TRAI ਨੇ ਪੇਡ ਚੈਨਲਾਂ ਦੀਆਂ ਦਰਾਂ ਘਟਾਈਆਂ, ਹੁਣ ਟੀਵੀ ਦੇਖਣਾ ਹੋਵੇਗਾ ਹੋਰ ਵੀ ਸਸਤਾ

01/13/2020 3:43:13 PM

ਗੈਜੇਟ ਡੈਸਕ– ਟਰਾਈ ਨੇ ਕੇਬਲ ਟੀਵੀ ਅਤੇ ਡੀ.ਟੀ.ਐੱਚ. ਗਾਹਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਟਰਾਈ ਨੇ ਪੇਡ ਚੈਨਲਾਂ ਦੀ ਦਰ ਨੂੰ 19 ਰੁਪਏ ਤੋਂ ਘੱਟ ਕਰ ਕੇ 12 ਰੁਪਏ ਕਰ ਦਿੱਤਾ ਹੈ। ਇਸ ਨਵੇਂ ਐਲਾਨ ਤੋਂ ਬਾਅਦ ਸਰਵਿਸ ਪ੍ਰੋਵਾਈਡਰ ਕਿਸੇ ਵੀ ਚੈਨਲ ਲਈ ਜ਼ਿਆਦਾ ਤੋਂ ਜ਼ਿਆਦਾ 12 ਰੁਪਏ ਮਹੀਨੇ ਦੀ ਦਰ ਨਾਲ ਹੀ ਚਾਰਜ ਕਰ ਸਕਦੀ ਹੈ। ਪਹਿਲਾਂ ਇਹ ਦਰ 19 ਰੁਪਏ ਸੀ। ਸਰਵਿਸ ਪ੍ਰੋਵਾਈਡਰ ਦੁਆਰਾ ਦਿੱਤੇ ਜਾ ਰਹੇ ਚੈਨਲ ਬੁਕੇ ’ਚ ਕਿਸੇ ਵੀ ਚੈਨਲ ਨੂੰ ਤਾਂ ਹੀ ਸ਼ਾਮਲ ਕੀਤਾ ਜਾਵੇਗਾ, ਜਦੋਂ ਉਸ ਦੀ ਦਰ 12 ਰੁਪਏ ਜਾਂ ਉਸ ਤੋਂ ਘੱਟ ਹੋਵੇ। ਟਰਾਈ ਦੇ ਚੇਅਰਮੈਨ ਆਰ.ਐੱਸ. ਸ਼ਰਮਾ ਨੇ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਹੀ ਆਈ ਖਬਰ ਮੁਤਾਬਕ, 1 ਮਰਚ ਤੋਂ ਗਾਹਕਾਂ ਨੂੰ 130 ਰੁਪਏ ’ਚ 100 ਫ੍ਰੀ ਚੈਨਲਸ ਦੀ ਥਾਂ ਹੁਣ 200 ਫ੍ਰੀ ਟੂ ਏਅਰ ਚੈਨਲ ਦਿਖਾਏ ਜਾਣਗੇ। 

 

ਟਰਾਈ ਦੀ ਨਵੀਂ ਕੇਬਲ ਟੀਵੀ ਅਤੇ ਡੀ.ਟੀ.ਐੱਚ. ਟੈਰਿਫ ਨੂੰ 1 ਮਾਰਚ 2020 ਤੋਂ ਲਾਗੂ ਕੀਤਾ ਜਾਵੇਗਾ। ਇਸ ਨਵੀਂ ਟੈਰਿਫ ਵਿਵਸਥਾ ’ਚ ਯੂਜ਼ਰਜ਼ ਨੂੰ 130 ਰੁਪਏ (ਬਿਨਾਂ ਟੈਕਸ ਦੇ) ’ਚ 200 ਫ੍ਰੀ ਟੂ ਏਅਰ ਟੀਵੀ ਚੈਨਲਸ ਆਫਰ ਕੀਤੇ ਜਾਣਗੇ। ਪਹਿਲਾਂ ਇਸ ਪੈਕੇਜ ’ਚ 100 ਫ੍ਰੀ ਟੂ ਏਅਰ ਚੈਨਲਸ ਆਫਰ ਕੀਤੇ ਜਾਂਦੇ ਸਨ। ਅੱਜ ਕੀਤੇ ਗਏ ਐਲਾਨ ’ਚ ਟਰਾਈ ਨੇ 12 ਰੁਪਏ ਤੋਂ ਜ਼ਿਆਦਾ ਕੀਮਤ ਵਾਲੇ ਚੈਨਲਸ ਨੂੰ ਬੁਕੇ ਲਿਸਟ ਤੋਂ ਬਾਹਰ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਇਨ੍ਹਾਂ ਚੈਨਲਾਂ ਨੂੰ ਗਾਹਕ ਸਟੈਂਡ ਅਲੋਨ ਦੇ ਤੌਰ ’ਤੇ ਸਬਸਕ੍ਰਾਈਬ ਕਰ ਸਕਣਗੇ। ਟਰਾਈ ਨੇ ਇਸ ਲਈ ਕੇਬਲ ਅਤੇ ਡੀ.ਟੀ.ਐੱਚ. ਆਪਰੇਟਰ ਨੂੰ 15 ਜਨਵਰੀ ਤਕ ਵੈੱਬਸਾਈਟ ’ਤੇ ਜਾਣਕਾਰੀ ਦੇਣ ਲਈ ਵੀ ਕੀਤਾ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਟਰਾਈ ਨੇ ਪਿਛਲੇ ਸਾਲ ਤੋਂ ਕੇਬਲ ਟੀਵੀ ਅਤੇ ਡੀ.ਟੀ.ਐੱਚ. ਲਈ ਨਵੀਂ ਟੈਰਿਫ ਵਿਵਸਥਾ ਲਾਗੂ ਕੀਤੀ ਸੀ, ਜਿਸ ਵਿਚ ਦਰਸ਼ਕ ਸਿਰਫ ਉਨ੍ਹਾਂ ਹੀ ਚੈਨਲਾਂ ਲਈ ਭੁਗਤਾਨ ਕਰਨਗੇ, ਜਿਨ੍ਹਾਂ ਚੈਨਲਾਂ ਨੂੰ ਉਹ ਦੇਖਣਾ ਚਾਹੁੰਦੇ ਹਨ। ਇਸ ਨਵੀਂ ਵਿਵਸਥਾਨ ਦੇ ਲਾਗੂ ਹੋਣ ਤੋਂ ਪਹਿਲਾਂ ਦਰਸ਼ਕਾਂ ਜਾਂ ਯੂਜ਼ਰਜ਼ ਨੂੰ ਹਰ ਚੈਨਲ ਬ੍ਰਾਡਕਾਸਟਰਜ਼ ਪੈਕੇਜ ’ਚ ਮਿਲਦੇ ਸਨ। ਜਿਸ ਕਾਰਨ ਗਾਹਕਾਂ ਨੂੰ ਉਨ੍ਹਾਂ ਚੈਨਲਨਾਂ ਨੂੰ 130 ਰੁਪਏ ਅਤੇ ਟੈਕਸ ਪ੍ਰਤੀ ਮਹੀਨੇ ਦੀ ਦਰ ਨਾਲ ਭੁਗਤਾਨ ਕਰ ਰਹੇ ਹਨ। ਜਿਸ ਵਿਚ ਉਨ੍ਹਾਂ ਨੂੰ 100 ਚੈਨਲਸ ਫ੍ਰੀ ’ਚ ਦਿਖਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਦਰਸ਼ਕ ਪੇਡ ਚੈਨਲ ਨੂੰ ਆਪਣੇ ਪੈਕੇਜ ’ਚ ਜੋੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਰ ਚੈਨਲ ਦੀ ਦਰ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ। 


Related News