ਇਹ ਦੇਸ਼ ਬਣਾਉਣ ਜਾ ਰਿਹਾ ਹੈ ਦੁਨੀਆ ਦੀ ਪਹਿਲੀ 'ਬਿਟਕੁਆਇਨ ਸਿਟੀ', ਇਸ ਤਰ੍ਹਾਂ ਹੋਵੇਗੀ ਫੰਡਿੰਗ

Monday, Nov 22, 2021 - 04:40 PM (IST)

ਇਹ ਦੇਸ਼ ਬਣਾਉਣ ਜਾ ਰਿਹਾ ਹੈ ਦੁਨੀਆ ਦੀ ਪਹਿਲੀ 'ਬਿਟਕੁਆਇਨ ਸਿਟੀ', ਇਸ ਤਰ੍ਹਾਂ ਹੋਵੇਗੀ ਫੰਡਿੰਗ

ਨਵੀਂ ਦਿੱਲੀ - ਅਲ ਸਲਵਾਡੋਰ ਡਿਜੀਟਲ ਮੁਦਰਾ ਬਿਟਕੁਆਇਨ ਨੂੰ ਇੱਕ ਕਾਨੂੰਨੀ ਟੈਂਡਰ ਵਜੋਂ ਅਪਣਾਉਣ ਵਾਲਾ ਪਹਿਲਾ ਦੇਸ਼ ਹੈ। ਹੁਣ ਇਹ ਦੇਸ਼ ਦੁਨੀਆ ਦਾ ਪਹਿਲਾ ਬਿਟਕੁਆਇਨ ਸ਼ਹਿਰ(Bitcoin City) ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਨੇ ਸ਼ਨੀਵਾਰ ਨੂੰ ਇਸ ਬਾਰੇ ਅਧਿਕਾਰਤ ਘੋਸ਼ਣਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਬਿਟਕੁਆਇਨ ਸਿਟੀ ਨੂੰ ਸ਼ੁਰੂ ਵਿੱਚ ਬਿਟਕੁਆਇਨ ਬਾਂਡ ਦੁਆਰਾ ਫੰਡਿੰਗ ਹੋਵੇਗੀ। ਬੁਕੇਲੇ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਯੋਜਨਾ ਦੇਸ਼ ਦੀ ਕ੍ਰਿਪਟੋਕਰੰਸੀ 'ਤੇ ਦਾਅ ਨੂੰ ਦੁੱਗਣਾ ਕਰੇਗੀ।

ਇਹ ਵੀ ਪੜ੍ਹੋ : ‘ਕ੍ਰਿਪਟੋ ਕਰੰਸੀ ’ਤੇ ਰੋਕ ਨਹੀਂ ਲਗਾ ਸਕਦੇ, ਪਰ ਨਿਯਮ ਜ਼ਰੂਰੀ’

ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਨੇ ਕਿਹਾ "ਅਸੀਂ 2022 ਵਿੱਚ ਫੰਡਿੰਗ ਸ਼ੁਰੂ ਕਰਾਂਗੇ। ਇਹ ਬਾਂਡ 2022 ਵਿੱਚ ਉਪਲਬਧ ਹੋਣਗੇ। ਨਾਇਬ ਬੁਕੇਲੇ ਨੇ ਕਿਹਾ ਕਿ ਬਿਟਕੁਆਇਨ ਲਈ ਨਿਰਧਾਰਿਤ ਸ਼ਹਿਰ ਨੂੰ ਇਕ ਜੁਆਲਾਮੁਖੀ ਤੋਂ ਸਪਲਾਈ ਹੋਵੇਗੀ ਅਤੇ ਵੈਲਿਊ ਐਡਿਡ ਟੈਕਸ ਤੋਂ ਇਲਾਵਾ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ। ਉਸੇ ਈਵੈਂਟ 'ਚ ਤਕਨਾਲੋਜੀ ਪ੍ਰਦਾਤਾ ਬਲਾਕਸਟ੍ਰੀਮ ਦੇ ਮੁੱਖ ਰਣਨੀਤੀ ਅਧਿਕਾਰੀ ਸੈਮਸਨ ਮੋ ਨੇ ਕਿਹਾ ਕਿ ਯੋਜਨਾਬੱਧ ਸ਼ਹਿਰ ਲਈ ਫੰਡ ਇਕੱਠਾ ਕਰਨ ਲਈ  ਐਲ ਸੈਲਵਾਡੋਰ ਬਿਟਕੁਆਇਨ ਦੁਆਰਾ ਸਮਰਥਨ ਪ੍ਰਾਪਤ  1 ਅਰਬ ਡਾਲਰ ਦਾ ਬਾਂਡ ਜਾਰੀ ਕਰੇਗਾ।

ਇਸ ਸਾਲ ਸਤੰਬਰ ਵਿੱਚ ਅਲ ਸਲਵਾਡੋਰ ਬਿਟਕੋਇਨ ਨੂੰ ਅਪਣਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਸੀ। 7 ਸਤੰਬਰ ਨੂੰ ਅਲ ਸੈਲਵਾਡੋਰ ਨੇ ਬਿਟਕੋਇਨ ਨੂੰ ਕਾਨੂੰਨੀ ਟੈਂਡਰ ਵਜੋਂ ਮਾਨਤਾ ਦਿੱਤੀ। ਅਲ ਸਲਵਾਡੋਰ ਦੁਆਰਾ ਬਿਟਕੁਆਇਨ ਨੂੰ ਅਪਣਾਉਣ ਤੋਂ ਬਾਅਦ, ਕਈ ਹੋਰ ਦੇਸ਼ਾਂ ਨੇ ਵੀ ਡਿਜੀਟਲ ਮੁਦਰਾ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਇਆ ਹੈ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਭਾਰਤ ਸਰਕਾਰ, ਇਨ੍ਹਾਂ ਪਹਿਲੂਆਂ 'ਤੇ ਹੋ ਰਿਹੈ ਵਿਚਾਰ

ਮੀਡੀਆ ਰਿਪੋਰਟਾਂ ਮੁਤਾਬਕ ਪੈਰਾਗਵੇ, ਅਰਜਨਟੀਨਾ, ਬ੍ਰਾਜ਼ੀਲ ਅਤੇ ਪਨਾਮਾ ਵੀ ਕ੍ਰਿਪਟੋਕਰੰਸੀ ਨੂੰ ਕਾਨੂੰਨ ਦੇ ਦਾਇਰੇ 'ਚ ਲਿਆ ਕੇ  ਇਸ ਵਿਚ ਵਪਾਰ ਨੂੰ ਲੈ ਕੇ ਚਰਚਾ ਕਰ ਰਹੇ ਹਨ। ਯੂਰੋਪੀਅਨ ਦੇਸ਼ ਯੂਕਰੇਨ ਨੇ ਬਿਟਕੋਇਨ ਨੂੰ ਕਾਨੂੰਨੀ ਬਣਾਉਣ ਅਤੇ ਇਸਨੂੰ ਰੈਗੂਲੇਟਰੀ ਦਾਇਰੇ ਵਿੱਚ ਲਿਆਉਣ ਲਈ ਇੱਕ ਬਿੱਲ ਪਾਸ ਕੀਤਾ ਹੈ। ਇਸ ਬਿੱਲ ਦਾ ਖਰੜਾ ਇੱਕ ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ ਅਤੇ ਇਸ ਨੂੰ ਦੇਸ਼ ਦੇ 282 ਸੰਸਦ ਮੈਂਬਰਾਂ ਵਿੱਚੋਂ 276 ਦਾ ਸਮਰਥਨ ਪ੍ਰਾਪਤ ਹੈ।

ਬਿਟਕੋਇਨ ਇੱਕ ਡਿਜੀਟਲ ਮੁਦਰਾ ਹੈ। ਅਸੀਂ ਇਸਨੂੰ ਆਮ ਭਾਸ਼ਾ ਵਿੱਚ ਇੰਟਰਨੈਟ ਮੁਦਰਾ ਵੀ ਕਹਿੰਦੇ ਹਾਂ। ਅਸੀਂ ਇਸਨੂੰ ਆਪਣੇ ਘਰ ਜਾਂ ਬਟੂਏ ਵਿੱਚ ਸਟੋਰ ਨਹੀਂ ਕਰ ਸਕਦੇ ਹਾਂ। ਤੁਸੀਂ ਸਿਰਫ਼ ਆਨਲਾਈਨ ਬਿਟਕੁਆਇਨ ਦੀ ਵਰਤੋਂ ਕਰ ਸਕਦੇ ਹੋ। ਬਿਟਕੁਆਇਨ ਇੱਕ ਵਿਕੇਂਦਰੀਕਰਣ ਦੀ ਤਰ੍ਹਾਂ ਹੈ। ਭਾਵ ਇਸ ਨੂੰ ਕੰਟਰੋਲ ਕਰਨ ਲਈ ਕੋਈ ਅਥਾਰਟੀ, ਬੈਂਕ ਜਾਂ ਸਰਕਾਰ ਨਹੀਂ ਹੈ। ਇਹ ਪੀਅਰ ਟੂ ਪੀਅਰ ਨੈੱਟਵਰਕ ਬੇਸ 'ਤੇ ਕੰਮ ਕਰਦਾ ਹੈ। ਇਸ ਤਰ੍ਹਾਂ ਇਹ ਇੱਕ ਗਲੋਬਲ ਕਰੰਸੀ ਬਣ ਗਈ ਹੈ।

ਇਹ ਵੀ ਪੜ੍ਹੋ : ਬਿਟਕੁਆਇਨ ਅਤੇ Ethereum 'ਚ 7 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ, ਜਾਣੋ ਬਾਕੀ ਕ੍ਰਿਪਟੋਕਰੰਸੀ ਦਾ ਹਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News