ਅੱਜ ਤੋਂ ਕੋਚੀ ''ਚ ਹੋਵੇਗੀ ਜੀ-20 ਦੀ ਤੀਜੀ ਡਰਾਫਟ ਵਰਕਿੰਗ ਗਰੁੱਪ ਦੀ ਬੈਠਕ, ਇਹਨਾਂ ਮੁੱਦਿਆਂ ''ਤੇ ਹੋਵੇਗੀ ਚਰਚਾ

06/13/2023 11:12:36 AM

ਕੋਚੀ (ਭਾਸ਼ਾ) - G20 ਦੀ ਤੀਜੀ ਡਰਾਫਟ ਵਰਕਿੰਗ ਗਰੁੱਪ (FWG) ਦੀ ਬੈਠਕ ਮੰਗਲਵਾਰ ਨੂੰ ਕੋਟੀ ਵਿਖੇ ਹੋ ਰਹੀ ਹੈ। ਇਸ ਬੈਠਕ ਵਿੱਚ ਆਏ ਹੋਏ ਨੁਮਾਇੰਦਿਆਂ ਵਲੋਂ ਉਹਨਾਂ ਗਲੋਬਲ ਮੈਕਰੋ-ਆਰਥਿਕ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜੋ ਮੌਜੂਦਾ ਸਥਿਤੀ ਵਿਚ ਢੁਕਵੇਂ ਹਨ। ਜੀ-20 ਵੱਲੋਂ ਇਕ ਜਾਰੀ ਪ੍ਰੈਸ ਬਿਆਨ ਦੇ ਅਨੁਸਾਰ ਦੁਨੀਆ ਦੇ 20 ਵਿਕਾਸਸ਼ੀਲ ਦੇਸ਼ਾਂ ਦੇ ਸਮੂਹ ਜੀ-20 ਦੇ ਮੈਂਬਰ ਦੇਸ਼ਾਂ ਦੇ ਲਗਭਗ 75 ਪ੍ਰਤੀਨਿਧੀਆਂ, ਅੰਤਰਰਾਸ਼ਟਰੀ ਅਤੇ ਖੇਤਰੀ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਇਸ ਦੋ-ਰੋਜ਼ਾ ਮੀਟਿੰਗ ਵਿੱਚ ਬੁਲਾਉਣ ਦਾ ਸੱਦਾ ਦਿੱਤਾ ਗਿਆ ਹੈ। 

ਮਿਲੀ ਜਾਣਕਾਰੀ ਅਨੁਸਾਰ G20 ਦੀ ਹੋਈ ਦੂਜੀ FWG ਮੀਟਿੰਗ 24-25 ਮਾਰਚ ਨੂੰ ਚੇਨਈ ਵਿੱਚ ਹੋਈ ਸੀ। ਜੀ-20 ਮੈਂਬਰ ਦੇਸ਼ਾਂ ਦੇ ਲਗਭਗ 85 ਡੈਲੀਗੇਟ, ਸੱਦਾ ਪੱਤਰ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨੁਮਾਇੰਦਿਆਂ ਨੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ ਸੀ।


rajwinder kaur

Content Editor

Related News