ਅਮਰੀਕਾ ਵੱਲੋਂ ਈਰਾਨ ਦੇ ਤੇਲ ਦੀ ਦਰਾਮ ਉਤੇ ਪਾਬੰਦੀ ਦਾ ਪ੍ਰਭਾਵ ਹੋਇਆ ਤੇਜ਼

04/24/2019 5:34:08 PM

ਨਵੀਂ ਦਿੱਲੀ – ਅਮਰੀਕਾ ਵੱਲੋਂ ਕੱਚੇ ਤੇਲ ਨੂੰ ਈਰਾਨ ਕੋਲੋਂ ਖਰੀਦ ਕਰਨ ਉਤੇ ਪਾਬੰਦੀ ਲਗਾਉਣ ’ਤੇ ਨਾ ਕੇਵਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਧਣ ਦੀ ਸੰਭਾਵਨਾ ਹੋ ਗਈ ਹੈ ਬਲਕਿ ਘਰੇਲੂ ਖਾਣ ਦੇ ਤੇਲਾਂ ਦੀਆਂ ਕੀਮਤਾਂ ਉਤੇ ਵੀ ਭਾਰੀ ਅਸਰ ਪਵੇਗਾ। ਅਜਿਹੀ ਸਥਿਤੀ ਨੂੰ ਵਾਚਦਿਆਂ ਹੋਇਆ ਅਗਸ਼ੂ ਮਲਿਕ, ਡਿਪਟੀ ਸੀ. ਈ. ਓ., ਅਡਾਨੀ ਵਿਲਮਾਰ ਦੇ ਵਿਸਲੇਸ਼ਣ ਅਨੁਸਾਰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵੀ ਡਿਗਦੀ ਜਾ ਰਹੀ ਹੈ ਜੋ ਕਿ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਜਿਸ ਨਾਲ ਕੱਚੇ ਤੇਲ ਦੇ ਨਾਲ ਰੁਪਏ ਦੇ ਕਮਜ਼ੋਰ ਹੋਣ ਨਾਲ ਦਰਾਮਦ ਉਤੇ ਦੁਰ-ਪ੍ਰਭਾਵ ਪਵੇਗਾ। ਮਿਸਟਰ ਮਲਿਕ ਨੇ ਅੱਗੇ ਕਿਹਾ ਕਿ ਸਾਨੂੰ ਰੁਪਏ ਦੀ ਡਿਗਦੀ ਕੀਮਤ ਨੂੰ ਧਿਆਨ ਵਿਚ ਰੱਖਦਿਆਂ ਸਥਿਤੀ ਉਤੇ ਨਜ਼ਰ ਰੱਖਣੀ ਹੋਵੇਗੀ ਤੇ ਅਸੀਂ ਪਿਛੋਕੜ ’ਚ ਇਹ ਵੇਖਿਆ ਸੀ ਕਿ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਇਸੇ ਤਰ੍ਹਾਂ ਆਇਲ ਕੰਸਲਟੈਂਸੀ ਫਰਮ ਸਨਵਿਨ ਗਰੁੱਪ ਦੇ ਪ੍ਰਮੁੱਕ ਕਾਰਜਕਾਰੀ ਅਧਿਕਾਰੀ ਸੰਦੀਪ ਬਜੋਰੀਆ ਨੇ ਰੁਪਏ ਦੀ ਕਮਜ਼ੋਰ ਸਥਿਤੀ ਦੇ ਮੁੱਦੇ ਨਜ਼ਰ ਵਪਾਰੀ ਲੋਕ ਅਤੇ ਦਰਾਮਦਕਾਰ ਆਪਣੀ ਡਾਲਰ ਸਥਿਤੀ ਨੂੰ ਸੰਭਾਲਣ ਲਈ ਹੱਥ ਪੈਰ ਮਾਰਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਸੋਂ ਦੀ ਬੰਪਰ ਫਸਲ ਤੇ ਇੰਡੋਨੇਸ਼ੀਆ ਤੇ ਮਲੇਸ਼ੀਆ ਵਿਚ ਪਾਮ ਆਇਲ ਦੀਆਂ ਕੀਮਤਾਂ ਦੀ ਸੂਚੀ ਹੈ ਪ੍ਰੰਤੂ ਸਾਨੂੰ ਡਾਲਰ ਦੇ ਵਿਰੁੱਧ ਕੱਚੇ ਤੇਲ ਦੀਆਂ ਕੀਮਤਾਂ ਤੇ ਰੁਪਏ ਦੀ ਕੀਮਤ ਉਤੇ ਨਜ਼ਰ ਰੱਖਣੀ ਹੋਵੇਗੀ। ਜਦਕਿ ਪਿਛਲੇ ਚਾਰ ਮਹੀਨਿਆਂ ਦੌਰਾਨ ਕੱਚੇ ਤੇਲ ਦੀ ਕੀਮਤ ਵਿਚ 1.86 ਫੀਸਦੀ ਵਾਧਾ ਹੋਇਆ ਹੈ।

ਆਸ ਹੈ ਕਿ ਅਮਰੀਕਾ ਈਰਾਨੀ ਤੇਲ ਦੇ ਸਾਰੇ ਖਰੀਦਦਾਰਾਂ ਨੂੰ ਦਰਾਮਦ ਬੰਦ ਕਰਨ ਦਾ ਐਲਾਨ ਕਰੇਗਾ ਜਾਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਉਮੀਦ ਹੈ ਕਿ ਕੱਚੇ ਤੇਲ ਦੀ ਕੀਮਤ 78 ਤੋਂ ਵੱਧ ਕੇ 80 ਡਾਲਰ ਪ੍ਰਤੀ ਬੈਰਲ ਹੋ ਜਾਵੇਗਾ ਜਿਸ ਨਾਲ ਬਾਇਓ-ਤੇਲ ਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਉਤੇ ਵੀ ਪ੍ਰਭਾਵ ਪਵੇਗਾ।

ਭਾਰਤ ਕੱਚੇ ਤੇਲਾਂ ਦੀ ਸਾਲਾਨਾ ਖਪਤ ਦਾ 70 ਫੀਸਦੀ ਦਰਾਮਦ ਕਰਦਾ ਹੈ ਤੇ ਸਭ ਤੋਂਵਧੇਰੇ ਭਾਰਤ ਦੇ ਲੋਕ ਸਰਸੋਂ ਅਤੇ ਸੋਇਆਬੀਨ ਤੇਲ ਤੋਂ ਬਾਅਦ ਪਾਮ ਆਇਲ ਦੀ ਖਪਤ ਵਧੇਰੇ ਕਰਦੇ ਹਨ।

ਭਾਰਤ ਵੱਲੋਂ ਦੁਨੀਆ ਦੇ ਦੋ ਉੱਚ ਉਤਪਾਦਕ ਇੰਡੋਨੇਸ਼ੀਆ ਤੇ ਮਲੇਸ਼ੀਆ ਤੋਂ ਪਾਮ ਆਇਲ ਦਰਾਮਦ ਕੀਤਾ ਜਾਂਦਾ ਹੈ ਜਦਕਿ ਅਰਜਨਟੀਨਾ ਤੇ ਬ੍ਰਾਜ਼ੀਲ ਤੋਂ ਸੋਇਆਬੀਨ ਤੇਲ, ਸੂਰਜ ਮੁਖੀ ਤੇਲ, ਯੁਕ੍ਰੇਨ ਤੇ ਰੂਸ ਤੋਂ ਕਨੌਲਾ ਤੇਲ ਕੈਨੇਡਾ ਤੋਂ ਦਰਾਮਦ ਕੀਤਾ ਜਾਂਦਾ ਹੈ।


satpal klair

Content Editor

Related News