ਸਰਕਾਰ ਦੀਆਂ 'ਤਿੰਨ ਗਲਤੀਆਂ' ਕਾਰਨ ਅਰਥਵਿਵਸਥਾ ਦੀ ਹੋਈ ਇਹ ਹਾਲਤ : ਚਿਦਾਂਬਰਮ

02/05/2020 5:17:53 PM

ਨਵੀਂ ਦਿੱਲੀ — ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਦੀਆਂ ਤਿੰਨ ਵੱਡੀਆਂ ਗਲਤੀਆਂ ਨੋਟਬੰਦੀ, ਜੀ.ਐਸ.ਟੀ. ਅਤੇ ਬੈਂਕਿੰਗ ਖੇਤਰ 'ਤੇ ਦਬਾਅ ਦੇ ਕਾਰਨ ਅੱਜ ਅਰਥਵਿਵਸਥਾ ਕੰਟਰੋਲ ਤੋਂ ਬਾਹਰ ਹੋ ਗਈ ਹੈ ਅਤੇ ਲਗਾਤਾਰ ਹੇਠਾਂ ਆ ਰਹੀ ਹੈ। ਚਿਦਾਂਬਰਮ ਨੇ ਬੁੱਧਵਾਰ ਨੂੰ ਸ਼੍ਰੀ ਜੈਰਾਮ ਕਾਲਜ ਆਫ ਕਾਮਰਸ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਤਿੰਨ ਵੱਡੀਆਂ ਗਲਤੀਆਂ ਕੀਤੀਆਂ ਹਨ।

ਇਨ੍ਹਾਂ ਗਲਤੀਆਂ ਕਾਰਨ ਟੁੱਟ ਰਹੀ ਅਰਥਵਿਵਸਥਾ

ਨੋਟਬੰਦੀ ਦੀ ਇਤਿਹਾਸਕ ਗਲਤੀ, ਜਲਦਬਾਜ਼ੀ 'ਚ ਗੜਬੜੀ ਵਾਲਾ ਵਸਤੂ ਅਤੇ ਸੇਵਾ ਟੈਕਸ(000) ਲਾਗੂ ਕਰਨਾ ਅਤੇ ਬੈਂਕਿੰਗ ਖੇਤਰ 'ਤੇ ਦਬਾਅ ਬਣਾਉਣ ਵਰਗੀਆਂ ਗਲਤੀਆਂ ਕਾਰਨ ਹੀ ਅੱਜ ਸਾਡੀ ਅਰਥਵਿਵਸਥਾ ਟੁੱਟ ਰਹੀ ਹੈ। ਉਨ੍ਹਾਂ ਨੇ ਕਿਹਾ, 'ਦੇਸ਼ ਇਕ ਵਾਰ ਫਿਰ ਆਰਥਿਕ ਵਾਧੇ ਦੀ ਦ੍ਰਿਸ਼ਟੀ ਨਾਲ 'ਉਦਾਸੀਨ' ਸਾਲ ਵੱਲ ਵਧ ਰਿਹਾ ਹੈ।
ਚਿਦਾਂਬਰਮ ਨੇ ਕਿਹਾ, ' ਅਸੀਂ ਲੜਖੜਾਉਂਦੇ ਹੋਏ ਅੱਗੇ ਵਧ ਰਹੇ ਹਾਂ ਪਰ ਜੇਕਰ ਪੱਛਮੀ ਏਸ਼ੀਆ ਵਿਚ ਕੋਈ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਜਾਂ ਅਮਰੀਕਾ ਅਤੇ ਚੀਨ ਵਿਚਕਾਰ ਜੰਗ ਛਿੜ ਜਾਂਦੀ ਹੈ ਤਾਂ ਕੀ ਸਾਡੇ ਕੋਲ ਉਸ ਲਈ 'ਪਲਾਨ ਬੀ' ਹੈ? ਉਨ੍ਹਾਂ ਨੇ ਕਿਹਾ ਕਿ ਸਕਕਾਰ ਨੇ ਬਜ਼ਾਰ ਅਧਾਰਿਤ ਵਾਧਾ ਦਰ ਦਾ 10 ਫੀਸਦੀ ਦਾ ਜਿਹੜਾ ਟੀਚਾ ਰੱਖਿਆ ਹੈ ਉਹ 'ਨਿਰਾਸ਼ਾਵਾਦੀ' ਹੈ। ਅਸਲ ਵਾਧਾ ਦਰ ਹੱਦ ਤੋਂ ਹੱਦ ਪੰਜ ਫੀਸਦੀ ਰਹੇਗੀ।

ਸਰਕਾਰ ਵਲੋਂ ਦਿੱਤਾ ਜਾਣਾ ਚਾਹੀਦੈ ਸਪੱਸ਼ਟੀਕਰਣ

ਚਿਦਾਂਬਰਮ ਨੇ ਕਿਹਾ, 'ਪਿਛਲੀਆਂ 6 ਤਿਮਾਹੀਆਂ 'ਚ ਵਾਧਾ ਦਰ ਘਟੀ ਹੈ। ਜੇਕਰ ਸੱਤਵੀਂ ਤਿਮਾਹੀ ਵਿਚ ਵੀ ਅਜਿਹਾ ਹੁੰਦਾ ਹੈ ਤਾਂ ਇਸਦਾ ਮਤਲਬ ਹੋਵੇਗਾ ਕਿ ਇਹ ਗਿਰਾਵਟ ਬਣੀ ਰਹੇਗੀ। ਅਸੀਂ ਅਜੇ ਵੀ ਅਜਿਹੀ ਸੁਰੰਗ ਵਿਚ ਹਾਂ ਜਿਥੇ ਕੋਈ ਰੌਸ਼ਣੀ ਨਹੀਂ ਦਿਖ ਰਹੀ ਹੈ। ਅਸੀਂ ਸੁਰੰਗ 'ਚ ਹੀ ਹਾਂ।' ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ 'ਚ ਸੁਸਤੀ ਦਾ ਕਾਰਨ ਵਿਰੋਧੀ ਧਿਰ ਦੱਸ ਰਹੀ ਹੈ ਜਦੋਂਕਿ ਇਸਦਾ ਸਪੱਸ਼ਟੀਕਰਣ ਸਰਕਾਰ ਵਲੋਂ ਦਿੱਤਾ ਜਾਣਾ ਚਾਹੀਦਾ ਹੈ। ਕਈ ਆਰਥਿਕ ਅੰਕੜੇ ਦਿੰਦੇ ਹੋਏ ਚਿਦਾਂਬਰਮ ਨੇ ਕਿਹਾ ਕਿ ਇਹ ਲੜਖੜਾਉਂਦੀ ਅਰਥਵਿਵਸਥਾ ਦੇ ਸੰਕੇਤ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਖਣਨ, ਨਿਰਮਾਣ, ਬਿਜਲੀ, ਕੋਲਾ, ਕੱਚਾ ਤੇਲ ਅਤੇ ਗੈਸ ਹਰੇਕ ਖੇਤਰ ਦਾ ਪ੍ਰਦਰਸ਼ਨ ਖਰਾਬ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਮੰਗ ਵਿਚ ਸੁਧਾਰ ਲਿਆਉਣ ਲਈ ਕੰਪਨੀ ਟੈਕਸ ਵਿਚ ਕਟੌਤੀ ਕੀਤੀ ਹੈ।

ਸਰਕਾਰ ਨੇ ਗੁਆ ਦਿੱਤਾ ਅਰਥਵਿਵਸਥਾ ਵਿਚ ਤੇਜ਼ੀ ਲਿਆਉਣ ਦਾ ਇਕ ਵੱਡਾ ਮੌਕਾ

ਕੰਪਨੀ ਟੈਕਸ ਘਟਾਉਣ ਦੀ ਬਜਾਏ ਜੇਕਰ ਸਰਕਾਰ ਨੇ ਜੀ.ਐਸ.ਟੀ. ਦੇ ਮੋਰਚੇ 'ਤੇ ਰਾਹਤ ਦਿੱਤੀ ਹੁੰਦੀ ਤਾਂ ਲੱਖਾਂ ਲੋਕਾਂ ਦੇ ਹੱਥ 'ਚ ਜ਼ਿਆਦਾ ਪੈਸਾ ਆਉਂਦਾ ਜਿਸ ਨਾਲ ਨਿਵੇਸ਼ ਵਧਦਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਹੱਥਾਂ ਵਿਚ ਜ਼ਿਆਦਾ ਪੈਸਾ ਪਹੁੰਚਾਉਣ ਦਾ ਇਕ ਹੋਰ ਵਿਕਲਪ ਮਨਰੇਗਾ ਅਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ 'ਚ ਹੋਰ ਪੈਸਾ ਪਾਉਣਾ ਹੋ ਸਕਦਾ ਹੈ ਪਰ ਸਰਕਾਰ ਦੇ ਅਗਲੇ ਵਿੱਤੀ ਸਾਲ ਲਈ ਬਜਟ 'ਚ ਅਜਿਹੀਆਂ ਯੋਜਨਾਵਾਂ ਦੇ ਬਜਟ 'ਚ ਕਟੌਤੀ ਕੀਤੀ ਹੈ। ਚਿਦਾਂਬਰਮ ਨੇ ਕਿਹਾ ਕਿ ਸਰਕਾਰ ਨੇ ਅਰਥਵਿਵਸਥਾ 'ਚ ਤੇਜ਼ੀ ਲਿਆਉਣ ਦਾ ਇਕ ਵੱਡਾ ਮੌਕਾ ਗੁਆ ਦਿੱਤਾ ਹੈ।
 


Related News