FSSAI ਨੇ ਪੀਣ ਵਾਲੇ ਬੋਤਲਬੰਦ ਪਾਣੀ ’ਚ ਕੈਲਸ਼ੀਅਮ, ਮੈਗਨੀਸ਼ੀਅਮ ਦੀ ਮਾਤਰਾ ਦੀ ਪਾਲਣਾ ਲਈ ਦਿੱਤਾ ਸਮਾਂ
Saturday, Jan 02, 2021 - 05:32 PM (IST)
ਨਵੀਂ ਦਿੱਲੀ (ਪੀ. ਟੀ. ਆਈ.) - ਫੂਡ ਰੈਗੂਲੇਟਰ ਐਫਐਸਐਸਏਆਈ ਨੇ ਖਣਿਜ ਪਾਣੀ ਤੋਂ ਇਲਾਵਾ ਬੋਤਲਬੰਦ ਪੀਣ ਵਾਲੇ ਪਾਣੀ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰਨ ਲਈ ਫੂਡ ਬਿਜ਼ਨਸ ਓਪਰੇਟਰਾਂ (ਐਫ.ਬੀ.ਓਜ਼.) ਨੂੰ 1 ਜੁਲਾਈ 2021 ਤੱਕ ਦਾ ਸਮਾਂ ਵਧਾ ਦਿੱਤਾ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਪਹਿਲਾਂ ਇਸ ਸੀਮਾ ਨੂੰ 1 ਜੁਲਾਈ 2020 ਅਤੇ ਬਾਅਦ ਵਿਚ 1 ਜਨਵਰੀ 2021 ਤੱਕ ਵਧਾ ਦਿੱਤਾ ਸੀ। ਐਫਐਸਐਸਏਆਈ ਨੇ ਇੱਕ ਬਿਆਨ ਵਿਚ ਕਿਹਾ ਕਿ ਹਿੱਸੇਦਾਰਾਂ ਦੇ ਇੱਕ ਹਿੱਸੇ ਤੋਂ ਮੰਗ ਪੱਤਰ ਪ੍ਰਾਪਤ ਹੋਇਆ ਹੈ। ਇਸ ’ਚ ਕਿਹਾ ਗਿਆ ਹੈ ਕਿ ਐਫ.ਬੀ.ਓ. ਕੋਵਿਡ -19 ਲਾਗ ਕਾਰਨ ਨਿਯਮਾਂ ਦੀ ਪਾਲਣਾ ਕਰਨ ਲਈ ਅਜੇ ਤਿਆਰ ਨਹੀਂ ਹਨ। ਰੈਗੂਲੇਟਰ ਨੇ ਕਿਹਾ, ‘ਕੈਲਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਸੰਬੰਧਤ ਨਿਯਮਾਂÎ ਦੀ ਪਾਲਣਾ ਦੀ ਆਖਰੀ ਤਰੀਕ ਨੂੰ 1 ਜੁਲਾਈ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।’