ਡਰੈਗਨ ਨੂੰ ਵੱਡਾ ਝਟਕਾ, ਤਿੰਨ ਚੀਨੀ ਕੰਪਨੀਆਂ ਨੂੰ ਅਮਰੀਕਾ ਨੇ ਸ਼ੇਅਰ ਬਾਜ਼ਾਰ ਤੋਂ ਕੀਤਾ ਬਾਹਰ

01/02/2021 11:43:56 AM

ਵਾਸ਼ਿੰਗਟਨ — ਅਮਰੀਕਾ ਅਤੇ ਚੀਨ ਵਿਚਾਲੇ ਲੰਮੇ ਸਮੇਂ ਤੋਂ ਜਾਰੀ ਤਣਾਅ ਦੇ ਵਿਚਕਾਰ ਡਰੈਗਨ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਚੀਨ ਦੀਆਂ ਤਿੰਨ ਵੱਡੀਆਂ ਦੂਰਸੰਚਾਰ ਕੰਪਨੀਆਂ ਨੂੰ ਯੂਐਸ ਸਟਾਕ ਮਾਰਕੀਟ ਤੋਂ ਬਾਹਰ ਕੀਤਾ ਜਾਵੇਗਾ, ਭਾਵ ਇਨ੍ਹਾਂ ਕੰਪਨੀਆਂ ਨੂੰ ਡੀਲਿਸਟ ਕੀਤਾ ਜਾਵੇਗਾ। ਨਿੳੂਯਾਰਕ ਸਟਾਕ ਐਕਸਚੇਂਜ ਅਨੁਸਾਰ ਬਾਹਰ ਹੋਣ ਵਾਲੀਆਂ ਕੰਪਨੀਆਂ ਵਿੱਚ ਚਾਈਨਾ ਮੋਬਾਈਲ ਲਿਮਟਿਡ, ਚਾਈਨਾ ਟੈਲੀਕਾਮ ਕਾਰਪੋਰੇਸ਼ਨ, ਚਾਈਨਾ ਯੂਨੀਕੋਮ ਹਾਂਗ ਕਾਂਗ ਲਿਮਟਿਡ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਦੇ ਸੰਬੰਧ ਚੀਨੀ ਫੌਜ ਨਾਲ ਮਿਲੇ ਹਨ। ਨਿੳੂਯਾਰਕ ਸਟਾਕ ਐਕਸਚੇਂਜ ਅਨੁਸਾਰ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਦਾ ਕਾਰੋਬਾਰ 7 ਤੋਂ 11 ਜਨਵਰੀ ਤੱਕ ਲਈ ਮੁਅੱਤਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਹ ਕੰਪਨੀਆਂ ਦੀ ਡੀਲਿਸਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ।

ਇਹ ਵੀ ਵੇਖੋ : ਸਿਰਫ਼ ਇਕ 'ਮਿਸ ਕਾਲ' ਨਾਲ LPG ਸਿਲੰਡਰ ਹੋ ਜਾਵੇਗਾ ਬੁੱਕ, ਹੁਣੇ ਨੋਟ ਕਰੋ ਇਹ ਨੰਬਰ

ਜਾਣੋ ਵਜ੍ਹਾ

ਅਮਰੀਕਾ ਅਤੇ ਚੀਨ ਦਰਮਿਆਨ ਜਾਰੀ ਤਣਾਅ ਹੁਣ ਅਮਰੀਕਾ ਦੇ ਸ਼ੇਅਰ ਬਾਜ਼ਾਰ ਨੂੰ ਪ੍ਰਭਾਵਤ ਕਰਨ ਲੱਗਾ ਹੈ। ਹਾਲਾਂਕਿ ਡੀਲਿਸਟਿੰਗ ਇਹਨਾਂ ਕੰਪਨੀਆਂ ਨੂੰ ਜ਼ਿਆਦਾ ਪ੍ਰਭਾਵਤ ਨਹੀਂ ਕਰੇਗੀ ਕਿਉਂਕਿ ਇਹ ਸਾਰੀਆਂ ਕੰਪਨੀਆਂ ਹਾਂਗਕਾਂਗ ਦੇ ਸਟਾਕ ਮਾਰਕੀਟ ਵਿੱਚ ਵੱਖਰੇ ਤੌਰ ’ਤੇ ਸੂਚੀਬੱਧ ਹਨ। ਪਰ ਇਨ੍ਹਾਂ ਤਿੰਨ ਕੰਪਨੀਆਂ ਨੂੰ ਯੂਐਸ ਸਟਾਕ ਮਾਰਕੀਟ ਤੋਂ ਹਟਾਉਣਾ ਇਨ੍ਹਾਂ ਦੇਸ਼ਾਂ ਦਰਮਿਆਨ ਵਧ ਰਹੀ ਖਟਾਈ ਨੂੰ ਦਰਸਾਉਂਦਾ ਹੈ।

ਇਹ ਵੀ ਵੇਖੋ : ਨਵੇਂ ਸਾਲ ਮੌਕੇ ਜੋਮੈਟੋ ’ਤੇ ਹਰ ਮਿੰਟ ਆਏ 4000 ਤੋਂ ਵੱਧ ਆਰਡਰ, ਸਭ ਤੋਂ ਜ਼ਿਆਦਾ ਇਸ ਡਿਸ਼ ਦੀ ਰਹੀ ਮੰਗ

ਟਰੰਪ ਚੀਨੀ ਕੰਪਨੀਆਂ ’ਤੇ ਸਖਤ

ਡੋਨਾਲਡ ਟਰੰਪ ਪਹਿਲਾਂ ਹੀ ਚੀਨੀ ਕੰਪਨੀਆਂ ’ਤੇ ਨਜ਼ਰ ਰੱਖ ਰਹੇ ਹਨ। ਟਰੰਪ ਵਾਰ-ਵਾਰ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਨਵੰਬਰ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਫੌਜ ਨਾਲ ਸੁਰੱਖਿਆ ਲੈਣ-ਦੇਣ ਅਤੇ ਉਪਕਰਣਾਂ ਦੀ ਖਰੀਦ ’ਤੇ ਪਾਬੰਦੀ ਲਗਾਉਣ ਦਾ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ। ਇਸ ਤੋਂ ਬਾਅਦ ਚੀਨ ਨੇ ਵੀ ਅਮਰੀਕੀ ਕੰਪਨੀਆਂ ’ਤੇ ਕਾਰਵਾਈ ਕੀਤੀ ਸੀ।

ਇਹ ਵੀ ਵੇਖੋ : Bank of Baroda ਵਲੋਂ ਨਵੀਂ ਸਹੂਲਤ ਦੀ ਸ਼ੁਰੂਆਤ, 30 ਮਿੰਟਾਂ ’ਚ ਮਨਜ਼ੂਰ ਹੋਵੇਗਾ ਲੋਨ

ਟਰੰਪ ਨੇ ਆਪਣੇ ਕਾਰਜਕਾਰੀ ਆਦੇਸ਼ ਵਿਚ ਕਿਹਾ ਕਿ ਚੀਨ ਸਰੋਤ ਹਾਸਲ ਕਰਨ ਲਈ ਅਮਰੀਕੀ ਰਾਜਧਾਨੀ ਦਾ ਤੇਜ਼ੀ ਨਾਲ ਸ਼ੋਸ਼ਣ ਕਰ ਰਿਹਾ ਹੈ ਅਤੇ ਆਪਣੀ ਫੌਜ, ਖੁਫੀਆ ਸੇਵਾ ਅਤੇ ਹੋਰ ਸੁਰੱਖਿਆ ਜ਼ਰੂਰਤਾਂ ਦਾ ਵਿਕਾਸ ਅਤੇ ਆਧੁਨਿਕੀਕਰਨ ਕਰ ਰਿਹਾ ਹੈ ਅਤੇ ਚੀਨ ਸਿੱਧੇ ਤੌਰ ’ਤੇ ਅਮਰੀਕੀ ਫੌਜ ਨੂੰ ਚੁਣੌਤੀ ਦਿੰਦਾ ਹੈ।ਟਰੰਪ ਨੇ ਉਸ ਸਮੇਂ ਚੀਨੀ ਕੰਪਨੀਆਂ ਨੂੰ ਸਿੱਧੇ ਤੌਰ ’ਤੇ ਅਮਰੀਕੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News