ਨੋਟਬੰਦੀ ਨੂੰ ਸ਼ਲਾਘਾ ਦੇਣ ਵਾਲੇ ਥੇਲਰ ਇਸ ਗੱਲ ਤੋਂ ਹੋਏ ਸਨ ਹੈਰਾਨ

Tuesday, Oct 10, 2017 - 03:48 PM (IST)

ਨਵੀਂ ਦਿੱਲੀ—ਭਾਜਪਾ ਆਈ. ਟੀ. ਸੇਲ ਨੇ ਨੋਟਬੰਦੀ ਨੂੰ ਇਕ ਵਾਰ ਫਿਰ ਤੋਂ ਪ੍ਰਚਾਰਿਤ ਕਰਨ ਦੀ ਕੋਸ਼ਿਸ਼ 'ਚ ਨੋਬੇਲ ਜੇਤੂ ਅਰਥਸ਼ਾਸਤਰੀ ਰਿਚਰਡ ਥੇਲਰ ਦੇ ਪੁਰਾਣੇ ਟਵੀਟ ਨੂੰ ਰੀਟਵੀਟ ਕੀਤਾ ਹੈ। ਪਰ ਭਾਜਪਾ ਆਈ. ਟੀ. ਸੇਲ ਨੇ ਥੇਲਰ ਦੀ ਉਸ ਗੱਲ ਦਾ ਧਿਆਨ ਨਹੀਂ ਰੱਖਿਆ ਜਿਸ 'ਚ ਉਨ੍ਹਾਂ ਨੇ ਦੋ ਹਜ਼ਾਰ ਦੇ ਨੋਟਾਂ ਨੂੰ ਲੈ ਕੇ ਹੈਰਾਨੀ ਜਤਾਈ ਹੈ। ਦਰਅਸਲ ਰਿਚਰਡ ਥੇਲਰ ਨੇ ਪਿਛਲੇ ਸਾਲ ਹੋਈ ਨੋਟਬੰਦੀ ਨੂੰ ਸ਼ਲਾਘਾ ਦਿੱਤੀ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ ਇਹ ਉਹੀ ਨੀਤੀ ਹੈ ਜਿਸ ਦਾ ਮੈਂ ਲੰਬੇ ਸਮੇਂ ਤੋਂ ਸਮਰਥਨ ਕੀਤਾ ਹੈ। ਇਹ ਕੈਸ਼ਲੇਸ ਵਲੋਂ ਪਹਿਲਾਂ ਕਦਮ ਹੈ ਅਤੇ ਭ੍ਰਿਸ਼ਟਾਚਾਰ ਘੱਟ ਕਰਨ ਲਈ ਚੰਗੀ ਸ਼ੁਰੂਆਤ ਹੈ। 

ਭਾਜਪਾ ਆਈ. ਟੀ. ਸੇਲ ਦੇ ਇੰਚਾਰਜ ਮਾਲਵੀ ਨੇ ਇਸ ਟਵੀਟ ਨੂੰ ਨੋਟਬੰਦੀ ਦੇ ਕ੍ਰੇਡਿਟ ਨੂੰ ਵਧਾਉਣ ਦੀ ਕੋਸ਼ਿਸ਼ 'ਚ ਰਿਟਵੀਟ ਕਰ ਦਿੱਤਾ। ਉਨ੍ਹਾਂ ਨੇ ਥੇਲਰ ਕੈਸਲੇਸ ਦੇ ਸਮਰਥਨ ਨੂੰ ਜ਼ਰੂਰ ਦੇਖਿਆ 'ਤੇ ਜਦ ਥੇਲਰ ਨੂੰ ਜਦ ਇਹ ਜਾਣਕਾਰੀ ਹੋਈ ਕਿ 1000 ਰੁਪਏ ਦੇ ਨੋਟ ਦੇ ਬਦਲੇ 'ਚ ਦੋ ਹਜ਼ਾਰ ਦੇ ਨੋਟ ਲਿਆਂਦੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਇਸ ਗੱਲ 'ਤੇ ਹੈਰਾਨੀ ਜਾਹਿਰ ਕਰਨ ਵਾਲਾ ਵੀ ਇਕ ਹੋਰ ਟਵੀਟ ਦਿੱਤਾ ਜਿਸ 'ਚ ਉਨ੍ਹਾਂ ਨੇ ਲਿਖਿਆ, ਸੀ ਕਿ ਸੱਚ 'ਚ? ਓ ਨਹੀਂ। 
PunjabKesari


Related News