ਸੈਰ-ਸਪਾਟਾ ਖੇਤਰ ਨੂੰ ਤਿਉਹਾਰੀ ਮੌਸਮ ''ਚ ਪਟੜੀ ''ਤੇ ਪਰਤਣ ਦੀ ਉਮੀਦ

Sunday, Sep 13, 2020 - 04:43 PM (IST)

ਕੋਲਕਾਤਾ— ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਸੈਰ-ਸਪਾਟਾ ਖੇਤਰ ਨੂੰ ਤਿਉਹਾਰੀ ਮੌਸਮ 'ਚ ਪਟੜੀ 'ਤੇ ਪਰਤਣ ਦੀਆਂ ਉਮੀਦਾਂ ਹਨ। ਸੈਰ-ਸਪਾਟਾ ਖੇਤਰ ਉਮੀਦ ਕਰ ਰਿਹਾ ਹੈ ਕਿ ਦੁਰਗਾ ਪੂਜਾ ਅਤੇ ਦੀਵਾਲੀ ਦੌਰਾਨ ਕਾਰੋਬਾਰ 'ਚ ਸੁਧਾਰ ਆਵੇਗਾ।

ਟਰੈਵਲ ਏਜੰਟ ਫੈਡਰੇਸ਼ਨ ਆਫ ਇੰਡੀਆ (ਟੀ. ਏ. ਐੱਫ. ਆਈ.) ਦੇ ਪੂਰਬੀ ਖੇਤਰ ਦੇ ਮੁਖੀ ਅਨਿਲ ਪੰਜਾਬੀ ਨੇ ਕਿਹਾ ਕਿ ਘਰੇਲੂ ਅਤੇ ਛੋਟੀ ਦੂਰੀ ਦੇ ਖੇਤਰਾਂ 'ਚ ਹੁਣ ਸੈਲਾਨੀ ਦਿਲਚਸਪੀ ਦਿਖਾ ਰਹੇ ਹਨ।

ਉਨ੍ਹਾਂ ਕਿਹਾ ਕਿ ਮੰਜ਼ਲ ਤੇ ਸੁਰੱਖਿਆ ਉਪਾਵਾਂ ਨੂੰ ਲੈ ਕੇ ਪੁੱਛਗਿੱਛ ਵਧੀ ਹੈ। ਹਾਲਾਂਕਿ, ਇਹ ਪੁੱਛਗਿੱਛ ਅਜੇ ਬੁਕਿੰਗ 'ਚ ਤਬਦੀਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-18 ਕਾਰਨ ਲੋਕਾਂ ਦੀ ਦਿਲਚਸਪੀ 'ਚ ਬਦਲਾਅ ਆਇਆ ਹੈ। ਅਨਿਲ ਪੰਜਾਬੀ ਨੇ ਕਿਹਾ, ''ਦੁਰਗਾ ਪੂਜਾ ਅਤੇ ਦੀਵਾਲੀ ਸਮੇਂ ਕਾਰੋਬਾਰ ਵਧੇਗਾ, ਕਿਉਂਕਿ ਹੁਣ ਲੋਕ ਦਿਲਚਸਪੀ ਦਿਖਾ ਰਹੇ ਹਨ ਪਰ ਇਹ ਪਿਛਲੇ ਸਾਲਾਂ ਦੀ ਤੁਲਨਾ 'ਚ ਕਾਫ਼ੀ ਘੱਟ ਰਹੇਗੀ।'' ਉਨ੍ਹਾਂ ਕਿਹਾ ਕਿ ਹੁਣ ਲੋਕ ਮਹਾਮਾਰੀ ਨਾਲ ਰਹਿਣਾ ਸਿਖ ਰਹੇ ਹਨ। ਅਜਿਹੀ ਸਥਿਤੀ 'ਚ ਯਕੀਨਨ ਕੁਝ ਲੋਕ ਜ਼ਰੂਰੀ ਸੁਰੱਖਿਆ ਉਪਾਵਾਂ ਨਾਲ ਯਾਤਰਾ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਟੂਰ ਆਪਰੇਟਰ ਸੈਰ-ਸਪਾਟਾ ਸਥਾਨਾਂ ਅਤੇ ਉੱਥੇ ਦੀ ਸੁਰੱਖਿਆ ਸਥਿਤੀ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਨ। ਹਾਲਾਂਕਿ, ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਅੱਗੇ ਜਾ ਕੇ ਕੋਵਿਡ-19 ਦੀ ਕੀ ਸਥਿਤੀ ਰਹਿੰਦੀ ਹੈ।


Sanjeev

Content Editor

Related News