ਅੱਜ ਤੋਂ ਬਦਲ ਗਏ ਹਨ ਇਹ ਅਹਿਮ ਨਿਯਮ, ਦੇਸ਼ ਦੇ ਹਰ ਵਿਅਕਤੀ ਲਈ ਜਾਣਨਾ ਹੈ ਜ਼ਰੂਰੀ

Sunday, Aug 01, 2021 - 03:34 PM (IST)

ਅੱਜ ਤੋਂ ਬਦਲ ਗਏ ਹਨ ਇਹ ਅਹਿਮ ਨਿਯਮ, ਦੇਸ਼ ਦੇ ਹਰ ਵਿਅਕਤੀ ਲਈ ਜਾਣਨਾ ਹੈ ਜ਼ਰੂਰੀ

ਨਵੀਂ ਦਿੱਲੀ -  ਸਾਲ 2021 ਦਾ ਅਗਸਤ ਮਹੀਨਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਨਵੇਂ ਮਹੀਨੇ ਦੇ ਨਾਲ ਕੁਝ ਨਵੀਆਂ ਤਬਦੀਲੀਆਂ ਵੀ ਹੋ ਰਹੀਆਂ ਹਨ। ਅੱਜ 1 ਅਗਸਤ ਤੋਂ ਦੇਸ਼ ਭਰ ਵਿੱਚ  ਕੁਝ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ ਜਿਸਦਾ ਪ੍ਰਭਾਵ ਆਮ ਆਦਮੀ ਤੋਂ ਲੈ ਕੇ ਵਿਸ਼ੇਸ਼ ਲੋਕਾਂ ਤੱਕ ਹਰ ਇੱਕ ਉੱਤੇ ਪਵੇਗਾ। ਇਨ੍ਹਾਂ ਵਿੱਚੋਂ ਕੁਝ ਨਿਯਮਾਂ ਤੁਹਾਨੂੰ ਰਾਹਤ ਦੇਣ ਵਾਲੇ ਹਨ ਅਤੇ ਕੁਝ ਤੁਹਾਡੀ ਜੇਬ 'ਤੇ ਬੋਝ ਵਧਾਉਣ ਵਾਲੇ ਹਨ। ਤੁਹਾਡੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ 1 ਅਗਸਤ ਭਾਵ ਅੱਜ  ਤੋਂ ਤਬਦੀਲੀ ਹੋਣ ਜਾ ਰਹੇ ਹਨ। ਇਸ ਦੇ ਤਹਿਤ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਆਪਣੇ ਨਿਯਮਾਂ ਨੂੰ ਬਦਲਣ ਵਾਲੇ ਹਨ। ਇਸ ਤੋਂ ਇਲਾਵਾ ਹਰ ਮਹੀਨੇ ਦੀ ਤਰ੍ਹਾਂ 1 ਅਗਸਤ ਤੋਂ ਐਲ.ਪੀ.ਜੀ. ਸਿਲੰਡਰ ਦੀਆਂ ਨਵੀਆਂ ਕੀਮਤਾਂ ਵੀ ਜਾਰੀ ਕੀਤੀਆਂ ਜਾਣਗੀਆਂ। ਇਸ ਦਾ ਸਿੱਧਾ ਅਸਰ ਤੁਹਾਡੇ ਪਰਿਵਾਰ ਦੇ ਬਜਟ ਨੂੰ ਪ੍ਰਭਾਵਤ ਕਰ ਸਕਦਾ ਹੈ। ਆਓ ਜਾਣੀਏ  1 ਅਗਸਤ ਤੋਂ ਹੋਣ ਵਾਲੇ ਜ਼ਰੂਰੀ ਨਿਯਮਾਂ ਵਿਚ ਬਦਲਾਅ ਬਾਰੇ।

1. ਚੈੱਕ ਬੁੱਕ ਨੂੰ ਲੈ ਕੇ ICICI ਨੇ ਬਦਲੇ ਇਹ ਨਿਯਮ

 ਨਿੱਜੀ ਖ਼ੇਤਰ ਦਾ ਬੈਂਕ ਆਈ.ਸੀ.ਆਈ.ਸੀ.ਆਈ. ਬੈਂਕ 1 ਅਗਸਤ ਤੋਂ ਕਈ ਵੱਡੀਆਂ ਤਬਦੀਲੀਆਂ ਕਰਨ ਜਾ ਰਿਹਾ ਹੈ। ਬੈਂਕ ਦੇ ਏ.ਟੀ.ਐਮ. ਤੋਂ ਨਕਦ ਕਢਵਾਉਣਾ 1 ਅਗਸਤ ਤੋਂ ਮਹਿੰਗਾ ਪੈ ਰਿਹਾ ਹੈ। ਇਸਦੇ ਨਾਲ ਹੀ ਚੈੱਕ ਬੁੱਕ ਦੇ ਨਿਯਮ ਵੀ ਬਦਲਣ ਜਾ ਰਹੇ ਹਨ। ਹੁਣ ਆਈ.ਸੀ.ਆਈ.ਸੀ.ਆਈ. ਬੈਂਕ ਆਪਣੇ ਗਾਹਕਾਂ ਨੂੰ 4 ਮੁਫਤ ਟ੍ਰਾਂਜੈਕਸ਼ਨ ਸੇਵਾ ਪ੍ਰਦਾਨ ਕਰੇਗਾ ਭਾਵ 4 ਵਾਰ ਪੈਸੇ ਕਢਵਾਉਣ ਤੋਂ ਬਾਅਦ, ਤੁਹਾਨੂੰ 5ਵੀਂ ਵਾਰ ਰਾਸ਼ੀ ਕਢਵਾਉਣ ਲਈ ਇਕ ਨਿਸ਼ਚਿਤ ਭੁਗਤਾਨ ਕਰਨਾ ਪਏਗਾ। ਬਚਤ ਖ਼ਾਤੇ  ਲਈ ਆਈ.ਸੀ.ਆਈ.ਸੀ.ਆਈ. ਬੈਂਕ ਹਰ ਮਹੀਨੇ ਸਿਰਫ਼ 4 ਟਰਾਂਜੈਕਸ਼ਨ ਮੁਫ਼ਤ ਦੀ ਸਹੂਲਤ ਦੇਵੇਗਾ ਇਸ ਤੋਂ ਬਾਅਦ ਹਰੇਕ ਟਰਾਂਜੈਕਸ਼ਨ ਲਈ 150 ਰੁਪਏ ਚਾਰਜ ਕਰਨੇ ਪੈਣਗੇ।

ਇਹ ਵੀ ਪੜ੍ਹੋ : ‘ਜ਼ੋਰਦਾਰ ਲਿਸਟਿੰਗ ਨਾਲ ਜ਼ੋਮੈਟੋ ਨੇ ਪਾਰ ਕੀਤਾ 1 ਲੱਖ ਕਰੋੜ ਮਾਰਕੀਟ ਕੈਪ ਦਾ ਅੰਕੜਾ’(Video)

ਅਗਸਤ ਤੋਂ ਆਈ.ਸੀ.ਆਈ.ਸੀ.ਆਈ. ਬੈਂਕ ਦੇ ਖ਼ਾਤਾਧਾਰਕ ਆਪਣੀ ਹੋਮ ਬ੍ਰਾਂਚ ਤੋਂ 1 ਲੱਖ ਰੁਪਏ ਪ੍ਰਤੀ ਟਰਾਂਜੈਕਸ਼ਨ ਕਢਵਾ ਸਕਦੇ ਹਨ। ਇਸ ਤੋਂ ਵੱਧ ਰਾਸ਼ੀ ਲਈ ਖ਼ਾਤਾਧਾਰਕ ਨੂੰ ਪ੍ਰਤੀ 1000 ਰੁਪਏ ਕਢਵਾਉਣ ਲਈ 5 ਰੁਪਏ ਦੇਣੇ ਪੈਣਗੇ।
 ਹੋਮ ਬ੍ਰਾਂਚ ਤੋਂ ਇਲਾਵਾ ਹੋਰ ਸ਼ਾਖਾਵਾਂ ਤੋਂ ਪੈਸੇ ਕਢਉਣ ਲਈ ਪ੍ਰਤੀ ਦਿਨ 25,000 ਰੁਪਏ ਤੱਕ ਨਕਦ ਕਢਵਾਉਣ ਦਾ ਕੋਈ ਖਰਚਾ ਨਹੀਂ ਹੈ।
 ਇਸ ਤੋਂ ਬਾਅਦ ਹਰੇਕ 1000 ਰੁਪਏ ਕਢਵਾਉਣ 'ਤੇ 5 ਰੁਪਏ ਦੇਣੇ ਪੈਣਗੇ।

ਚੈੱਕ ਬੁੱਕ ਲਈ ਵੀ ਦੇਣਾ ਪਵੇਗਾ ਚਾਰਜ

 25 ਪੇਜਾਂ ਦੀ ਚੈੱਕ ਬੁੱਕ ਮੁਫਤ ਹੋਵੇਗੀ।  ਇਸ ਤੋਂ ਬਾਅਦ ਤੁਹਾਨੂੰ ਵਾਧੂ ਚੈੱਕ ਬੁੱਕ ਲਈ 20 ਰੁਪਏ ਪ੍ਰਤੀ 10 ਪੰਨੇ ਦੀ ਚੈੱਕ ਬੁੱਕ ਲਈ ਦੇਣੇ ਪੈਣਗੇ।

ਇਹ ਵੀ ਪੜ੍ਹੋ : ਹੁਣ ਨਵਾਂ ਟ੍ਰੇਡਿੰਗ, Demat ਖ਼ਾਤਾ ਖੋਲ੍ਹਣ ਵਾਲਿਆਂ ਨੂੰ SEBI ਨੇ ਦਿੱਤੀ ਖ਼ਾਸ ਸਹੂਲਤ

2. 1 ਅਗਸਤ ਤੋਂ ਬੈਂਕ ਛੁੱਟੀ ਵਾਲੇ ਦਿਨ ਵੀ ਜਾਰੀ ਹੋ ਸਕੇਗੀ ਤਨਖ਼ਾਹ

ਕਿਸੇ ਨੂੰ ਸੈਲਰੀ ਦਾ ਭੁਗਤਾਨ ਕਦੋਂ ਹੋਵੇਗਾ, ਜੇ ਇਹ ਸਵਾਲ ਕਿਸੇ ਨੌਕਰੀ ਪੇਸ਼ਾ ਵਿਅਕਤੀ ਤੋਂ ਪੁੱਛਿਆ ਜਾਵੇ ਤਾਂ ਉਸ ਦਾ ਜਵਾਬ ਹੁੰਦਾ ਹੈ ਕਿ ਜਦ ਬੈਂਕ ਖੁੱਲ੍ਹਣਗੇ, ਉਦੋਂ ਪੈਸਾ ਖਾਤੇ ’ਚ ਪਵੇਗਾ ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਮਹੀਨੇ ਦੀ ਸ਼ੁਰੂਆਤ ਛੁੱਟੀਆਂ ਨਾਲ ਹੁੰਦੀ ਹੈ, ਜਿਸ ਕਾਰਨ ਲੋਕਾਂ ਨੂੰ ਸੈਲਰੀ ਲੈਣ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ ਪਰ 1 ਅਗਸਤ ਤੋਂ ਹੋ ਰਹੇ ਨਿਯਮਾਂ ’ਚ ਬਦਲਾਅ ਦੇ ਕਾਰਨ ਹੁਣ ਮਹੀਨੇ ਦੀ ਪਹਿਲੀ ਤਰੀਕ ਨੂੰ ਹੀ ਤੁਹਾਡੇ ਖਾਤੇ ’ਚ ਸੈਲਰੀ ਆ ਜਾਵੇਗੀ।

2021 ਤੋਂ ਭਾਵੇਂ ਐਤਵਾਰ ਹੋਵੇ ਜਾਂ ਕੋਈ ਹੋਰ ਬੈਂਕ ਛੁੱਟੀ ਹੋਵੇ ਤੁਹਾਡੀ ਤਨਖਾਹ, ਪੈਨਸ਼ਨ, ਲਾਭਅੰਸ਼ ਅਤੇ ਵਿਆਜ ਦੀ ਅਦਾਇਗੀ ਬੰਦ ਨਹੀਂ ਹੋਵੇਗੀ। ਅਰਥਾਤ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਨਿਰਧਾਰਤ ਮਿਤੀ ਨੂੰ ਕੀਤੀ ਜਾਏਗੀ। ਦਰਅਸਲ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਨੇ ਘੋਸ਼ਣਾ ਕੀਤੀ ਹੈ ਕਿ ਨੈਸ਼ਨਲ ਆਟੋਮੈਟਿਕ ਕਲੀਅਰਿੰਗ ਹਾਊਸ (NACH) ਹਫ਼ਤੇ ਦੇ ਸੱਤ ਦਿਨ ਉਪਲੱਬਧ ਰਹੇਗਾ।  ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨ.ਪੀ.ਸੀ.ਆਈ.) ਦੁਆਰਾ ਚਲਾਏ ਗਏ NACH ਦੁਆਰਾ ਥੋਕ ਭੁਗਤਾਨ ਜਿਵੇਂ ਕਿ ਤਨਖਾਹ, ਪੈਨਸ਼ਨ, ਵਿਆਜ, ਲਾਭਅੰਸ਼ ਆਦਿ ਦੀ ਅਦਾਇਗੀ ਹੁੰਦੀ ਹੈ। 1 ਅਸਗਤ ਤੋਂ NACH ਦੀ ਸਹੂਲਤ 7 ਦਿਨ 24 ਘੰਟੇ ਮਿਲਣ ਨਾਲ ਕੰਪਨੀਆਂ ਦੀ ਤਨਖ਼ਾਹ ਕਦੇ ਵੀ ਟਰਾਂਸਫਰ ਕੀਤੀ ਜਾ ਸਕੇਗੀ।

ਰਿਜ਼ਰਵ ਬੈਂਕ ਆਫ ਇੰਡੀਆ ਦੇ ਐਲਾਨ ਅਨੁਸਾਰ 1 ਅਗਸਤ ਤੋਂ ਸੈਲਰੀ, ਪੈਨਸ਼ਨ ਤੇ ਈ. ਐੱਮ. ਆਈ. ਦਾ ਭੁਗਤਾਨ 24 ਘੰਟਿਆਂ ’ਚ ਕੀਤਾ ਜਾ ਸਕੇਗਾ। ਇਸ ਸਾਲ ਜੂਨ ’ਚ ਆਰ. ਬੀ. ਆਈ. ਗਵਰਨਰ ਨੇ ਦੋ-ਮਾਸਿਕ ਮੌਦ੍ਰਿਕ ਨੀਤੀ ਦੀ ਸਮੀਖਿਆ ਸਮੇਂ ਕਿਹਾ ਸੀ ਕਿ ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ (ਐੱਨ. ਏ. ਸੀ. ਐੱਚ.) ਦੀ ਸਹੂਲ ਹੁਣ ਹਫਤੇ ਦੇ ਸਾਰੇ ਦਿਨ ਮੁਹੱਈਆ ਰਹੇਗੀ। ਅਜੇ ਇਹ ਸਹੂਲਤ ਬੈਂਕਾਂ ਦੇ ਕਾਰਜ ਦਿਵਸਾਂ ਦੇ ਦਿਨ ਹੀ ਮੁਹੱਈਆ ਹੁੰਦੀ ਹੈ।

ਜੂਨ ’ਚ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦੋ-ਮਾਸਿਕ ਮੌਦ੍ਰਿਕ ਨੀਤੀ ਦੀ ਸਮੀਖਿਆ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਗਾਹਕਾਂ ਨੂੰ ਸਹੂਲਤਾਂ ਦੇ ਵਿਸਤਾਰ ਤੇ 24 ਘੰਟੇ ਮੁਹੱਈਆ ਰਹਿਣ ਵਾਲੀ ਰੀਅਲ ਟਾਈਮ ਗਰਾਸ ਸੈਟਲਮੈਂਟ (ਆਰ. ਟੀ. ਜੀ. ਐੱਸ.) ਦਾ ਪੂਰਾ ਲਾਭ ਲੈਣ ਲਈ ਐੱਨ. ਏ. ਸੀ. ਐੱਚ. ਨੂੰ ਇਕ ਅਗਸਤ 2021 ਤੋਂ ਹਫਤੇ ਦੇ 7 ਦਿਨ ਮੁਹੱਈਆ ਕਰਵਾਉਣ ਦਾ ਪ੍ਰਸਤਾਵ ਹੈ।

ਇਹ ਵੀ ਪੜ੍ਹੋ PNB ਦੀ ਖ਼ਾਸ ਸਹੂਲਤ, ਹੁਣ ਇਕ ਹੀ ਕਾਰਡ ਜ਼ਰੀਏ ਕਢਵਾ ਸਕੋਗੇ ਤਿੰਨ ਖ਼ਾਤਿਆਂ 'ਚੋਂ ਪੈਸਾ

ਕੀ ਹੁੰਦਾ ਹੈ ਐੱਨ. ਏ. ਸੀ. ਐੱਚ.

ਇਹ ਇਕ ਅਜਿਹੀ ਬੈਂਕਿੰਗ ਸਰਵਿਸ ਹੈ, ਜਿਸ ਰਾਹੀਂ ਕੰਪਨੀਆਂ ਅਤੇ ਆਮ ਆਦਮੀ ਪੇਮੈਂਟ ਪ੍ਰਕਿਰਿਆ ਆਸਾਨੀ ਨਾਲ ਪੂਰੀ ਕਰ ਲੈਂਦੇ ਹਨ।ਸੈਲਰੀ ਪੇਮੈਂਟ, ਪੈਨਸ਼ਨ ਟ੍ਰਾਂਸਫਰ, ਇਲੈਕਟ੍ਰਿਕ ਬਿੱਲ, ਪਾਣੀ ਦੇ ਬਿੱਲ ਦੀ ਪੇਮੈਂਟ ਇਸੇ ਰਾਹੀਂ ਹੁੰਦੀ ਹੈ। ਉਦੋਂ ਆਰ. ਬੀ. ਆਈ. ਗਵਰਨਰ ਨੇ ਕਿਹਾ ਸੀ ਕਿ ਇਸ ਪ੍ਰਕਿਰਿਆ ਦੇ ਸੁਧਾਰ ਤੋਂ ਬਾਅਦ ਸਰਕਾਰੀ ਸਬਸਿਡੀ ਸਮੇਂ ਅਤੇ ਪਾਰਦਰਸ਼ੀ ਢੰਗ ਨਾਲ ਲੋਕਾਂ ਦੇ ਖਾਤਿਆਂ ’ਚ ਪਹੁੰਚ ਜਾਵੇਗੀ।

3. ਅੱਜ ਤੋਂ ਬੈਂਕਿੰਗ ਸਹੂਲਤਾਂ  ਦਾ ਘਰ ਬੈਠੇ ਲੈ ਸਕੋਗੇ ਲਾਭ

ਅੱਜ ਤੋਂ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਆਪਣੇ ਗ੍ਰਾਹਕਾਂ ਨੂੰ ਘਰ -ਘਰ ਬੈਂਕਿੰਗ ਲਈ ਚਾਰਜਿੰਗ ਲਾਗੂ ਕਰਨ ਜਾ ਰਿਹਾ ਹੈ। ਵਰਤਮਾਨ ਵਿੱਚ ਆਈ.ਪੀ.ਪੀ.ਬੀ. ਘਰ ਦੇ ਦਰਵਾਜ਼ੇ ਤੇ ਬੈਂਕਿੰਗ ਲਈ ਕੋਈ ਚਾਰਜ ਨਹੀਂ ਲੈ ਰਿਹਾ ਸੀ। ਪਰ 1 ਅਗਸਤ ਤੋਂ ਬੈਂਕ ਹਰ ਗਾਹਕ ਤੋਂ ਕੁਝ ਸੇਵਾਵਾਂ 'ਤੇ 20 ਰੁਪਏ ਅਤੇ ਜੀਐਸਟੀ ਚਾਰਜ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ Tatva Chintan ਇਸ ਸਾਲ ਸਭ ਤੋਂ ਚੜ੍ਹਣ ਵਾਲਾ ਸ਼ੇਅਰ ਬਣਿਆ, ਦਰਜ ਕੀਤਾ 113.32% ਵਾਧਾ

4. ATM ਤੋਂ ਪੈਸੇ ਕਵਾਉਣਾ ਮਹਿੰਗਾ ਹੋਵੇਗਾ

ਅੱਜ ਤੋਂ ਏ.ਟੀ.ਐਮ. ਤੋਂ ਪੈਸੇ ਕਢਵਾਉਣ ਦੇ ਨਿਯਮ ਬਦਲਣ ਜਾ ਰਹੇ ਹਨ। ਦਰਅਸਲ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ ਏ.ਟੀ.ਐਮ. ਟ੍ਰਾਂਜੈਕਸ਼ਨਾਂ ਉੱਤੇ ਚਾਰਜ ਵਧਾ ਦਿੱਤਾ ਹੈ। ਆਰ.ਬੀ.ਆਈ. ਨੇ ਵਿੱਤੀ ਲੈਣ -ਦੇਣ ਦੀ ਇੰਟਰਚੇਂਜ ਫੀਸ 15 ਰੁਪਏ ਤੋਂ 17 ਰੁਪਏ ਕਰ ਦਿੱਤੀ ਹੈ। ਗੈਰ-ਵਿੱਤੀ ਲੈਣ-ਦੇਣ ਦਾ ਚਾਰਜ 5 ਰੁਪਏ ਤੋਂ ਵਧਾ ਕੇ 6 ਰੁਪਏ ਕਰ ਦਿੱਤਾ ਗਿਆ ਹੈ। ਇਹ ਨਵੀਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ। ਆਰ.ਬੀ.ਆਈ. ਅਨੁਸਾਰ ਇੰਟਰਚੇਂਜ ਫੀਸ ਬੈਂਕਾਂ ਦੁਆਰਾ ਵਪਾਰੀ ਨੂੰ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੁਆਰਾ ਭੁਗਤਾਨ ਦੇ ਸਮੇਂ ਅਦਾ ਕੀਤੀ ਜਾਣੀ ਹੈ। ਇਹ ਚਾਰਜ ਬੈਂਕਾਂ ਅਤੇ ਏ.ਟੀ.ਐਮ. ਕੰਪਨੀਆਂ ਵਿਚ ਹਮੇਸ਼ਾ ਵਿਵਾਦ ਦਾ ਵਿਸ਼ਾ ਰਿਹਾ ਹੈ।

5. ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਲੱਗਾ ਝਟਕਾ

ਨਵੇਂ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਸਰਕਾਰੀ ਤੇਲ ਕੰਪਨੀਆਂ ਨੇ 1 ਅਗਸਤ ਤੋਂ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 73.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 19 ਕਿਲੋ ਵਪਾਰਕ ਗੈਸ ਸਿਲੰਡਰ ਦੀ ਕੀਮਤ 1550 ਰੁਪਏ ਤੋਂ ਵੱਧ ਕੇ 1623 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।

ਇਹ ਵੀ ਪੜ੍ਹੋ PNB ਦੀ ਖ਼ਾਸ ਸਹੂਲਤ, ਹੁਣ ਇਕ ਹੀ ਕਾਰਡ ਜ਼ਰੀਏ ਕਢਵਾ ਸਕੋਗੇ ਤਿੰਨ ਖ਼ਾਤਿਆਂ 'ਚੋਂ ਪੈਸਾ

6. ਫਾਰਮ 15CA/15CB ਭਰਨ ਦੀ ਮਿਤੀ ਵਧਾਈ ਜਾ ਸਕਦੀ ਹੈ

ਕੋਰੋਨਾਵਾਇਰਸ ਵਿੱਚ ਸੀਬੀਡੀਟੀ ਨੇ ਟੈਕਸਦਾਤਾਵਾਂ ਨੂੰ ਬਹੁਤ ਰਾਹਤ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਫਾਰਮ 15CA/15CB ਦੀ ਆਖਰੀ ਮਿਤੀ 15 ਅਗਸਤ ਤੋਂ ਅੱਗੇ ਵਧਾਈ ਜਾ ਸਕਦੀ ਹੈ।

7. ਲੋਨ ਅਤੇ ਐਫਡੀ ਦੀਆਂ ਦਰਾਂ 

ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੀ ਬੈਠਕ 4 ਤੋਂ 7 ਅਗਸਤ ਤੱਕ ਹੋਣੀ ਹੈ। ਰਿਜ਼ਰਵ ਬੈਂਕ ਬੈਠਕ ਵਿਚ ਦਰਾਂ ਦੇ ਬਦਲਾਅ ਦਾ ਫੈਸਲਾ ਲੈ ਸਕਦਾ ਹੈ। ਨਤੀਜੇ ਵਜੋਂ ਬੈਂਕ ਵੀ ਆਪਣੀਆਂ ਵਿਆਜ ਦਰਾਂ ਵਿਚ ਬਦਲਾਅ ਕਰ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News