ਬ੍ਰਿਟਿਸ਼ ਏਅਰਵੇਜ਼ 'ਚ ਸਾਹਮਣੇ ਆਇਆ ਲਾਪਰਵਾਹੀ ਦਾ ਵੱਡਾ ਮਾਮਲਾ , ਭੋਜਨ 'ਚ ਮਿਲਿਆ 'ਦੰਦ'

Friday, Dec 09, 2022 - 11:09 AM (IST)

ਬ੍ਰਿਟਿਸ਼ ਏਅਰਵੇਜ਼ 'ਚ ਸਾਹਮਣੇ ਆਇਆ ਲਾਪਰਵਾਹੀ ਦਾ ਵੱਡਾ ਮਾਮਲਾ , ਭੋਜਨ 'ਚ ਮਿਲਿਆ 'ਦੰਦ'

ਨਵੀਂ ਦਿੱਲੀ : ਲੰਡਨ ਤੋਂ ਦੁਬਈ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ 'ਚ ਵੱਡਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਕ ਮਹਿਲਾ ਯਾਤਰੀ ਨੇ ਸ਼ਿਕਾਇਤ ਕੀਤੀ ਹੈ ਕਿ ਉਸਦੇ ਖਾਣੇ ਵਿੱਚ ਦੰਦ ਮਿਲਿਆ ਹੈ। ਮਾਮਲਾ 25 ਅਕਤੂਬਰ ਦਾ ਦੱਸਿਆ ਜਾ ਰਿਹਾ ਹੈ। ਔਰਤ ਲੰਡਨ ਤੋਂ ਦੁਬਈ ਜਾ ਰਹੀ ਸੀ। ਔਰਤ ਨੇ ਬ੍ਰਿਟਿਸ਼ ਏਅਰਵੇਜ਼ ਤੋਂ ਟਵੀਟ ਅਤੇ ਫੋਟੋਆਂ ਸ਼ੇਅਰ ਕਰਕੇ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਨੇ ਟਵੀਟ ਵਿੱਚ ਕਿਹਾ ਕਿ ਸਾਨੂੰ ਇੱਕ ਦੰਦ ਮਿਲਿਆ ਹੈ, ਜੋ ਮੇਰਾ ਨਹੀਂ ਹੈ।


author

Harinder Kaur

Content Editor

Related News