PNB ਤੋਂ SBI ਬਾਅਦ 'ਚ ਘੋਟਾਲਾ, ਬੈਂਕ ਅਧਿਕਾਰੀਆਂ 'ਤੇ 15 ਕਰੋੜ ਦਾ ਚੂਨਾ ਲਗਾਉਣ ਦਾ ਦੋਸ਼

Tuesday, Mar 20, 2018 - 11:19 AM (IST)

PNB ਤੋਂ SBI ਬਾਅਦ 'ਚ ਘੋਟਾਲਾ, ਬੈਂਕ ਅਧਿਕਾਰੀਆਂ 'ਤੇ 15 ਕਰੋੜ ਦਾ ਚੂਨਾ ਲਗਾਉਣ ਦਾ ਦੋਸ਼

ਨਵੀਂ ਦਿੱਲੀ—ਸੀ.ਬੀ.ਆਈ. ਨੇ ਕੋਲਕਾਤਾ ਸਥਿਤ ਸਟੇਟ ਬੈਂਕ ਆਫ ਇੰਡੀਆ ਐੱਸ.ਬੀ.ਆਈ. ਦੀ ਇਕ ਬ੍ਰਾਂਚ ਨੂੰ ਕਥਿਤ ਤੌਰ 'ਤੇ 15 ਕਰੋੜ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ 'ਚ ਐੱਸ.ਬੀ.ਆਈ. ਦੇ ਦੋ ਸਾਬਕਾ ਪ੍ਰਬੰਧਕਾਂ, ਕੈਨਰਾ ਬੈਂਕ ਦੇ ਇਕ ਸਾਬਕਾ ਪ੍ਰਬੰਧਕ ਅਤੇ ਚਾਰ ਹੋਰ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 
ਉਨ੍ਹਾਂ ਨੇ ਦੱਸਿਆ ਕਿ ਐੱਸ.ਬੀ.ਆਈ. ਦੀ ਬਰਾਕਰ ਬ੍ਰਾਂਚ ਦੇ ਤੱਤਕਾਲੀਨ ਪ੍ਰਬੰਧਕਾਂ ਆਸ਼ੀਸ ਕੁਮਾਰ ਭੱਟਾਚਾਰਿਆ ਅਤੇ ਦੇਬਦੁਲਾਲ ਸਰਕਾਰ, ਕੈਨਰਾ ਬੈਂਕ ਦੇ ਸਾਬਕਾ ਪ੍ਰਬੰਧ ਇਸ਼ਵਰ ਹੋੱਨੁਡਿਕੇ ਅਤੇ ਗਣਪਤ ਲਾਲ ਪਵਨ ਕੁਮਾਰ ਟ੍ਰੇਡਰਸ ਅਗਰਵਾਲ ਲਿਮਟਿਡ ਦੇ ਨਿਦੇਸ਼ਕਾਂ ਵਿਜੇ ਕੁਮਾਰ ਅਗਰਵਾਲ, ਰਾਜੇਸ਼ ਕੁਮਾਰ ਜੈਨ, ਅਜੈ ਅਗਰਵਾਲ ਅਤੇ ਪਵਨ ਕੁਮਾਰ ਅਗਰਵਾਲ ਨੂੰ ਸੀ.ਬੀ.ਆਈ. ਨੇ ਹਿਰਾਸਤ 'ਚ ਲਿਆ। ਸੀ.ਬੀ.ਆਈ. ਬੁਲਾਰੇ ਅਭਿਸ਼ੇਕ ਦਿਆਲ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਇਸ ਦੋਸ਼ 'ਚ ਕੇਸ ਦਰਜ ਕੀਤਾ ਕਿ 2013-14 ਦੇ ਦੌਰਾਨ ਕੋਲਕਾਤਾ ਸਥਿਤ ਇਕ ਨਿੱਜੀ ਕੰਪਨੀ ਦੇ ਨਿਰਦੇਸ਼ਕਾਂ ਨੇ ਐੱਸ.ਬੀ.ਆਈ. ਅਤੇ ਕੈਨਰਾ ਬੈਂਕ ਦੇ ਤਿੰਨ ਅਧਿਕਾਰੀਆਂ ਦੇ ਨਾਲ ਮਿਲ ਕੇ ਕੋਲਕਾਤਾ ਸਥਿਤ ਐੱਸ.ਬੀ.ਆਈ. ਦੀ ਉਦਯੋਗਿਕ ਬ੍ਰਾਂਚ ਨੂੰ ਕਰੀਬ 15 ਕਰੋੜ ਰੁਪਰਏ ਦਾ ਚੂਨਾ ਲਗਾਉਣ ਦੀ ਅਪਰਾਧਿਕ ਸਾਜਿਸ਼ ਰਚੀ। ਉਨ੍ਹਾਂ ਨੇ ਅਜਿਹਾ ਕਰਨ ਲਈ ਕਥਿਤ ਤੌਰ 'ਤੇ ਕੈਨਰਾ ਬੈਂਕ, ਦੇਨਾ ਬੈਂਕ ਅਤੇ ਐੱਸ.ਬੀ.ਬੀ.ਜੇ ਵਲੋਂ ਜਾਰੀ ਫਰਜ਼ੀ ਸਾਖ-ਪੱਤਰਾਂ ਦੇ ਜ਼ਰਿਏ ਤਿੰਨ ਬਿੱਲਾਂ 'ਚ ਫਰਜ਼ੀਵਾੜਾ ਕਰ ਇਸ ਕਾਰਨਾਮੇ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕੋਲਕਾਤਾ ਦੇ ਵਿਚਾਰ ਭਵਨ 'ਚ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਤਿੰਨ ਦਿਨ ਦੀ ਸੀ.ਬੀ.ਆਈ. ਹਿਰਾਸਤ 'ਚ ਭੇਜ ਦਿੱਤਾ।


Related News