ਪਟਾਕਾ ਇੰਡਸਟਰੀ ''ਤੇ ਸਮੇਂ ਦੀ ਡੂੰਘੀ ਮਾਰ, ਕਰੋੜਾਂ ਦਾ ਮਾਲ ਕਰ ਰਿਹੈ ਖ਼ਰੀਦਦਾਰਾਂ ਦੀ ਉਡੀਕ
Monday, Oct 18, 2021 - 11:53 AM (IST)
ਨਵੀਂ ਦਿੱਲੀ - ਫਾਇਰਵਰਕਸ ਸਿਟੀ ਨਾਲ ਮਸ਼ਹੂਰ ਤਾਮਿਲਨਾਡੂ ਦੇ ਸ਼ਹਿਰ ਸ਼ਿਵਕਾਸ਼ੀ ਦੇ ਲਗਭਗ ਹਰ ਘਰ ਵਿਚ ਪਟਾਕਿਆਂ ਦਾ ਨਿਰਮਾਣ ਹੁੰਦਾ ਹੈ। ਦੇਸ਼ ਦੇ ਲਗਭਗ 90 ਫ਼ੀਸਦੀ ਪਟਾਕਿਆਂ ਦੀ ਜ਼ਰੂਰਤ ਇਹ ਸ਼ਹਿਰ ਹੀ ਪੂਰਾ ਕਰਦਾ ਹੈ। ਸ਼ਹਿਰ ਦੀਆਂ ਹਜ਼ਾਰਾਂ ਰਜਿਸਟਰਡ ਅਤੇ ਗੈਰ-ਰਜਿਸਟਰਡ ਇਕਾਈਆਂ ਜ਼ਰੀਏ ਲੱਖਾਂ ਲੋਕ ਪ੍ਰਤੱਖ ਅਤੇ ਅਪ੍ਰਤੱਖ ਢੰਗ ਨਾਲ ਇਥੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ।
ਸ਼ਿਵਕਾਸ਼ੀ ਦੀ ਪਟਾਕਾ ਇੰਡਸਟਰੀ ਦਾ ਕਾਰੋਬਾਰ ਲਗਭਗ 6,000 ਕਰੋੜ ਰੁਪਏ ਦਾ ਹੈ ਪਰ ਹੁਣ ਇਸ ਕਿੱਤੇ ਨਾਲ ਜੁੜੇ ਲੋਕਾਂ ਵਿਚ ਪਹਿਲੇ ਵਰਗਾ ਉਤਸ਼ਾਹ ਨਹੀਂ ਰਿਹਾ। ਇਸ ਕਿੱਤੇ ਉੱਪਰ ਪਟਾਕੇ ਬੈਨ ਅਤੇ ਕੋਰੋਨਾ ਮਹਾਮਾਰੀ ਕਾਰਨ ਘਾਟੇ ਦੇ ਬੱਦਲ ਛਾਅ ਗਏ ਹਨ। ਡੀਲਰਾਂ ਕੋਲ ਵੱਡੀ ਗਿਣਤੀ ਵਿਚ ਸਟਾਕ ਪਿਆ ਹੋਇਆ ਜਿਹੜਾ ਕਿ ਖ਼ਰੀਦਦਾਰਾਂ ਦੀ ਉਡੀਕ ਕਰ ਰਿਹਾ ਹੈ। ਇਸ ਕਾਰਨ ਇਸ ਵਾਰ ਨਿਰਮਾਤਾਵਾਂ ਨੂੰ ਉਤਪਾਦਨ ਵਿਚ ਕਟੌਤੀ ਕਰਨੀ ਪੈ ਰਹੀ ਹੈ।
ਨਿਰਮਾਤਾਵਾਂ ਕੋਲੋਂ ਉੱਤਰ ਭਾਰਤ ਅਤੇ ਹੋਰ ਇਲਾਕਿਆਂ ਦੇ ਡੀਲਰ ਮਾਲ ਚੁੱਕਣ ਵਿਚ ਸੰਕੋਚ ਕਰ ਰਹੇ ਹਨ। ਤਾਮਿਲਨਾਡੂ ਸਰਕਾਰ ਕੋਲੋਂ ਉਦਯੋਗ ਨੂੰ ਆਪਣੇ ਘਾਟੇ ਵਿਚ ਚਲ ਰਹੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਐਨ.ਓ.ਸੀ. ਦੀ ਸਹੂਲਤ ਦੇਣ ਦੀ ਅਪੀਲ ਕੀਤੀ ਹੈ। ਜੇਕਰ ਐਨ.ਓ.ਸੀ. ਮਿਲ ਜਾਂਦੀ ਹੈ ਤਾਂ ਨਿਰਮਾਤਾ 2,000 ਕੰਟੇਨਰ ਪਟਾਕਾ ਨਿਰਯਾਤ ਕਰ ਸਕਦੇ ਹਨ।
ਸ਼ਿਵਕਾਸ਼ੀ ਦੇ ਇਕ ਨਿਰਮਾਤਾ ਨੇ ਦੱਸਿਆ ਕਿ ਇਲਾਕੇ ਦਾ ਸਾਰਾ ਕਾਰੋਬਾਰ ਦਿਵਾਲੀ ਦੀ ਵਿਕਰੀ ਤੇ ਹੀ ਨਿਰਭਰ ਕਰਦਾ ਹੈ। ਇਸ ਸਾਲ ਲਗਭਗ 3,500 ਕਰੋੜ ਰੁਪਏ ਦੇ ਪਟਾਕਿਆਂ ਦਾ ਨਿਰਮਾਣ ਹੁੰਦਾ ਹੈ ਜਿਨ੍ਹਾਂ ਵਿਚੋਂ 80 ਫ਼ੀਸਦੀ ਵਿਕਰੀ ਸਿਰਫ਼ ਦਿਵਾਲੀ ਲਈ ਹੁੰਦੀ ਹੈ।
ਇਹ ਵੀ ਪੜ੍ਹੋ : 1000 ਰੁਪਏ ਹੋ ਸਕਦੀ ਹੈ ਗੈਸ ਸਿਲੰਡਰ ਦੀ ਕੀਮਤ, ਜਾਣੋ ਸਬਸਿਡੀ ਨੂੰ ਲੈ ਕੇ ਕੀ ਹੈ ਸਰਕਾਰ ਦਾ ਨਵਾਂ ਪਲਾਨ!
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।