ਸੈਮੀਕੰਡਕਟਰ ਕੰਪਨੀ 'ਚ ਹਜ਼ਾਰਾਂ ਮੁਲਾਜ਼ਮਾਂ ਦੀ ਜਾ ਸਕਦੀ ਹੈ ਨੌਕਰੀ

Wednesday, Oct 12, 2022 - 04:35 PM (IST)

ਬਿਜ਼ਨੈੱਸ ਡੈਸਕ : ਦੁਨੀਆ ਦੀ ਸਭ ਤੋਂ ਵੱਡੀ ਸੈਮੀਕੰਡਕਟਰ ਨਿਰਮਾਤਾ ਕੰਪਨੀ ਇੰਟੇਲ ਕਾਰਪੋਰੇਸ਼ਨ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਇਸ ਦਾ ਖੁਲਾਸਾ ਬਲੂਮਬਰਗ ਦੀ ਤਾਜ਼ਾ ਰਿਪੋਰਟ 'ਚ ਕੀਤਾ ਗਿਆ ਹੈ। ਰਿਪੋਰਟ ਦੇ ਮੁਤਾਬਕ ਛਾਂਟੀ ਦਾ ਐਲਾਨ ਇਸ ਮਹੀਨੇ ਦੇ ਸ਼ੁਰੂ ਵਿੱਚ ਕੀਤਾ ਜਾ ਸਕਦਾ ਹੈ। ਇਸ ਛਾਂਟੀ ਵਿੱਚ ਲਗਭਗ 20 ਫ਼ੀਸਦੀ ਮੁਲਾਜ਼ਮ ਜਿਸ ਵਿਚ ਵਿਕਰੀ ਅਤੇ ਮਾਰਕੀਟਿੰਗ ਸਮੇਤ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।

ਦੂਜੇ ਪਾਸੇ ਇੰਟੇਲ ਨੇ ਨੌਕਰੀਆਂ ਦੀ ਕਟੌਤੀ  ਤੋਂ ਮਨ੍ਹਾਂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਕੰਪਨੀ ਕੋਲ ਜੁਲਾਈ ਮਹੀਨੇ ਤੱਕ 113,700 ਮੁਲਾਜ਼ਮ ਸਨ। ਇਸ ਮਹੀਨੇ ਕੰਪਨੀ ਨੇ ਦੂਜੀ ਤਿਮਾਹੀ ਦੇ ਨਤੀਜਿਆਂ ਦੇ ਮੁਤਾਬਿਕ ਕੰਪਨੀ ਨੇ ਆਪਣੀ ਸਾਲਾਨਾ ਵਿਕਰੀ ਅਤੇ ਮੁਨਾਫੇ ਦੇ ਅਨੁਮਾਨਾਂ ਨੂੰ ਘਟਾ ਦਿੱਤਾ ਸੀ। ਕਰੋਨਾ ਮਹਾਮਾਰੀ ਦੌਰਾਨ ਕੰਪਨੀ ਦੀ ਵਿਕਰੀ ਵਿੱਚ ਕਾਫ਼ੀ ਵਾਧਾ ਹੋਇਆ ਸੀ ਪਰ ਹੁਣ ਉੱਚ ਮਹਿੰਗਾਈ ਦਰ ਦੇ ਨਾਲ-ਨਾਲ ਦਫ਼ਤਰ ਅਤੇ ਸਕੂਲ ਖੁੱਲ੍ਹਣ ਕਾਰਨ ਕੰਪਿਊਟਰਾਂ ਦੀ ਵਿਕਰੀ ਵਿੱਚ ਪਿਛਲੇ ਸਮੇਂ ਵਿੱਚ ਕਾਫੀ ਕਮੀ ਆਈ ਹੈ। ਇਸ ਕਾਰਨ ਕੰਪਨੀ ਦੀ ਵਿਕਰੀ 'ਚ ਗਿਰਾਵਟ ਦਰਜ ਕੀਤੀ ਗਈ ਹੈ।


Anuradha

Content Editor

Related News