Tesla ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, Elon Musk ਦੀ ਕੰਪਨੀ ਨੇ ਕੀਤੀ ਭਾਰਤ ’ਚ ਐਂਟਰੀ

Thursday, Jan 14, 2021 - 11:40 AM (IST)

ਨਵੀਂ ਦਿੱਲੀ (ਅਨਸ) – ਸਾਲਾਂ ਦੇ ਇੰਤਜ਼ਾਰ ਅਤੇ ਅਟਕਲਾਂ ਤੋਂ ਬਾਅਦ ਟੈੱਸਲਾ ਦੇ ਸੀ. ਈ. ਓ. ਏਲਨ ਮਸਕ ਨੇ ਆਖਿਰਕਾਰ ਟੈੱਸਲਾ ਨੂੰ ਬੇਂਗਲੁਰੂ ’ਚ ਇਕ ਕੰਪਨੀ ਦੇ ਰੂਪ ’ਚ ਰਜਿਸਟਰਡ ਕਰ ਕੇ ਭਾਰਤ ’ਚ ਐਂਟਰੀ ਕਰ ਲਈ ਹੈ।

ਕੰਪਨੀ ਰਜਿਸਟਰਾਰ ਵੈੱਬਸਾਈਟ ’ਤੇ ਉਪਲਬਧ ਵੇਰਵੇ ਮੁਤਾਬਕ ਟੈੱਸਲਾ ਇੰਡੀਆ ਮੋਟਰਸ ਐਂਡ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦੇ ਪਹਿਲੇ ਪੜਾਅ ਦਾ ਪਤਾ ਲਾਵੇਲ ਰੋਡ, ਬੇਂਗਲੁਰੂ ’ਚ ਹੈ।

ਇਹ ਵੀ ਪਡ਼੍ਹੋ : ਕੀ ਬਰਡ ਫ਼ਲੂ ਦੀ ਰੋਕਥਾਮ ਲਈ ਕੋਈ ਦਵਾਈ ਹੈ? ਜਾਣੋ ਪੋਲਟਰੀ ਉਤਪਾਦ ਖਾਣੇ ਚਾਹੀਦੇ ਹਨ ਜਾਂ ਨਹੀਂ

ਆਰ. ਓ. ਸੀ. ਫਾਈਲਿੰਗ ’ਚ ਕੰਪਨੀ ਨੇ ਕਿਹਾ ਕਿ ਟੈੱਸਲਾ ਨੇ 8 ਜਨਵਰੀ ਨੂੰ ਬੇਂਗਲੁਰੂ ’ਚ ਰਜਿਸਟਰਾਰ ਆਫ ਕੰਪਨੀਜ਼ (ਆਰ. ਓ. ਸੀ.) ਨਾਲ ਆਪਣੀ ਭਾਰਤੀ ਸਹਾਇਕ ਕੰਪਨੀ ਰਜਿਸਟਰਡ ਕੀਤੀ, ਜਿਸ ’ਚ 15 ਲੱਖ ਰੁਪਏ ਦੀ ਅਧਿਕਾਰਤ ਪੂੰਜੀ ਅਤੇ 1 ਲੱਖ ਰੁਪਏ ਦੀ ਪੇਡ-ਆਪ ਕੈਪੀਟਲ ਸੀ। ਸਿਟੀ ਸੈਂਟਰ ’ਚ ਵਿਭਵ ਤਨੇਜਾ ਨਾਲ ਟੈੱਸਲਾ ਇੰਡੀਆ ਮੋਟਰਸ ਐਂਡ ਐਨਰਜੀ ਲਿਮਟਿਡ ਖੋਲ੍ਹਿਆ ਗਿਆ ਹੈ। ਵੈਂਕਟਰੰਗਮ ਸ਼੍ਰੀਰਾਮ ਅਤੇ ਡੇਵਿਡ ਜਾਨ ਫਾਇੰਸਟਾਈਨ ਇਸ ਦੇ ਡਾਇਰੈਕਟਰ ਹੋਣਗੇ।

ਤਨੇਜਾ ਟੈੱਸਲਾ ਦੇ ਚੀਫ ਅਕਾਊਂਟਿੰਗ ਅਫਸਰ ਹਨ ਜਦੋਂ ਕਿ ਫਾਇੰਸਟਾਈਨ ਟੈੱਸਲਾ ’ਚ ਸੀਨੀਅਰ ਡਾਇਰੈਕਟਰ (ਗਲੋਬਲ ਟ੍ਰੇਡ ਨਿਊ ਮਾਰਕੀਟ) ਹਨ।

ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਵੀ ਮੰਗਲਵਾਰ ਨੂੰ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਟੈੱਸਲਾ ਆਪਣੀ ਭਾਰਤ ਦੀ ਆਪ੍ਰੇਟਿੰਗ ਨੂੰ ਛੇਤੀ ਸ਼ੁਰੂ ਕਰਨ ਲਈ ਬੇਂਗਲੂਰੂ ’ਚ ਆਪਣੀ ਖੋਜ ਅਤੇ ਵਿਕਾਸ (ਆਰ. ਐਂਡ ਡੀ.) ਕੇਂਦਰ ਦੀ ਸਥਾਪਨਾ ਕਰ ਰਹੀ ਹੈ। ਕਰਨਾਟਕ ਸਰਕਾਰ ਨੇ ਸੂਬੇ ’ਚ ਟੈੱਸਲਾ ਨੂੰ ਸੱਦਾ ਦੇਣ ਲਈ ਇਕ ਮਜ਼ਬੂਤ ਪਿਚ ਬਣਾਈ ਸੀ।

ਇਹ ਵੀ ਪਡ਼੍ਹੋ : ਆਪਣੇ Whatsapp Group ਨੂੰ ‘Signal App’ ’ਤੇ ਲਿਜਾਣ ਲਈ ਅਪਣਾਓ ਇਹ ਆਸਾਨ ਤਰੀਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 

 

 


Harinder Kaur

Content Editor

Related News