2020 ’ਚ ਟੋਯੋਟਾ ਬਣੀ ਦੁਨੀਆ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ

Sunday, Jan 31, 2021 - 10:23 AM (IST)

ਨਵੀਂ ਦਿੱਲੀ– ਫਾਕਸਵੈਗਨ ਨੂੰ ਪਿੱਛੇ ਛੱਡ ਕੇ ਟੋਯੋਟਾ ਮੁੜ ਦੁਨੀਆ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਬਣ ਗਈ ਹੈ। ਕੰਪਨੀ ਨੇ ਪਿਛਲੇ ਸਾਲ ਦੁਨੀਆ ਭਰ ’ਚ 95.38 ਲੱਖ ਕਾਰਾਂ ਵੇਚੀਆਂ। ਹਾਲਾਂਕਿ 2019 ਦੀ ਤੁਲਨਾ ’ਚ ਇਸ ’ਚ 11.3 ਫੀਸਦੀ ਦੀ ਗਿਰਾਵਟ ਰਹੀ। 5 ਸਾਲ ਤੋਂ ਬਾਅਦ ਟੋਯੋਟਾ ਇਸ ਪੋਜੀਸ਼ਨ ਨੂੰ ਹਾਸਲ ਕਰਨ ’ਚ ਸਫਲ ਹੋ ਸਕੀ ਹੈ।

ਫਾਕਸਵੈਗਨ ਨੇ ਦੁਨੀਆ ਭਰ ’ਚ 93.1 ਲੱਖ ਕਾਰਾਂ ਵੇਚੀਆਂ। 2019 ਦੀ ਤੁਲਨਾ ’ਚ ਇਸ ’ਚ 15.2 ਫੀਸਦੀ ਦੀ ਗਿਰਾਵਟ ਰਹੀ। ਪਿਛਲੇ ਸਾਲ ਮਹਾਮਾਰੀ ਕਾਰਣ ਆਟੋਮੋਬਾਈਲ ਉਦਯੋਗ ਕਾਫੀ ਪ੍ਰਭਾਵਿਤ ਹੋਇਆ। ਲਗਭਗ ਹਰ ਦੇਸ਼ ਲਾਕਡਾਊਨ ਮੋਡ ’ਚ ਸੀ, ਜਿਸ ਕਾਰਣ ਗੱਡੀਆਂ ਦੀ ਵਿਕਰੀ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।

2020 ਦੇ ਅੰਤ ਤੱਕ ਗੱਡੀਆਂ ਦੀ ਵਿਕਰੀ ਦੇ ਮਾਮਲੇ ’ਚ ਜ਼ਿਆਦਾਤਰ ਕੌਮਾਂਤਰੀ ਬਾਜ਼ਾਰ ’ਚ ਵੱਡੀ ਰਿਕਵਰੀ ਹੋਈ। ਟੋਯੋਟਾ ਦੀਆਂ ਸਹਾਇਕ ਕੰਪਨੀਆਂ ਜਿਵੇਂ ਲੈਕਸਸ, ਹੀਨੋ, ਰਾਨਜ ਅਤੇ ਡਾਯਹਾਤਸੂ ਨੇ ਵੀ ਕੰਪਨੀ ਨੂੰ ਕੌਮਾਂਤਰੀ ਪੱਧਰ ’ਤੇ ਟੌਪ ਪੋਜੀਸ਼ਨ ’ਤੇ ਵਾਪਸੀ ਕਰਨ ’ਚ ਮਦਦ ਕੀਤੀ।

ਹੁਣ ਟੈੱਸਲਾ ਨੂੰ ਚੁਣੌਤੀ ਦੇਣ ਲਈ ਬਣਾਏਗੀ ਇਲੈਕਟ੍ਰਿਕ ਕਾਰ
ਟੈਸਲਾ ਹਾਲੇ ਵੀ ਦੁਨੀਆ ਦੀ ਸਭ ਤੋਂ ਕੀਮਤੀ ਕਾਰ ਕੰਪਨੀ ਬਣੀ ਹੋਈ ਹੈ। ਕੰਪਨੀ ਨੇ ਇਹ ਖਿਤਾਬ ਪਿਛਲੇ ਸਾਲ ਟੋਯੋਟਾ ਤੋਂ ਖੋਹਿਆ ਸੀ। ਟੈੱਸਲਾ ਮੌਜੂਦਾ ਸਮੇਂ ’ਚ ਅਮਰੀਕਾ ਅਤੇ ਯੂਰਪ ਵਰਗੇ ਬਾਜ਼ਾਰਾਂ ’ਚ ਈ. ਵੀ. ਦੀ ਮਜ਼ਬੂਤ ਮੰਗ ਦਾ ਆਨੰਦ ਲੈ ਰਹੀ ਹੈ। ਟੈੱਸਲਾ ਨੂੰ ਚੁਣੌਤੀ ਦੇਣ ਲਈ ਟੋਯੋਟਾ ਬਹੁਤ ਛੇਤੀ ਇਲੈਕਟ੍ਰਿਕ ਕਾਰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।

ਟੋਯੋਟਾ ਨੇ ਕਿਹਾ ਕਿ ਉਸ ਦੀ ਕੁਲ ਗਲੋਬਲ ਵਿਕਰੀ ’ਚ 23 ਫੀਸਦੀ ਹਿੱਸੇਦਾਰੀ ਇਲੈਕਟ੍ਰਿਕ ਵਾਹਨਾਂ (ਹਾਈਬ੍ਰਿਡ ਅਤੇ ਪਲੱਗ-ਇਨ ਹਾਈਬ੍ਰਿਡ ਕਾਰਾਂ) ਤੋਂ ਹੈ। ਐਨਾਲਿਸਟ ਮੁਤਾਬਕ ਇਹ ਗਿਣਤੀ ਭਵਿੱਖ ’ਚ ਕਾਫੀ ਹੱਦ ਤੱਕ ਵਧਣ ਦੀ ਉਮੀਦ ਹੈ ਕਿਉਂਕਿ ਨਿਕਾਸ ਦਾ ਮਿਆਰ ਦੁਨੀਆ ਭਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਔਖੇ ਹੋ ਰਹੇ ਹਨ। ਪਲੱਗ-ਇਨ ਹਾਈਬ੍ਰਿਡ ਵਾਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਬੈਟਰੀ ਨੂੰ ਚਾਰਜ ਕਰਨ ਲਈ ਐਕਸਟਰਨਲ ਪਾਵਰ ਆਊਟਪੁਟ ਦਾ ਇਸਤੇਮਾਲ ਕਰਨਾ ਹੁੰਦਾ ਹੈ।


cherry

Content Editor

Related News