ਰੇਲ ਦੀ ਟਿਕਟ ਦੇ ਨਾਲ ਵੈਸ਼ਨੋ ਮਾਤਾ ਦੇ ਦਰਸ਼ਨ ਦੀ ਵੀ ਹੋਵੇਗੀ ਬੁਕਿੰਗ

02/24/2020 9:47:14 AM

ਨਵੀਂ ਦਿੱਲੀ—ਜੇਕਰ ਤੁਸੀਂ ਟਰੇਨ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਜਾ ਰਹੇ ਹੋ ਤਾਂ ਜ਼ਲਦ ਹੀ ਟਰੇਨ ਦੇ ਨਾਲ ਮਾਤਾ ਦੇ ਦਰਸ਼ਨ ਦੀ ਟਿਕਟ ਦੀ ਵੀ ਬੁਕਿੰਗ ਕਰਵਾ ਸਕੋਗੇ। ਆਈ.ਆਰ.ਸੀ.ਟੀ.ਸੀ. ਅਤੇ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਮਿਲ ਕੇ ਇਸ ਯੋਜਨਾ 'ਤੇ ਕੰਮ ਕਰ ਰਹੇ ਹਨ। ਆਈ.ਆਰ.ਸੀ.ਟੀ.ਸੀ. ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਉਂਝ ਤਾਂ ਆਈ.ਆਰ.ਸੀ.ਟੀ.ਸੀ. ਦਾ ਪਲਾਨ ਸਾਰੇ ਧਾਰਮਿਕ ਸਥਾਨਾਂ ਦੀ ਬੁਕਿੰਗ ਵੀ ਟਰੇਨ ਦੇ ਟਿਕਟ ਦੇ ਨਾਲ ਕਰਵਾਉਣ ਦਾ ਹੈ।
ਇਸ ਪਲਾਨ 'ਤੇ ਚਰਚਾ ਹੋ ਚੁੱਕੀ ਹੈ। ਫਾਈਨਲ ਪਲਾਨ ਬਣਾਇਆ ਦਾ ਰਿਹਾ ਹੈ।
ਭਾਰੀ ਗਿਣਤੀ 'ਚ ਸ਼ਰਧਾਲੂ ਵੈਸ਼ਨੋ ਦੇਵੀ ਟਰੇਨ ਦੇ ਰਾਹੀਂ ਜਾਂਦੇ ਹਨ। ਸ਼ਰਾਈਨ ਬੋਰਡ ਦੇ ਕੋਲ ਬਹੁਤ ਸਾਰਾ ਡਾਟਾ ਹੈ। ਇਸ ਨੂੰ ਧਿਆਨ 'ਚ ਰੱਖ ਕੇ ਤਿਆਰੀ ਕੀਤੀ ਜਾ ਰਹੀ ਹੈ। ਸ਼ਰਾਈਨ ਬੋਰਡ ਵਲੋਂ ਰੇਲਵੇ ਨੂੰ ਪ੍ਰਸਤਾਵ ਵੀ ਮਿਲਿਆ ਹੈ। ਵੈਸ਼ਨੋ ਦੋਵੀ ਦੀ ਦਿਨ 'ਚ ਸਵੇਰੇ ਅਤੇ ਸ਼ਾਮ ਦੇ ਸਮੇਂ ਦੋ ਵਾਰ ਆਰਤੀ ਹੁੰਦੀ ਹੈ। ਭਵਨ ਵੀ ਬੁੱਕ ਕਰਵਾਇਆ ਜਾਂਦਾ ਹੈ। ਇਸ ਦੇ ਇਲਾਵਾ ਹੈਲੀਕਾਪਟਰ ਰਾਹੀਂ ਦਰਸ਼ਨ ਵੀ ਕਰਵਾਏ ਜਾਂਦੇ ਹਨ।
ਇਸ ਤਰ੍ਹਾਂ ਦੀ ਵੀ ਚਰਚਾ ਹੈ ਕਿ ਰੇਲਵੇ ਟਿਕਟ ਤੋਂ ਹੀ ਸਾਰੀਆਂ ਸੁਵਿਧਾਵਾਂ ਯਾਤਰੀਆਂ ਨੂੰ ਮਿਲ ਜਾਣ।
ਪਿਛਲੇ ਸਾਲ 5 ਅਕਤੂਬਰ ਨੂੰ ਰੇਲਵੇ ਨੇ ਨਵੀਂ ਦਿੱਲੀ ਤੋਂ ਕਟਰਾ ਦੇ ਵਿਚਕਾਰ ਵੰਦੇ ਭਾਰਤ ਟਰੇਨ ਸ਼ੁਰੂ ਕੀਤੀ ਸੀ। ਇਸ 'ਚ ਵੀ ਮਾਤਾ ਦੇ ਦਰਸ਼ਨ ਦੀ ਬੁਕਿੰਗ ਕਰਵਾਉਣ ਦਾ ਪਲਾਨ ਹੈ। ਉੱਧਰ ਮਹਾਸ਼ਿਵਰਾਤਰੀ ਭਾਵ 20 ਫਰਵਰੀ ਤੋਂ ਲੋਕਾਂ ਲਈ ਵਾਰਾਣਸੀ ਤੋਂ ਇੰਦੌਰ ਦੇ ਵਿਚਕਾਰ ਤੀਜੀ ਪ੍ਰਾਈਵੇਟ ਟਰੇਨ ਸ਼ੁਰੂ ਕੀਤੀ ਹੈ। ਇਸ 'ਚ ਵੀ ਬਾਬਾ ਕਾਸ਼ੀ ਵਿਸ਼ਵਨਾਥ ਦੇ ਵੀ.ਆਈ.ਪੀ. ਦਰਸ਼ਨ ਅਤੇ ਆਰਤੀ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ 'ਤੇ ਰੇਲਵੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਸ਼ਿਰਡੀ ਦੇ ਦਰਸ਼ਨ ਅਤੇ ਉਥੇ ਹੋਣ ਵਾਲੀਆਂ ਆਰਤੀਆਂ ਦੀ ਟਿਕਟ ਬੁਕਿੰਗ ਰੇਲਵੇ ਤੋਂ ਪਹਿਲਾਂ ਹੀ ਸ਼ੁਰੂ ਕਰ ਚੁੱਕਾ ਹੈ।


Aarti dhillon

Content Editor

Related News