ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਵਾਉਣ ''ਤੇ ਹੋਵੇਗਾ ਇਹ ਫਾਇਦਾ
Thursday, Nov 02, 2017 - 07:30 PM (IST)

ਨਵੀਂ ਦਿੱਲੀ—ਲੋਕ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ 'ਚ ਥੋੜੀ ਝਿਝਕ ਦਿਖਾ ਰਹੇ ਹਨ ਪਰ ਜੇਕਰ ਤੁਸੀਂ ਇਹ ਕਰਵਾ ਲਵੋਗੇ ਤਾਂ ਸ਼ਾਇਦ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ ਕਿ ਇਸ ਨਾਲ ਤੁਹਾਨੂੰ ਕਿੰਨ ਵੱਡਾ ਫਾਇਦਾ ਹੋਵੇਗਾ। ਹਾਲਾਂਕਿ ਇਸ ਦੇ ਲਈ ਸੁਪਰੀਮ ਕੋਰਟ ਨੇ ਸਮੇਂ ਸੀਮਾ ਨੂੰ ਵਧਾ ਕੇ 31 ਮਾਰਚ ਕਰ ਦਿੱਤਾ ਹੈ। ਸਰਕਾਰ ਨੂੰ ਸ਼ੱਕ ਹੈ ਕਿ ਲੋਕਲ ਟੈਲੀਕਾਮ ਰਿਟੇਲ ਏਜੰਟਸ ਕੋਲ ਮੌਜੂਦਾ ਅਜਿਹੇ ਡਾਕਿਊਮੈਂਟ ਨੂੰ ਰੀਸਾਈਕਲ ਕਰਕੇ ਦੂਜੇ ਕਸਟਮਰਸ ਨੂੰ ਕੁਨੇਕਸ਼ਨ ਦੇਣ ਲਈ ਉਸ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਤੁਹਾਨੂੰ ਪਤਾ ਵੀਂ ਨਹੀਂ ਹੋਵੇਗਾ ਕਿ ਤੁਹਾਡੀ ਆਈ.ਡੀ. ਵਾਲੇ ਡਾਕਿਊਮੈਂਟ ਦੀ ਕਾਪੀ ਕਿੱਥੇ-ਕਿੱਥੇ ਘੁੰਮ ਰਹੀ ਹੈ। ਇਸ ਤੋਂ ਜ਼ਿਆਦਾ ਹੈਰਾਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਡੇ ਡਾਕਿਊਮੈਂਟ 'ਤੇ ਕਿੰਨੇ-ਕਿੰਨੇ ਸਿਮ ਕਾਰਡ ਲਿਆ ਹੋਇਆ ਹੋਵੇਗਾ। ਜੇਕਰ ਕਿਸੇ ਨੇ ਸਿਮ ਕਾਰਡ ਲਈ ਤੁਹਾਡੇ ਡਾਕਿਊਮੈਂਟ ਦਾ ਯੂਜ਼ ਕੀਤਾ ਸੀ ਅਤੇ ਜੇਕਰ ਉਹ ਕੋਈ ਗਲਤ ਕੰਮ ਕਰਦਾ ਹੈ ਤਾਂ ਪੁਲਸ ਤੁਹਾਡੇ ਘਰ ਪਹੁੰਚ ਜਾਵੇਗੀ। ਤੁਹਾਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਹੋਣਗੇ ਅਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੋਵੇਗਾ। ਆਧਾਰ ਦੇ ਬਾਇਊਮੀਟਰੀਕ ਆਥੈਂਟਿਕੇਸ਼ਨ ਨਾਲ ਤੁਹਾਡੇ ਨਾਂ 'ਤੇ ਕੋਈ ਵੀ ਸਿਮ ਕਾਰਡ ਨਹੀਂ ਲੈ ਸਕੇਗਾ। ਜੇਕਰ ਕੋਈ ਅਜਿਹਾ ਕਰ ਚੁੱਕਿਆ ਹੈ ਤਾਂ ਰੀ-ਵੇਰੀਫੇਕਸ਼ਨ 'ਚ ਉਸ ਦਾ ਖੁਲਾਸਾ ਹੋ ਜਾਵੇਗਾ ਅਤੇ ਕੁਨੈਕਸ਼ਨ ਬੰਦ ਹੋ ਜਾਵੇਗਾ।