ਟੋਯੋਟਾ ਕਿਰਲੋਸਕਰ ਮੋਟਰ ਦੀ ਵਿਕਰੀ ਨਵੰਬਰ ’ਚ 44 ਫੀਸਦੀ ਵਧ ਕੇ 25,586 ਇਕਾਈ ’ਤੇ
Monday, Dec 02, 2024 - 11:54 AM (IST)
ਨਵੀਂ ਦਿੱਲੀ (ਭਾਸ਼ਾ) - ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਦੀ ਨਵੰਬਰ ’ਚ ਕੁੱਲ ਵਿਕਰੀ ਸਾਲਾਨਾ ਆਧਾਰ ’ਤੇ 44 ਫੀਸਦੀ ਵਧ ਕੇ 25,586 ਇਕਾਈ ਹੋ ਗਈ। ਟੀ.ਕੇ.ਐੱਮ. ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਪਿਛਲੇ ਸਾਲ ਨਵੰਬਰ ’ਚ 17,818 ਇਕਾਈਆਂ ਵੇਚੀਆਂ ਸਨ। ਟੀ. ਕੇ. ਐੱਮ. ਦੇ ਉਪ ਪ੍ਰਧਾਨ (ਵਿਕਰੀ-ਸਰਵਿਸ-ਪੁਰਾਣੀਆਂ ਕਾਰਾਂ ਦਾ ਕਾਰੋਬਾਰ) ਸਬਰੀ ਮਨੋਹਰ ਨੇ ਬਿਆਨ ਵਿਚ ਕਿਹਾ ਕਿ ਸਾਡਾ ਵੰਨ-ਸੁਵੰਨਾ ਪੋਰਟਫੋਲੀਓ, ਹੈਚਬੈਕ ਤੋਂ ਲੈ ਕੇ ਐੱਸ.ਯੂ.ਵੀ. ਤੱਕ, ਵੱਖ-ਵੱਖ ਜੀਵਨ ਸ਼ੈਲੀਆਂ ਦੇ ਅਨੁਕੂਲ ਆਵਾਜਾਈ ਹੱਲ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : ਧੜਾਧੜ ਸੋਨਾ ਗਿਰਵੀ ਰੱਖ ਰਹੇ ਲੋਕ, 7 ਮਹੀਨਿਆਂ 'ਚ ਗੋਲਡ ਲੋਨ 50 ਫ਼ੀਸਦੀ ਵਧਿਆ
ਇਹ ਵੀ ਪੜ੍ਹੋ : 10 ਦਿਨ ਬੰਦ ਰਹਿਣਗੇ ਸ਼ੇਅਰ ਬਾਜ਼ਾਰ, ਜਾਣੋ ਦਸੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ
ਉਨ੍ਹਾਂ ਕਿਹਾ ਕਿ ਸਾਲ 2024 ਕੰਪਨੀ ਦੀਆਂ ਉਮੀਦਾਂ ਨਾਲੋਂ ਕਾਫੀ ਬਿਹਤਰ ਰਿਹਾ ਹੈ। ਅਸੀਂ ਇਕ ਮਜ਼ਬੂਤ ਰੁਖ ਨਾਲ ਇਸ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੇ ਹਾਂ, ਨਾਲ ਹੀ ਅਸੀਂ ਮਾਰਕੀਟ ਦੀਆਂ ਉੱਭਰਦੀਆਂ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਗਾਹਕ ਅਨੁਭਵ ਨੂੰ ਮੁੜ ਪਰਿਭਾਸ਼ਿਤ ਕਰਨ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ।
ਇਹ ਵੀ ਪੜ੍ਹੋ : BP, ਕੈਂਸਰ ਸਮੇਤ 38 ਦਵਾਈਆਂ ਦੇ ਸੈਂਪਲ ਫੇਲ੍ਹ, ਡਰੱਗ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ
ਇਹ ਵੀ ਪੜ੍ਹੋ : EPFO ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਹੁਣ ATM ਤੋਂ ਵੀ ਕਢਵਾ ਸਕੋਗੇ PF ਦੇ ਪੈਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8