵਧਣ ਵਿਚ ਇਕ ਸਾਲ ਤੋਂ ਵੀ ਘੱਟ ਸਮਾਂ ਲੱਗਾ ਅਤੇ ਅਕਤੂਬਰ 2020 ਵਿਚ ਯੂ.ਪੀ.ਆਈ. ਨਾਲ ਦੋ ਅਰਬ ਤੋਂ ਵੀ ਜ਼ਿਆਦਾ ਲੈਣ-ਦੇਣ ਹੋਇਆ। 10 ਮਹੀਨਿਆਂ ਵਿਚ ਲੈਣ-ਦੇਣ ਦਾ ਅੰਕੜਾ 3 ਅਰਬ ਪ੍ਰਤੀ ਮਹੀਨਾ ਤੱਕ ਪਹੁੰਚ ਗਈ।
ਇਸ ਤੋਂ ਬਾਅਦ ਭੁਗਤਾਨ ਪਲੇਟਫ਼ਾਰਮ ’ਤੇ ਲੈਣ-ਦੇਣ ਦੀ ਰਕਮ ਸਿਰਫ਼ ਤਿੰਨ ਮਹੀਨੇ ਵਿਚ ਤਿੰਨ ਅਰਬ ਤੋਂ ਚਾਰ ਅਰਬ ਪ੍ਰਤੀ ਮਹੀਨਾ ਪਹੁੰਚ ਗਈ। ਅਗਲੇ ਛੇ ਮਹੀਨੇ ਵਿਚ ਲੈਣ-ਦੇਣ ਦੀ ਮਾਤਰਾ ਚਾਰ ਤੋਂ ਪੰਜ ਅਰਬ ਤੱਕ ਪਹੁੰਚੀ। ਅਗਲੇ ਤਿੰਨ ਮਹੀਨਿਆਂ ਵਿਚ ਲੈਣ-ਦੇਣ ਦੀ ਮਾਤਰਾ ਸੱਤ ਅਰਬ ਪ੍ਰਤੀ ਮਹੀਨਾ ਪਹੁੰਚ ਗਈ। ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਯੂ.ਪੀ.ਆਈ. ਨਾਲ ਲੈਣ-ਦੇਣ ਪ੍ਰਤੀ ਮਹੀਨਾ ਵਧਣ ਦੇ ਬਾਅਦ 488 ਫ਼ੀਸਦੀ ਵਾਧਾ ਹੋਇਆ ਹੈ।
ਵਿੱਤੀ ਸਾਲ 2023 ’ਚ ਯੂ.ਪੀ.ਆਈ. ਨਾਲ 44.32 ਅਰਬ ਦਾ ਲੈਣ-ਦੇਣ ਹੋਇਆ ਹੈ, ਜਿਸਦੀ ਕੁੱਲ ਰਾਸ਼ੀ 75 ਲੱਖ ਕਰੋੜ ਰੁਪਏ ਹੈ। ਸਾਲ 2022 ’ਚ ਯੂ.ਪੀ.ਆਈ. ਨਾਲ 46 ਅਰਬ ਤੋਂ ਜ਼ਿਆਦਾ ਲੈਣ-ਦੇਣ ਹੋਇਆ ਸੀ, ਜਿਸਦੀ ਰਾਸ਼ਿ 84.17 ਲੱਖ ਕਰੋੜ ਰੁਪਏ ਹੈ। ਸੰਭਵ ਹੈ ਕਿ 2023 ਦੇ 8 ਮਹੀਨਿਆ ਵਿਚ ਲੈਣ-ਦੇਣ ਦੀ ਮਾਤਰਾ, ਸਾਲ 2022 ’ਚ ਹੋਏ ਲੈਣ-ਦੇਣ ਤੋਂ ਉਪਰ ਪਹੁੰਚ ਜਾਵੇਗੀ।