ਜੇਕਰ ਲੈਣਾ ਚਾਹੁੰਦੇ ਹੋ ਸਰਕਾਰੀ ਯੋਜਨਾਵਾਂ ਦਾ ਲਾਭ, ਤਾਂ 30 ਸਤੰਬਰ ਤੱਕ ਰਾਸ਼ਨ ਕਾਰਡ ਨੂੰ ਆਧਾਰ ਨਾਲ ਕਰਵਾਓ ਲਿੰਕ

09/19/2020 6:32:03 PM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਦੇਸ਼ ਦੇ 24 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ 30 ਸਤੰਬਰ ਤੱਕ ਹਰ ਹਾਲਤ 'ਚ ਆਪਣੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਵਾਉਣ ਲਈ ਕਿਹਾ ਹੈ। ਕੇਂਦਰ ਸਰਕਾਰ ਨੇ ਇਸ ਲਈ ਸਾਰੇ ਸੂਬਿਆਂ ਨੂੰ ਸੂਚਿਤ ਕਰ ਦਿੱਤਾ ਹੈ। ਬਚੇ ਹੋਏ 12 ਦਿਨਾਂ ਵਿਚ ਹੀ ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਵਾਉਣਾ ਹੋਵੇਗਾ। ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰੀ ਯੋਜਨਾ ਦਾ ਲਾਭ ਨਹੀਂ ਮਿਲੇਗਾ। 

30 ਸਤੰਬਰ ਤੱਕ ਕਰਵਾਓ ਲਿੰਕ

ਜ਼ਿਕਰਯੋਗ ਹੈ ਕਿ ਰਾਸ਼ਨ ਕਾਰਡ ਦੀ ਮਦਦ ਨਾਲ ਲੋਕ ਜਨਤਕ ਵੰਡ ਪ੍ਰਣਾਲੀ(PDS) ਦੇ ਤਹਿਤ ਉਚਿਤ ਦਰ ਦੀਆਂ ਦੁਕਾਨਾਂ ਤੋਂ ਭੋਜਨ ਬਾਜ਼ਾਰ ਮੁੱਲ ਤੋਂ ਬਹੁਤ ਹੀ ਘੱਟ ਕੀਮਤ 'ਤੇ ਖਰੀਦ ਸਕਦੇ ਹਨ। ਜੇਕਰ ਕਿਸੇ ਕਾਰਡ ਧਾਰਕ ਨੇ ਆਪਣੇ ਰਾਸ਼ਨ ਕਾਰਡ ਨੂੰ ਪੈਨ ਨਾਲ ਲਿੰਕ ਨਹੀਂ ਕਰਵਾਇਆ ਤਾਂ ਤੁਰੰਤ ਅਲਰਟ ਹੋ ਜਾਓ। ਇਸ ਲਈ ਤੁਸੀਂ PDS ਦੁਕਾਨ 'ਤੇ ਜਾ ਕੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਵਾ ਸਕਦੇ ਹੋ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ(UIDAI) ਦੀ ਵੈਬਸਾਈਟ 'ਤੇ ਜਾ ਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ।

ਇਹ ਵੀ ਦੇਖੋ : ਕੋਰੋਨਾ ਕਾਲ 'ਚ ਬੇਸ਼ੁਮਾਰ ਵਧੀ ਇਨ੍ਹਾਂ ਅਰਬਪਤੀਆਂ ਦੀ ਦੌਲਤ; ਕਰੋੜਾਂ ਲੋਕਾਂ ਨੂੰ ਪਏ ਰੋਟੀ ਦੇ ਲਾਲੇ

ਰਾਸ਼ਨ ਕਾਰਡ ਕਿਉਂ ਹੈ ਜ਼ਰੂਰੀ

ਦਰਅਸਲ ਭਾਰਤ ਵਿਚ ਆਮ ਤੌਰ 'ਤੇ ਤਿੰਨ ਤਰ੍ਹਾਂ ਦੇ ਰਾਸ਼ਨ ਕਾਰਡ ਹੁੰਦੇ ਹਨ। ਗਰੀਬੀ ਰੇਖਾ ਦੇ ਉੱਪਰ ਰਹਿਣ ਵਾਲੇ ਲੋਕਾਂ ਨੂੰ ਏ.ਪੀ.ਐਲ., ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ ਬੀ.ਪੀ.ਐਲ ਅਤੇ ਸਭ ਤੋਂ ਗਰੀਬ ਪਰਿਵਾਰਾਂ ਲਈ ਅੰਤੋਦਿਆ ਰਾਸ਼ਨ ਕਾਰਡ ਜਾਰੀ ਕੀਤੇ ਜਾਂਦੇ ਹਨ। ਸੂਬਾ ਸਰਕਾਰਾਂ ਆਪਣੇ ਲੋਕਾਂ ਨੂੰ ਰਾਸ਼ਨ ਕਾਰਡ ਜਾਰੀ ਕਰਦੀਆਂ ਹਨ ਜਿਹੜਾ ਕਿ ਕਿਸੇ ਵੀ ਥਾਂ 'ਤੇ ਪਛਾਣ ਪੱਤਰ ਵਜੋਂ ਵੀ ਵਰਤਿਆ ਜਾ ਸਕਦਾ ਹੈ। ਗਰੀਬੀ ਰੇਖਾ ਤੋਂ ਹੇਠਾਂ ਜਾਂ ਅੰਤੋਦਿਆ ਯੋਜਨਾ ਵਾਲਾ ਰਾਸ਼ਨ ਕਾਰਡ ਬਣਵਾਉਣ ਲਈ ਦਸਤਾਵੇਜ਼ ਜਮ੍ਹਾ ਕਰਾਉਣੇ ਹੁੰਦੇ ਹਨ।

ਇਹ ਵੀ ਦੇਖੋ : ਕੋਰੋਨਾ ਆਫ਼ਤ ਕਾਰਨ ਕੰਪਨੀਆਂ ਤਨਖ਼ਾਹ ਸਬੰਧੀ ਨਿਯਮਾਂ 'ਚ ਕਰਨਗੀਆਂ ਇਹ ਬਦਲਾਅ

ਲਿੰਕ ਨਹੀਂ ਤਾਂ ਸਰਕਾਰੀ ਯੋਜਨਾਵਾਂ ਦਾ ਲਾਭ ਨਹੀਂ

ਕੇਂਦਰ ਸਰਕਾਰ ਦੀ ਯੋਜਨਾ 'ਵਨ ਨੇਸ਼ਨ ਵਨ ਰਾਸ਼ਨ ਕਾਰਡ' ਯੋਜਨਾ ਵਿਚ ਹੁਣ ਤੱਕ 26 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੁੜ ਚੁੱਕੇ ਹਨ। ਇਨ੍ਹਾਂ ਸੂਬਿਆਂ ਵਿਚ ਪੋਰਟੇਬਿਲਿਟੀ ਸੇਵਾ ਸ਼ੁਰੂ ਹੋ ਗਈ ਹੈ। ਦੇਸ਼ ਵਿਚ 31 ਮਾਰਚ 2021 ਤੱਕ 81 ਕਰੋੜ ਤੋਂ ਵੀ ਜ਼ਿਆਦਾ ਲਾਭ ਪਾਤਰਿਆਂ ਨੂੰ ਇਸ ਯੋਜਨਾ ਨਾਲ ਜੋੜਨ ਦਾ ਪਲਾਨ ਹੈ। ਇਸ ਯੋਜਨਾ ਨਾਲ ਜੁੜਨ ਤੋਂ ਬਾਅਦ ਦੇਸ਼ ਦੀ ਅੱਧੀ ਆਬਾਦੀ ਤੋਂ ਜ਼ਿਆਦਾ ਲੋਕਾਂ ਨੂੰ ਲਾਭ ਮਿਲੇਗਾ। ਕੇਂਦਰ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ 31 ਮਾਰਚ 2021 ਤੱਕ ਦੇਸ਼ ਦੇ ਸਾਰੇ ਸੁਬਿਆਂ ਨੂੰ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਨਾਲ ਜੋੜ ਦਿੱਤਾ ਜਾਵੇ।

ਇਹ ਵੀ ਦੇਖੋ : 'ਡਿਫ਼ੈਸ ਕੰਟੀਨ' 'ਚ ਭਾਰਤੀ ਉਤਪਾਦਾਂ ਦੀ ਵਿਕਰੀ ਸਬੰਧੀ ਰੱਖਿਆ ਮਹਿਕਮਾ ਦਾ ਬਿਆਨ ਆਇਆ ਸਾਹਮਣੇ


Harinder Kaur

Content Editor

Related News