ਗੂਗਲ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਸ ਨੇ ਦਬੋਚਿਆ ਦੋਸ਼ੀ

Monday, Feb 13, 2023 - 07:02 PM (IST)

ਗੂਗਲ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਸ ਨੇ ਦਬੋਚਿਆ ਦੋਸ਼ੀ

ਪੁਣੇ — ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਗੂਗਲ ਕੰਪਨੀ ਦੇ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕੈਂਪਸ 'ਚ ਬੰਬ ਹੋਣ ਦੀ ਸੂਚਨਾ ਮਿਲਣ 'ਤੇ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਇਮਾਰਤ ਨੂੰ ਖਾਲੀ ਕਰਵਾ ਕੇ ਤਲਾਸ਼ੀ ਲਈ ਗਈ। ਤਲਾਸ਼ੀ ਮੁਹਿੰਮ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦੂਜੇ ਪਾਸੇ ਫੋਨ ਕਰਨ ਵਾਲਾ ਵਿਅਕਤੀ ਹੈਦਰਾਬਾਦ ਦਾ ਰਹਿਣ ਵਾਲਾ ਨਿਕਲਿਆ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਦੋਂ ਉਸ ਕੋਲੋਂ ਪੁੱਛ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨੇ ਨਸ਼ੇ ਦੀ ਹਾਲਤ ਵਿਚ ਇਹ ਹਾਕਸ ਕਾਲ ਕੀਤੀ ਸੀ।

ਪੁਲਸ ਨੇ ਦੱਸਿਆ ਕਿ ਫੋਨ ਮਿਲਣ ਤੋਂ ਬਾਅਦ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਾਰਾਸ਼ਟਰ ਪੁਲਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਕੰਪਲੈਕਸ ਨੂੰ ਕੁਝ ਸਮੇਂ ਲਈ ਅਲਰਟ 'ਤੇ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਹਾਲਤ 'ਚ ਕਥਿਤ ਤੌਰ 'ਤੇ ਕਾਲ ਕਰਨ ਵਾਲੇ ਇਕ ਵਿਅਕਤੀ ਨੂੰ ਹੈਦਰਾਬਾਦ 'ਚ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਹਿਲਾਵਾਂ ਨੂੰ MSSC ਸਕੀਮ ਤਹਿਤ ਮਿਲੇਗੀ 7.5 ਫ਼ੀਸਦੀ ਦਰ ਦੀ ਰਿਟਰਨ, ਜਾਣੋ ਖ਼ਾਸ ਫ਼ਾਇਦੇ

11ਵੀਂ ਮੰਜ਼ਿਲ 'ਤੇ ਹੈ ਗੂਗਲ ਦਾ ਦਫਤਰ 

ਪੁਲਿਸ ਦੇ ਡਿਪਟੀ ਕਮਿਸ਼ਨਰ (ਜ਼ੋਨ V) ਵਿਕਰਾਂਤ ਦੇਸ਼ਮੁਖ ਨੇ ਕਿਹਾ, 'ਪੁਣੇ ਦੇ ਮੁੰਧਵਾ ਖੇਤਰ ਵਿੱਚ ਇੱਕ ਬਹੁ-ਮੰਜ਼ਿਲਾ ਵਪਾਰਕ ਇਮਾਰਤ ਹੈ। ਗੂਗਲ ਦਾ ਦਫਤਰ ਇਸ ਵਪਾਰਕ ਇਮਾਰਤ ਦੀ 11ਵੀਂ ਮੰਜ਼ਿਲ 'ਤੇ ਹੈ। ਇੱਕ ਕਾਲਰ ਨੇ ਮੁੰਬਈ ਵਿੱਚ ਬੀਕੇਸੀ ਦਫ਼ਤਰ ਨੂੰ ਫ਼ੋਨ ਕੀਤਾ ਅਤੇ ਧਮਕੀ ਦਿੱਤੀ ਕਿ ਪੁਣੇ ਵਿੱਚ ਗੂਗਲ ਦਫ਼ਤਰ ਵਿੱਚ ਬੰਬ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਅਡਾਨੀ ਵਿਵਾਦ ਨੂੰ ਲੈ ਸੰਸਦ ਤੋਂ ਸ਼ੇਅਰ ਬਾਜ਼ਾਰ ਤੱਕ ਉੱਠ ਰਹੇ ਸਵਾਲਾਂ ਬਾਰੇ ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਆਪਣਾ ਪੱਖ

ਜਾਅਲੀ ਕਾਲ

ਪੁਲਸ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਣੇ ਪੁਲਸ ਅਤੇ ਬੰਬ ਨਿਰੋਧਕ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਵਿਆਪਕ ਤਲਾਸ਼ੀ ਲਈ। ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਕਾਲ ਫਰਜ਼ੀ ਨਿਕਲੀ। ਕਾਲਰ ਨੂੰ ਹੈਦਰਾਬਾਦ ਤੋਂ ਟਰੇਸ ਕੀਤਾ ਗਿਆ ਸੀ। ਉਥੋਂ ਦੀ ਪੁਲੀਸ ਨਾਲ ਸੰਪਰਕ ਕਰਨ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਟੈਕਸ ਵਸੂਲੀ ਦਾ ਬਣਿਆ ਨਵਾਂ ਰਿਕਾਰਡ, ਸਰਕਾਰ ਦੀ ਜੇਬ 'ਚ ਆਏ 15 ਲੱਖ ਕਰੋੜ

ਮੁਲਜ਼ਮ ਤੋਂ ਜਾਰੀ ਹੈ ਪੁੱਛਗਿੱਛ 

ਪੁਲਸ ਨੇ ਦੋਸ਼ੀ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦਾ ਨਾਂ ਪਨਯਮ ਸ਼ਿਵਾਨੰਦ ਹੈ ਅਤੇ ਉਹ ਹੈਦਰਾਬਾਦ ਦਾ ਰਹਿਣ ਵਾਲਾ ਹੈ। ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪਤਾ ਲੱਗਾ ਹੈ ਕਿ ਪਨਾਯਮ ਨੇ ਨਸ਼ੇ ਦੀ ਹਾਲਤ 'ਚ ਕਾਲ ਕੀਤੀ ਸੀ। ਪੁਲਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦਿੱਲੀ ਤੋਂ ਲੇਹ ਜਾਣ ਵਾਲੀ Indigo ਦੀ ਫਲਾਈਟ ਦੇ ਯਾਤਰੀ ਕਈ ਘੰਟੇ ਹੋਏ ਖੱਜਲ-ਖ਼ੁਆਰ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News