ਟਰੰਪ ਸਰਕਾਰ ਨੇ ਸਖਤ ਕੀਤੇ ਐੱਚ1-ਬੀ ਵੀਜ਼ਾ ਨਿਯਮ

02/23/2018 1:45:52 PM

ਵਾਸ਼ਿੰਗਟਨ—ਟਰੰਪ ਪ੍ਰਸ਼ਾਸਨ ਨੇ ਇਕ ਨਵੀਂ ਪਾਲਿਸੀ ਦਾ ਐਲਾਨ ਕੀਤਾ ਹੈ ਜਿਸ ਨਾਲ ਐੱਚ1-ਬੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਕਾਫੀ ਸਖਤ ਹੋ ਗਈ ਹੈ। ਨਵੀਂ ਪਾਲਿਸੀ ਦੇ ਤਹਿਤ ਇਕ ਜਾਂ ਇਕ ਤੋਂ ਜ਼ਿਆਦਾ ਥਰਡ ਪਾਰਟੀ ਵਰਕਸਾਈਟਸ ਲਈ ਕੰਮ ਕਰ ਰਹੇ ਕਰਮਚਾਰੀਆਂ ਲਈ ਵੀਜ਼ਾ ਲੈਣਾ ਮੁਸ਼ਕਿਲ ਹੋ ਗਿਆ ਹੈ। ਟਰੰਪ ਸਰਕਾਰ ਦੇ ਇਸ ਫੈਸਲੇ ਦਾ ਸਭ ਤੋਂ ਜ਼ਿਆਦਾ ਅਸਰ ਭਾਰਤੀ ਆਈ.ਟੀ. ਕੰਪਨੀਆਂ ਅਤੇ ਉਨ੍ਹਾਂ ਦੇ ਕਰਮਚਾਰੀਆਂ 'ਤੇ ਹੋਵੇਗਾ। 
ਟਰੰਪ ਪ੍ਰਸ਼ਾਸਨ ਦੀ ਨਵੀਂ ਪਾਲਿਸੀ ਦੇ ਤਹਿਤ ਕੰਪਨੀਆਂ ਨੂੰ ਇਹ ਸਾਬਤ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਹੋਵੇਗੀ ਕਿ ਥਰਡ ਪਾਰਟੀ ਵਰਕਸਾਈਟ 'ਤੇ ਕੰਮ ਕਰਨਾ ਉਸ ਦੇ ਐੱਚ1-ਬੀ ਵਰਕਰ ਦੇ ਕੋਲ ਵਿਸ਼ੇਸ਼ਤਾ ਵਾਲੇ ਪੇਸ਼ੇ 'ਚ ਖਾਸ ਹੋਰ ਗੈਰ-ਯੋਗਤਾ ਵਾਲਾ ਅਸਾਇਨਮੈਂਟ ਹੈ। ਐੱਚ1-ਬੀ ਪ੍ਰੋਗਰਾਮ ਕੰਪਨੀਆਂ ਨੂੰ ਟੈਂਪਰੇਰੀ ਅਮਰੀਕਾ ਵੀਜ਼ਾ ਆਫਰ ਕਰਦਾ ਹੈ ਜਿਸ ਦੇ ਤਹਿਤ ਕੰਪਨੀਆਂ ਨੂੰ ਜ਼ਿਆਦਾ ਸਕੀਲਡ ਵਿਦੇਸ਼ੀ ਪ੍ਰੋਫੈਸ਼ਨਸ ਦੀ ਨਿਯੁਕਤੀ ਦੀ ਆਗਿਆ ਦਿੰਦਾ ਹੈ। ਇਹ ਨਿਯੁਕਤੀ ਉਨ੍ਹਾਂ ਖੇਤਰਾਂ 'ਚ ਕੀਤੀ ਜਾਂਦੀ ਹੈ, ਜਿਥੇ ਅਮਰੀਕੀ ਵਰਕਰਾਂ ਦੀ ਕਮੀ ਹੈ।


Related News