ਟਮਾਟਰ ਹੋਇਆ ‘ਲਾਲ’, ਦੁਗਣੇ ਤੋਂ ਜ਼ਿਆਦਾ ਵਧ ਗਏ ਭਾਅ

Wednesday, Jun 17, 2026 - 04:30 AM (IST)

ਟਮਾਟਰ ਹੋਇਆ ‘ਲਾਲ’, ਦੁਗਣੇ ਤੋਂ ਜ਼ਿਆਦਾ ਵਧ ਗਏ ਭਾਅ

ਨਵੀਂ ਦਿੱਲੀ - ਈਰਾਨ-ਯੂ. ਐੱਸ. ਜੰਗ ਦੀ ਵਜ੍ਹਾ ਕਰ ਕੇ ਭਾਰਤ ’ਚ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਸੀ। ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਵਾਧਾ ਹੋਣ ਦੇ ਬਾਅਦ ਤੋਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਥੇ ਹੀ, ਹੁਣ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਦੀ ਵਜ੍ਹਾ ਕਰ ਕੇ ਲੋਕਾਂ ਦੇ ਘਰ ਦੀ ਰਸੋਈ ਦਾ ਬਜਟ ਵੀ ਵਿਗੜ ਗਿਆ ਹੈ। ਕੁਝ ਦਿਨ ਪਹਿਲਾਂ ਪਿਆਜ਼ ਦੀਆਂ ਕੀਮਤਾਂ ’ਚ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਹੁਣ ਟਮਾਟਰ ਵੀ ਆਪਣੇ ਤੇਵਰ ਦਿਖਾਉਂਦਾ ਹੋਇਆ ‘ਲਾਲ’ ਹੋ ਗਿਆ।

ਬੀਤੇ ਦਿਨਾਂ ’ਚ ਪਿਆਜ਼ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲਿਆ ਸੀ, ਜਿਸ ਤੋਂ ਬਾਅਦ ਲੋਕਾਂ ਦੀ ਜੇਬ੍ਹ ’ਤੇ ਵੱਡਾ ਬੋਝ ਪਿਆ ਸੀ। ਉੱਥੇ ਹੀ, ਹੁਣ ਟਮਾਟਰ ਦੀਆਂ ਕੀਮਤਾਂ ’ਚ ਵੀ ਵਾਧਾ ਹੋ ਗਿਆ ਹੈ। ਫਿਲਹਾਲ ਮੀਂਹ ਦੇ ਮੌਸਮ ਦੀ ਵਜ੍ਹਾ ਕਰ ਕੇ ਬਾਜ਼ਾਰ ’ਚ ਟਮਾਟਰ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨਾਂ ’ਚ ਜਿੱਥੇ ਟਮਾਟਰ ਦੀ ਕੀਮਤ 20 ਰੁਪਏ ਪ੍ਰਤੀ ਕਿੱਲੋ ਸੀ, ਤਾਂ ਉੱਥੇ ਹੀ ਹੁਣ ਇਹ ਕੀਮਤ 80 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ।

ਪਿਛਲੇ ਹਫ਼ਤੇ ਤੱਕ ਦੇਸ਼ ਭਰ ’ਚ ਟਮਾਟਰ ਦੀ ਕੀਮਤ 20 ਤੋਂ 30 ਰੁਪਏ ਪ੍ਰਤੀ ਕਿੱਲੋ ਸੀ ਤਾਂ ਉੱਥੇ ਹੀ ਹੁਣ ਇਹ ਕੀਮਤ 60 ਤੋਂ 80 ਰੁਪਏ ਪ੍ਰਤੀ ਕਿੱਲੋ ਦੇ ਦਰਮਿਆਨ ਪਹੁੰਚ ਗਈ ਹੈ। ਦਿੱਲੀ ਦੀ ਮੰਡੀ ’ਚ ਟਮਾਟਰ ਪਹਿਲਾਂ 16-25 ਰੁਪਏ ਦੇ ਦਰਮਿਆਨ ਮਿਲ ਰਹੇ ਸੀ ਤਾਂ ਉੱਥੇ ਹੀ, ਹੁਣ ਇਸ ਦੀ ਕੀਮਤ ਵਧ ਕੇ ਸਿੱਧੀ 60 ਰੁਪਏ ਭਾਵ ਦੁਗਣੀ ਹੋ ਗਈ ਹੈ।

ਆਲੂ-ਪਿਆਜ਼ ਦੀਆਂ ਕੀਮਤਾਂ ਵੀ ਚੜ੍ਹੀਆਂ
ਬੀਤੇ ਦਿਨੀਂ ’ਚ ਪਿਆਜ਼ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਸੀ ਜਿਸ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਸੀ ਤਾਂ ਉੱਥੇ ਹੀ ਆਲੂ ਦੀਆਂ ਕੀਮਤਾਂ ਵੀ ਪਹਿਲਾਂ ਦੇ ਮੁਕਾਬਲੇ ਹੁਣ ਵਧ ਗਈਆਂ ਹਨ। ਫਿਲਹਾਲ ਦਿੱਲੀ ’ਚ ਪਿਆਜ਼ ਦੀ ਕੀਮਤ 10 ਤੋਂ 15 ਰੁਪਏ ਪ੍ਰਤੀ ਕਿੱਲੋ ਮਿਲ ਰਹੇ ਹਨ ਤਾਂ ਉੱਥੇ ਹੀ, ਲੋਕਲ ਵੈਂਡਰਸ ਪਿਆਜ਼ ਨੂੰ 20 ਤੋਂ 30 ਰੁਪਏ ਪ੍ਰਤੀ ਕਿੱਲੋ ਦੀ ਦਰ ’ਤੇ ਵੇਚ ਰਹੇ ਹਨ।

ਮਹਿੰਗਾਈ ਦੀ ਮਾਰ ਪਿਛਲੇ ਕਈ ਦਿਨਾਂ ਤੋਂ ਲੋਕਾਂ ’ਤੇ ਪੈ ਰਹੀ ਹੈ। ਹਾਲਾਂਕਿ, ਫਿਲਹਾਲ ਈਰਾਨ ਅਤੇ ਯੂ. ਐੱਸ. ਵਿਚਾਲੇ ਜੰਗ ਨੂੰ ਲੈ ਕੇ ਸ਼ਾਂਤੀ ਵਾਰਤਾ ਹੋ ਚੁੱਕੀ ਹੈ। ਅਜਿਹੀ ਸਥਿਤੀ ’ਚ ਹੁਣ ਉਮੀਦ ਹੈ ਕਿ ਜਲਦ ਹੀ ਮਹਿੰਗਾਈ ਘੱਟ ਹੋਵੇਗੀ। ਹਾਲ ਹੀ ’ਚ ਕੱਚੇ ਤੇਲ ਦੀ ਕੀਮਤ ਵੀ ਘੱਟ ਹੋਈ ਹੈ, ਜਿਸ ਨਾਲ ਲੋਕਾਂ ’ਚ ਮਹਿੰਗਾਈ ਘੱਟ ਹੋਣ ਦੀ ਉਮੀਦ ਹੋਰ ਵਧ ਗਈ ਹੈ।


author

Inder Prajapati

Content Editor

Related News