ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅਸਥਿਰਤਾ ਬਰਕਰਾਰ, ਜਾਣੋ 10 ਗ੍ਰਾਮ ਸੋਨੇ ਦਾ ਭਾਅ

Friday, Oct 16, 2020 - 11:30 AM (IST)

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅਸਥਿਰਤਾ ਬਰਕਰਾਰ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਨਵੀਂ ਦਿੱਲੀ — ਐਮ.ਸੀ.ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ ਅੱਜ 126 ਰੁਪਏ ਦੇ ਘਾਟੇ ਨਾਲ ਖੁੱਲ੍ਹਿਆ। ਇਹ ਵੀਰਵਾਰ ਨੂੰ 50712 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ ਅਤੇ ਅੱਜ 50586 ਰੁਪਏ ਦੇ ਭਾਅ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਇਹ 50586 ਰੁਪਏ ਦੇ ਹੇਠਲੇ ਪੱਧਰ ਅਤੇ 50724 ਰੁਪਏ ਦੇ ਸਿਖਰ ਨੂੰ ਛੋਹ ਗਿਆ। ਸਵੇਰੇ 10 ਵਜੇ ਇਹ 62 ਰੁਪਏ ਦੀ ਗਿਰਾਵਟ ਨਾਲ 50650 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ ਜਦੋਂਕਿ ਚਾਂਦੀ ਵਾਇਦਾ ਮਾਮੂਲੀ ਤੇਜ਼ੀ ਨਾਲ 61,512 ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਇਸ ਹਫਤੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਅਸਥਿਰਤਾ ਰਹੀ ਹੈ। ਫਰਵਰੀ ਡਿਲੀਵਰੀ ਲਈ ਸੋਨਾ ਵੀ 50 ਰੁਪਏ ਦੀ ਤੇਜ਼ੀ ਨਾਲ ਖੁੱਲ੍ਹਿਆ। ਸਵੇਰੇ 10 ਵਜੇ ਇਹ 50 ਰੁਪਏ ਦੀ ਤੇਜ਼ੀ ਨਾਲ 50811 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਸਰਾਫਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ

ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ ਵਿਚ ਗਿਰਾਵਟ ਆਈ ਅਤੇ ਇਹ 32 ਰੁਪਏ ਦੀ ਗਿਰਾਵਟ ਦੇ ਨਾਲ 51,503 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐੱਚ.ਡੀ.ਐਫ.ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,535 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਮਾਹਰਾਂ ਅਨੁਸਾਰ, ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਵਿਕਲਪ ਵਜੋਂ ਡਾਲਰਾਂ ਦੀ ਚੋਣ ਕੀਤੀ। ਇਸ ਕਾਰਨ ਡਾਲਰ ਨੂੰ ਮਜ਼ਬੂਤੀ ਮਿਲੀ, ਜਿਸ ਨੇ ਸਰਾਫਾ ਕੀਮਤਾਂ 'ਤੇ ਦਬਾਅ ਵਧਾਇਆ।

ਵਾਇਦਾ ਕੀਮਤਾਂ 'ਚ ਗਿਰਾਵਟ

ਸਪਾਟ ਦੀ ਕਮਜ਼ੋਰ ਮੰਗ ਕਾਰਨ ਵਪਾਰੀਆਂ ਨੇ ਆਪਣੇ ਜਮ੍ਹਾਂ ਸੌਦਿਆਂ ਨੂੰ ਘਟਾਇਆ ਜਿਸ ਕਾਰਨ ਵੀਰਵਾਰ ਨੂੰ ਫਿਊਚਰਜ਼ ਮਾਰਕੀਟ ਵਿਚ ਸੋਨੇ ਦੀਆਂ ਕੀਮਤਾਂ 0.29% ਦੀ ਗਿਰਾਵਟ ਨਾਲ 50,395 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈਆਂ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਸੋਨੇ ਦਾ ਭਾਅ 147 ਰੁਪਏ ਭਾਵ 0.29% ਦੀ ਗਿਰਾਵਟ ਦੇ ਨਾਲ 50,395 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈਆਂ। ਇਕਰਾਰਨਾਮੇ ਵਿਚ 14,692 ਲਾਟ ਦਾ ਕਾਰੋਬਾਰ ਹੋਇਆ। ਨਿਊਯਾਰਕ ਵਿਚ ਸੋਨਾ 0.36% ਦੀ ਗਿਰਾਵਟ ਦੇ ਨਾਲ 1,900.50 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ : ਦੇਸ਼ 'ਚ ਸਭ ਤੋਂ ਸਸਤਾ ਸੋਨਾ ਇੱਥੇ ਮਿਲਦਾ ਹੈ, ਜਾਣੋ 22 ਅਤੇ 24 ਕੈਰਟ ਦੀ ਕੀਮਤ

ਅਜੇ ਉਤਰਾਅ-ਚੜ੍ਹਾਅ ਜਾਰੀ ਰਹੇਗਾ

ਕਮੋਡਿਟੀ ਰਿਸਰਚ ਮੋਤੀ ਲਾਲ ਓਸਵਾਲ ਵਿੱਤੀ ਸੇਵਾਵਾਂ ਦੇ ਉਪ-ਪ੍ਰਧਾਨ ਨਵਨੀਤ ਦਮਾਨੀ ਦਾ ਕਹਿਣਾ ਹੈ ਕਿ ਸੋਨਾ 50 ਹਜ਼ਾਰ ਰੁਪਏ ਦੀ ਉਚਾਈ ਤੋਂ ਹੇਠਾਂ ਆ ਗਿਆ ਹੈ, ਜਦੋਂ ਕਿ ਚਾਂਦੀ 60 ਹਜ਼ਾਰ ਰੁਪਏ ਦੇ ਦਾਇਰੇ ਵਿਚ ਆ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦੇ ਹਨ। ਕੇਡੀਆ ਕੈਪੀਟਲ ਦੇ ਡਾਇਰੈਕਟਰ ਅਜੇ ਕੇਡੀਆ ਦਾ ਮੰਨਣਾ ਹੈ ਕਿ ਸਟੀਮੂਲਸ ਪੈਕੇਜ ਨੇ ਸਟਾਕ ਮਾਰਕੀਟਾਂ ਲਈ ਇੱਕ ਸਟੀਰੌਇਡ ਵਜੋਂ ਕੰਮ ਕੀਤਾ। ਇਸ ਨਾਲ ਸਟਾਕ ਮਾਰਕੀਟ ਵਿਚ ਤੇਜ਼ੀ ਆਈ ਪਰ ਇਸ ਨੂੰ ਕੁਦਰਤੀ ਨਹੀਂ ਕਿਹਾ ਜਾ ਸਕਦਾ।

ਇਹ ਵੀ ਪੜ੍ਹੋ : ਹੁਣ ਰੇਲ ਯਾਤਰਾ ਦੌਰਾਨ ਇਨ੍ਹਾਂ ਨਿਯਮਾਂ ਨੂੰ ਤੋੜਿਆ ਤਾਂ ਹੋਵੇਗੀ ਜੇਲ੍ਹ! ਲੱਗ ਸਕਦੈ ਮੋਟਾ ਜੁਰਮਾਨਾ

ਇਸ ਵਾਰ ਤਿਉਹਾਰਾਂ ਦੇ ਮੌਸਮ ਵਿਚ ਘੱਟ ਰਹੇਗੀ ਸੋਨਾ-ਚਾਂਦੀ ਦੀ ਮੰਗ 

ਆਮ ਤੌਰ 'ਤੇ ਸੋਨੇ ਦੀ ਮੰਗ ਅਕਤੂਬਰ-ਨਵੰਬਰ ਦੌਰਾਨ ਕਾਫ਼ੀ ਵੱਧ ਜਾਂਦੀ ਹੈ। ਇਸ ਦਾ ਕਾਰਨ ਤਿਉਹਾਰਾਂ ਦੇ ਮੌਸਮ ਦੀ ਆਮਦ ਹੈ। ਸੋਨਾ ਹਮੇਸ਼ਾਂ ਦੀਵਾਲੀ ਦੇ ਨੇੜੇ ਚਮਕਦਾ ਹੈ, ਪਰ ਕੋਰੋਨਾ ਦੇ ਕਾਰਨ ਇਸ ਵਾਰ ਲੋਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਿਸਦਾ ਸਿੱਧਾ ਅਸਰ ਸੋਨੇ ਦੀ ਮੰਗ 'ਤੇ ਪਿਆ ਹੈ। ਮੁੰਬਈ ਦੇ ਇਕ ਸੋਨੇ ਦੇ ਡੀਲਰ ਦਾ ਕਹਿਣਾ ਹੈ ਕਿ ਇਸ ਵਾਰ ਤਿਉਹਾਰਾਂ ਦੇ ਮੌਸਮ ਦੌਰਾਨ ਵੀ ਮੰਗ ਘੱਟ ਹੋਣ ਦੀ ਉਮੀਦ ਹੈ, ਕਿਉਂਕਿ ਕੀਮਤਾਂ ਵਿਚ ਕਾਫ਼ੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : 1 ਕਰੋੜ 35 ਲੱਖ ਕਿਸਾਨ ਕਰ ਰਹੇ 2000 ਰੁਪਏ ਦੀ ਉਡੀਕ, ਇਸ ਵਜ੍ਹਾ ਕਾਰਨ ਰੁਕਿਆ ਹੈ ਪੈਸਾ


author

Harinder Kaur

Content Editor

Related News