ਭਾਰਤੀ ਕੰਪਨੀਆਂ ਨੇ ਬਣਾਈਆਂ ਇਹ ਸਪੋਰਟਸ ਕਾਰਾਂ

Sunday, Aug 19, 2018 - 08:00 PM (IST)

ਭਾਰਤੀ ਕੰਪਨੀਆਂ ਨੇ ਬਣਾਈਆਂ ਇਹ ਸਪੋਰਟਸ ਕਾਰਾਂ

ਜਲੰਧਰ—ਭਾਰਤੀ ਆਟੋ ਮਾਰਕੀਟ ਲਗਾਤਾਰ ਗੋਥ ਕਰ ਰਹੀ ਹੈ। ਵੱਡੀ-ਵੱਡੀ ਵਿਦੇਸ਼ੀ ਕਾਰ ਕੰਪਨੀਆਂ ਨੇ ਭਾਰਤ 'ਚ ਆਪਣਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਹੁਣ ਭਾਰਤੀ ਮਾਰਕੀਟ 'ਚ ਪ੍ਰੀਮੀਅਮ ਕਾਰਾਂ ਨਾਲ-ਨਾਲ ਸਪੋਰਟਸ ਕਾਰਾਂ ਦੀ ਮੰਗ ਵੀ ਵਧਣ ਲੱਗੀ ਹੈ। ਫਿਲਹਾਲ ਇਸ ਸੈਗਮੈਂਟ 'ਚ ਵਿਦੇਸ਼ੀ ਕੰਪਨੀਆਂ ਦਾ ਬੋਲਬਾਲਾ ਹੈ ਪਰ ਹੁਣ ਭਾਰਤੀ ਕੰਪਨੀਆਂ ਵੀ ਇਸ ਸੈਗਮੈਂਟ 'ਚ ਆ ਚੁੱਕੀਆਂ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਭਾਰਤੀ ਕੰਪਨੀਆਂ ਦੁਆਰਾ ਬਣਾਈਆਂ ਗਈਆਂ ਸਪੋਰਟਸ ਕਾਰਾਂ ਅਤੇ ਸੁਪਰਕਾਰਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ।

DC Avanti

PunjabKesari
ਇਹ ਸੁਪਰਕਾਰ ਮੇਡ ਇਨ ਇੰਡੀਆ ਹੈ। ਇਸ ਦਾ ਨਾਂ avabti ਅਮਰੀਕਾ ਦੀ ਸਭ ਤੋਂ ਪਾਵਰਫੁਲ 4 ਸੀਟਰ ਕੂਪੇ ਤੋਂ ਲਿਆ ਗਿਆ ਹੈ। ਇਸ 'ਚ 2.0 ਲੀਟਰ ਟਰਬੋਚਾਰਜਡ ਇੰਜਣ ਲੱਗਿਆ ਹੈ ਜੋ 250 ਬੀ.ਐੱਚ.ਪੀ. ਦੀ ਪਾਵਰ ਅਤੇ 340 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਦਾਅਵਾ ਹੈ ਕਿ ਇਹ ਕਾਰ 6 ਸੈਕਿੰਡ 'ਚ 0-100 ਕਿਮੀ ਪ੍ਰਤੀ ਘੰਟੇ ਦੀ ਸਪੀਡ ਫੜ੍ਹਦੀ ਹੈ। ਇਸ ਦੀ ਕੀਮਤ ਲਗਭਗ 25 ਲੱਖ ਰੁਪਏ ਹੈ। ਇਸ ਦਾ ਇਕ ਪ੍ਰੀਮੀਅਮ ਵਰਜ਼ਨ tca ਸਪੋਰਟਸਕਾਰ ਹੈ। ਇਸ ਦੀ ਕੀਮਤ 65 ਲੱਖ ਰੁਪਏ ਹੈ। ਇਸ ਦੀਆਂ ਕੇਵਲ 299 ਯੂਨਿਟਸ ਬਣਾਈਆਂ ਜਾਣਗੀਆਂ।

Mean Metal Motors

PunjabKesari

ਇਸ ਕਾਰ ਦਾ ਨਾਂ M-Zero ਹੈ। ਇਸ ਨੂੰ ਚਾਰ ਦੇਸ਼ਾਂ ਦੀ ਚਾਰ ਟੀਮਾਂ ਦੁਆਰਾ ਮਿਲ ਕੇ ਬਣਾਇਆ ਜਾ ਰਿਹਾ ਹੈ। ਇੰਨਾਂ ਟੀਮਾਂ 'ਚ ਪੁਰਤਗਾਲ, ਇਟਲੀ, ਇੰਗਲੈਂਡ ਅਤੇ ਭਾਰਤੀ ਟੀਮ ਵੀ ਸ਼ਾਮਲ ਹੈ। ਇਹ ਟੀਮਾਂ ਪਿਛਲੇ ਕੁਝ ਸਾਲਾਂ ਤੋਂ ਇਕ ਨਵੀਂ ਹਾਈਬ੍ਰਿਡ ਸੁਪਰਕਾਰ 'ਤੇ ਕੰਮ ਕਰ ਰਹੀ ਹੈ। ਅਜੇ ਇਸ ਕਾਰ ਦਾ ਪ੍ਰੋਟੋਟਾਈਪ ਤਿਆਰ ਕਰ ਲਿਆ ਗਿਆ ਹੈ। ਇਹ ਅਗਲੇ ਸਾਲ ਤੱਕ ਬਾਜ਼ਾਰ 'ਚ ਦਿਖ ਸਕਦੀ ਹੈ। ਹਾਲਾਂਕਿ ਇਸ ਨੂੰ ਭਾਰਤ 'ਚ ਨਹੀਂ ਬਣਾਇਆ ਜਾ ਰਿਹਾ ਹੈ ਪਰ ਇਸ ਨੂੰ ਤਿਆਰ ਕਰਨ 'ਚ ਭਾਰਤੀਆਂ ਦਾ ਵੀ ਹੱਥ ਹੈ। ਇਸ 'ਚ ਐਨਵਾਇਰਮੈਂਟ ਕੰਟਰੋਲ ਲਈ ਆਰਟੀਫੀਸ਼ੀਅਲ ਇੰਟੈਲੀਜੰਸ, ਇੰਫੋਟੇਨਮੈਂਟ, ਬੈਟਰੀ ਮੀਟਰ, ਸਪੀਡੋ ਮੀਟਰ ਵਰਗੇ ਫੀਚਰ ਦਿੱਤੇ ਜਾਣਗੇ। ਇਸ ਦਾ ਪ੍ਰੋਟੋਟਾਈਪ ਵਰਜ਼ਨ ਜਲਦ ਹੀ ਪੇਸ਼ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।

Tata RaceMo

PunjabKesari
ਟਾਟਾ ਨੇ ਇਸ ਨੂੰ 87ਵੇਂ ਜੇਨੇਵਾ ਮੋਟਰ ਸ਼ੋਅ 'ਚ ਪੇਸ਼ ਕੀਤਾ ਸੀ।  RaceMo ਇਕ ਟੂ-ਸੀਟਰ ਸਪੋਰਟਸ ਕਾਰ ਹੋਵੇਗੀ, ਜਿਸ 'ਚ 1.2 ਲੀਟਰ ਟਰਬੋਚਾਰਜਡ ਰੇਨੇਟਰੋਨ ਐਲਯੂਮੀਨੀਅਨ ਇੰਜਣ ਲੱਗਿਆ ਹੋਵੇਗਾ। ਇਹ ਇੰਜਣ 186 ਬੀ.ਐੱਚ.ਪੀ. ਦੀ ਪਾਵਰ ਅਤੇ 210 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਇੰਜਣ 'ਚ 6-ਸਪੀਡ ਏ.ਐੱਮ.ਟੀ. ਟ੍ਰਾਂਸਮਿਸ਼ਨ ਦਿੱਤਾ ਜਾਵੇਗਾ। ਇਹ 6 ਸੈਕਿੰਡ 'ਚ 0-100 ਕਿਮੀ ਪ੍ਰਟੀ ਘੰਟੇ ਦੀ ਸਪੀਡ ਫੜ੍ਹਦੀ ਹੈ। ਇਸ ਦਾ ਗ੍ਰਾਊਂਡ ਕਲੀਅਰੈਂਸ 165 ਐੱਨ.ਐੱਮ. ਹੈ ਜੋ ਭਾਰਤੀ ਸਕੜਾਂ ਦੇ ਲਿਹਾਜ ਨਾਲ ਵਧੀਆ ਮੰਨੀਆ ਜਾਂਦਾ ਹੈ। ਕੰਪਨੀ ਅਜੇ ਇਸ ਗੱਡੀ 'ਤੇ ਕੰਮ ਨਹੀਂ ਕਰ ਰਹੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ 'ਤੇ ਕੰਮ ਜਲਦ ਸ਼ੁਰੂ ਹੋ ਸਕਦਾ ਹੈ। 


Related News