ਡਾਕਘਰ ਜਾਂ ਬੈਂਕ ਵਿਚ ਹੈ ਇਹ ਖਾਤਾ ਤਾਂ ਸਿਰਫ਼ 1 ਫ਼ੀਸਦੀ 'ਤੇ ਲੈ ਸਕਦੇ ਹੋ ਲੋਨ
Thursday, May 06, 2021 - 01:12 PM (IST)
ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਕਾਰਨ ਦੇਸ਼ ਭਰ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਸਮੇਂ ਪੈਸੇ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਤੁਸੀਂ ਵੀ ਉਨ੍ਹਾਂ ਵਿਚ ਸ਼ਾਮਲ ਹੋ ਅਤੇ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਹੁਣ ਤੁਸੀਂ ਸਿਰਫ 1 ਫ਼ੀਸਦੀ ਵਿਆਜ 'ਤੇ ਆਪਣੇ ਪੀ. ਪੀ. ਐੱਫ. (ਪਬਲਿਕ ਪ੍ਰੋਵੀਡੈਂਟ ਫੰਡ) ਖਾਤੇ 'ਤੇ ਕਰਜ਼ ਲੈ ਸਕਦੇ ਹੋ। ਟੈਕਸਦਾਤਾ 80ਸੀ ਤਹਿਤ ਮਿਲਦੀ ਛੋਟ ਲਈ ਵੀ ਇਸ ਵਿਚ ਨਿਵੇਸ਼ ਕਰਦੇ ਹਨ।
ਪੀ. ਪੀ. ਐੱਫ. ਖਾਤੇ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਤੁਸੀਂ ਇਸ ਵਿਚ ਜਮ੍ਹਾ ਕੀਤੀ ਗਈ ਰਕਮ ਦੇ ਆਧਾਰ ਤੇ ਕਰਜ਼ਾ ਲੈ ਸਕਦੇ ਹੋ। ਇਸ ਕਰਜ਼ 'ਤੇ ਜੋ ਵਿਆਜ ਅਦਾ ਕਰਨਾ ਪੈਂਦਾ ਹੈ ਉਹ ਨਿੱਜੀ, ਗੋਲਡ ਲੋਨ ਅਤੇ ਹੋਰ ਕਰਜ਼ਿਆਂ ਨਾਲੋਂ ਬਹੁਤ ਘੱਟ ਹੁੰਦਾ ਹੈ। ਪੀ. ਪੀ. ਐੱਫ. 'ਤੇ ਲੋਨ ਲੈਣ ਲਈ ਨਿਯਮ ਅਤੇ ਸ਼ਰਤਾਂ ਹਨ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਉਛਾਲ, ਗੱਡੀ ਦੀ ਟੈਂਕੀ ਫੁਲ ਕਰਾਉਣੀ ਹੋਈ ਭਾਰੀ
ਕੀ ਹਨ ਨਿਯਮ-
ਫਾਈਨੈਂਸ ਪਲਾਨਰ ਜਿਤੇਂਦਰ ਸੋਲੰਕੀ ਨੇ ਕਿਹਾ ਕਿ ਪੀ. ਪੀ. ਐੱਫ. ਖਾਤੇ 'ਤੇ ਲੋਨ ਲੈਣ ਲਈ ਪਹਿਲਾ ਨਿਯਮ ਇਹ ਹੈ ਕਿ ਇਹ ਖਾਤਾ ਘੱਟੋ-ਘੱਟ ਤਿੰਨ ਸਾਲ ਪੁਰਾਣਾ ਹੋਣਾ ਚਾਹੀਦਾ ਹੈ। ਦੂਜਾ ਨਿਯਮ ਇਹ ਹੈ ਕਿ ਕਰਜ਼ ਸੁਵਿਧਾ ਸਿਰਫ਼ ਤਿੰਨ ਸਾਲਾਂ ਤੋਂ ਲੈ ਕੇ ਛੇ ਸਾਲਾਂ ਵਿਚਕਾਰ ਹੀ ਉਪਲਬਧ ਹੋਵੇਗੀ। ਤੀਜਾ ਨਿਯਮ ਇਹ ਹੈ ਕਿ ਤੁਹਾਨੂੰ ਖਾਤੇ ਵਿਚ ਜਮ੍ਹਾ ਹੋਈ ਕੁੱਲ ਰਕਮ ਦਾ ਸਿਰਫ਼ 25 ਫ਼ੀਸਦੀ ਹੀ ਲੋਨ ਦੇ ਤੌਰ 'ਤੇ ਮਿਲੇਗਾ। ਅਪ੍ਰੈਲ ਤੋਂ ਲੈ ਕੇ ਤੁਸੀਂ ਕਿਸੇ ਵੀ ਮਹੀਨੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹੋ ਪਰ ਰਕਮ ਦੀ ਗਣਨਾ 31 ਮਾਰਚ ਤੱਕ ਜਮ੍ਹਾ ਰਾਸ਼ੀ ਦੇ ਆਧਾਰ 'ਤੇ ਹੋਵੇਗੀ।
ਇਹ ਵੀ ਪੜ੍ਹੋ- ਇਸ ਬੈਂਕ ਨੂੰ ਵੇਚਣ ਦਾ ਹੋ ਗਿਆ ਫ਼ੈਸਲਾ, ਮੈਨੇਜਮੈਂਟ ਕੰਟਰੋਲ ਵੀ ਹੋਵੇਗਾ ਟ੍ਰਾਂਸਫਰ
ਉੱਥੇ ਹੀ, ਟੈਕਸ ਅਤੇ ਨਿਵੇਸ਼ ਸਲਾਹਕਾਰ ਮਨੀਕਰਨ ਸਿੰਘਲ ਨੇ ਕਿਹਾ ਕਿ ਪੀ. ਪੀ. ਐੱਫ. ਖਾਤੇ 'ਤੇ ਲੋਨ ਤਿੰਨ ਸਾਲ ਯਾਨੀ 36 ਮਹੀਨਿਆਂ ਲਈ ਮਿਲਦਾ ਹੈ। ਇਸ ਦੀ ਅਦਾਇਗੀ ਵੀ ਨਾਲ-ਨਾਲ ਹੀ ਕਰਨੀ ਹੁੰਦੀ ਹੈ। ਜੇਕਰ ਕੋਈ 36 ਮਹੀਨਿਆਂ ਵਿਚ ਲੋਨ ਵਾਪਸ ਕਰਨ ਵਿਚ ਫੇਲ੍ਹ ਹੁੰਦਾ ਹੈ ਤਾਂ 6 ਫ਼ੀਸਦੀ ਦੀ ਦਰ ਨਾਲ ਵਿਆਜ ਚੁਕਾਉਣਾ ਪੈਂਦਾ ਹੈ। ਗੌਰਤਲਬ ਹੈ ਜੂਨ ਤੱਕ ਲਈ ਪੀ. ਪੀ. ਐੱਫ. 'ਤੇ ਰਿਟਰਨ 7.1 ਫ਼ੀਸਦੀ ਹੈ।
ਇਹ ਵੀ ਪੜ੍ਹੋ- ਇਨਕਮ ਟੈਕਸ ਨਿਯਮ, ਘਰ 'ਚ ਇਸ ਤੋਂ ਵੱਧ ਸੋਨਾ ਰੱਖਣਾ ਪੈ ਜਾਵੇਗਾ ਮਹਿੰਗਾ
►ਪੀਪੀਐੱਫ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੇ ਵਿਚਾਰ