ਇਸ ਭਾਰਤੀ ਵਪਾਰੀ ਨੇ ਖਰੀਦਿਆ ਭਾਰਤ ਦਾ ਸਭ ਤੋਂ ਮਹਿੰਗਾ ਫਲੈਟ, ਕੀਮਤ 100 ਕਰੋਡ਼

07/15/2020 9:20:20 PM

ਨਵੀਂ ਦਿੱਲੀ - ਕਹਿੰਦੇ ਹਨ ਹਰ ਕਿਸੇ ਦਾ ਸੁਫ਼ਨਾ ਹੁੰਦਾ ਹੈ ਉਸਦਾ ਆਪਣਾ ਇੱਕ ਪਿਆਰਾ ਜਿਹਾ ਘਰ। ਜੇਕਰ ਉਸ ਘਰ ਦੀ ਕੀਮਤ 100 ਕਰੋਡ਼ ਰੁਪਏ ਹੋਵੇ ਤਾਂ। ਜੀ ਹਾਂ, ਸਾਡੇ ਦੇਸ਼ ਦੇ ਇੱਕ ਅਮੀਰ ਕਾਰੋਬਾਰੀ ਨੇ ਮੁੰਬਈ 'ਚ 100 ਕਰੋਡ਼ ਰੁਪਏ ਦੀ ਲਾਗਤ ਨਾਲ ਦੋ ਫਲੈਟ ਖਰੀਦੇ ਹਨ। ਇਹ ਫਲੈਟਸ ਮੁੰਬਈ ਦੇ ਪਾਸ਼ ਕਾਰਮਾਇਕਲ ਰੋਡ 'ਤੇ ਸਥਿਤ ਹਨ।

ਇਸ ਕਾਰੋਬਾਰੀ ਦਾ ਨਾਮ ਹੈ ਅਨੁਰਾਗ ਜੈਨ। ਅਨੁਰਾਗ ਜੈਨ ਬਜਾਜ ਕੰਪਨੀ ਦੇ ਮਾਲਿਕ ਰਾਹੁਲ ਬਜਾਜ ਦੇ ਭਤੀਜੇ ਹਨ। ਨਾਲ ਹੀ ਇਨ੍ਹਾਂ ਦੀ ਆਪਣੀ ਆਟੋ ਪਾਰਟਸ ਦੀ ਕੰਪਨੀ ਹੈ। ਅਨੁਰਾਗ ਜੈਨ ਨੇ ਮੁੰਬਈ ਦੇ ਕਾਰਮਾਇਕਲ ਰੋਡ 'ਤੇ ਸਥਿਤ ਕਾਰਮਾਇਕਲ ਰੈਜ਼ੀਡੈਂਸਿਸ 'ਚ ਦੋ ਫਲੈਟਸ ਖਰੀਦੇ ਹਨ। ਇਹ ਦੋਵੇਂ ਫਲੈਟ ਕੁਲ ਮਿਲਾ ਕੇ 6371 ਵਰਗ ਫੁੱਟ ਹੈ। ਜੈਨ ਨੇ 1,56,961 ਰੁਪਏ ਪ੍ਰਤੀ ਵਰਗ ਫੁੱਟ ਦੀ ਦਰ ਨਾਲ ਕੀਮਤ ਚੁਕਾਈ ਹੈ।

ਜੈਨ ਦੇ ਇਸ ਫਲੈਟਸ ਦੀ ਮੂਲ ਕੀਮਤ 46.43 ਕਰੋਡ਼ ਸੀ ਪਰ ਉਨ੍ਹਾਂ ਨੂੰ ਦੁੱਗਣੀ ਰਾਸ਼ੀ ਦਾ ਭੁਗਤਾਨ ਕਰਣਾ ਪਿਆ ਕਿਉਂਕਿ ਰਜਿਸਟਰੀ ਅਤੇ ਸਟੈਂਪ ਡਿਊਟੀ ਮਿਲਾ ਕੇ ਇਹ ਕੀਮਤ 100 ਕਰੋਡ਼ ਰੁਪਏ ਹੋ ਗਈ। ਰਜਿਸਟਰੀ ਦੀ ਕੀਮਤ 1.56 ਲੱਖ ਰੁਪਏ ਪ੍ਰਤੀ ਵਰਗ ਫੁੱਟ ਸੀ ਅਤੇ ਪੰਜ ਕਰੋਡ਼ ਰੁਪਏ ਸਟੈਂਪ ਡਿਊਟੀ ਦੇ ਲੱਗੇ। ਇਨ੍ਹਾਂ ਦੋ ਫਲੈਟਸ ਨੂੰ ਖਰੀਦਣ ਦੇ ਨਾਲ ਹੀ ਉਨ੍ਹਾਂ ਨੂੰ ਅਪਾਰਟਮੈਂਟ 'ਚ 8 ਪਾਰਕਿੰਗ ਵੀ ਮਿਲੀ ਹੈ।

ਅਨੁਰਾਗ ਜੈਨ ਐਂਡਿਊਰੈਂਸ ਟੈਕਨੋਲਾਜੀਸ ਦੇ ਮੈਨੇਜਿੰਗ ਡਾਇਰੈਕਟਰ ਹਨ। ਇਨ੍ਹਾਂ ਦੀ ਕੰਪਨੀ ਭਾਰਤ ਅਤੇ ਯੂਰੋਪ 'ਚ ਦੋ ਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੇ ਆਟੋ-ਪਾਰਟਸ ਬਣਾਉਂਦੀ ਅਤੇ ਸਪਲਾਈ ਕਰਦੀ ਹੈ। ਕਾਰਮਾਇਕਲ ਰੈਜ਼ੀਡੈਂਸਿਸ 21 ਮੰਜਿਲਾ ਇਮਾਰਤ ਹੈ। ਇਸ 'ਚ ਸਿਰਫ 28 ਫਲੈਟਸ ਹਨ। ਇੱਕ ਫਲੋਰ 'ਤੇ ਦੋ ਹੀ ਫਲੈਟ ਬਣਾਏ ਗਏ ਹਨ। ਤਾਂ ਕਿ ਰਹਿਣ ਵਾਲਿਆਂ ਨੂੰ ਭਰਪੂਰ ਜਗ੍ਹਾ ਮਿਲੇ। ਫਲੈਟਸ ਵਿਚਾਲੇ 2000 ਵਰਗ ਫੁੱਟ ਦੀ ਜਗ੍ਹਾ ਹੈ। ਇਮਾਰਤ ਅਜੇ ਨਿਰਮਾਣ ਅਧੀਨ ਹੈ।


Inder Prajapati

Content Editor

Related News