ਵਿਆਹਾਂ ਦਾ ਸ਼ਿੰਗਾਰ ਬਣੀ ਲਗਜ਼ਰੀ ਹੋਟਲਾਂ ਦੀ ਸ਼ਾਨ, ਕੋਰੋਨਾ ਸੰਕਟ ਤੋਂ ਬਾਅਦ ਉਦਯੋਗ ਨੂੰ ਵਧੀਆ ਸੀਜ਼ਨ ਦੀ ਉਮੀਦ

Monday, Nov 14, 2022 - 06:21 PM (IST)

ਨਵੀਂ ਦਿੱਲੀ - ਕੋਵਿਡ ਮਹਾਮਾਰੀ ਕਾਰਨ ਦੋ ਸਾਲਾਂ ਦੀ ਪਸਰੀ ਮੰਦੀ ਤੋਂ ਬਾਅਦ ਹੋਟਲ ਉਦਯੋਗ ਨੂੰ ਇਸ ਸਾਲ ਵਿਆਹਾਂ ਦੇ ਸੀਜ਼ਨ ਤੋਂ ਭਾਰੀ ਮੁਨਾਫਾ ਹੋਣ ਦੀ ਉਮੀਦ ਹੈ। ਮਹਾਮਾਰੀ ਦੌਰਾਨ ਵਿਆਹਾਂ ਸਮੇਤ ਵੱਖ-ਵੱਖ ਸਮਾਗਮਾਂ ਵਿਚ ਲੋਕਾਂ ਦੀ ਸ਼ਮੂਲੀਅਤ 'ਤੇ ਪਾਬੰਦੀਆਂ ਕਾਰਨ ਹੋਟਲ ਕਾਰੋਬਾਰ ਭਾਰੀ ਨੁਕਸਾਨ ਦੀ ਮਾਰ ਝੇਲ ਰਿਹਾ ਸੀ। ਪਰ ਇਸ ਸਾਲ ਕੋਈ ਪਾਬੰਦੀਆਂ ਨਹੀਂ ਹਨ ਅਤੇ ਲੋਕ ਖੁੱਲ੍ਹ ਕੇ ਖਰਚ ਕਰਨ ਲਈ ਵੀ ਤਿਆਰ ਦਿਖਾਈ ਦੇ ਰਹੇ ਹਨ। ਹੋਟਲ ਮਾਲਕ ਇਸ ਮੌਕੇ ਦਾ ਲਾਭ ਉਠਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ ਹਨ।
ਇੰਡਸਟਰੀ ਦੇ ਅੰਦਾਜ਼ੇ ਮੁਤਾਬਕ ਅਪ੍ਰੈਲ ਤੱਕ ਚੱਲਣ ਵਾਲੇ ਵਿਆਹਾਂ ਦੇ ਸੀਜ਼ਨ ਦੌਰਾਨ 25 ਲੱਖ ਵਿਆਹ ਹੋਣ ਦੀ ਉਮੀਦ ਹੈ। ਇਸ ਸਾਲ ਸਾਰੇ ਪ੍ਰਕਾਰ ਦੇ ਹੋਟਲਾਂ ਦੀ ਭਾਰੀ ਮੰਗ ਹੈ ਜਿਸ ਵਿਚ ਮਹਿਮਾਨਾਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ ਹੈ ਅਤੇ ਆਵਾਜਾਈ ਪੂਰੀ ਤਰ੍ਹਾਂ ਖੁੱਲ੍ਹੀ ਹੈ।

ਇਕ ਹੋਟਲ ਦੇ ਮਾਲਕ ਨੇ ਦੱਸਿਆ ਕਿ "ਸਾਡੇ ਕੋਲ ਮਾਰਚ ਤੱਕ ਇਸ ਸੀਜ਼ਨ ਲਈ 257 ਬੁਕਿੰਗਾਂ ਹਨ ਜਦੋਂ ਕਿ 2019-20 ਵਿੱਚ ਸਿਰਫ਼ 142 ਬੁਕਿੰਗਾਂ ਹੋਈਆਂ ਸਨ।" ਲਗਜ਼ਰੀ ਬ੍ਰਾਂਡ ਦੇ ਹੋਟਲਾਂ ਵਿੱਚ ਵੀ ਅਜਿਹਾ ਹੀ ਰੁਝਾਨ ਦੇਖਣ ਨੂੰ ਮਿਲਦਾ ਹੈ। ਰੈਡੀਸਨ ਹੋਟਲ ਗਰੁੱਪ ਨੇ ਕਿਹਾ, “ਅਸੀਂ ਆਉਣ ਵਾਲੇ ਵਿਆਹ ਦੇ ਸੀਜ਼ਨ ਲਈ ਮੰਗ ਵਿੱਚ ਵਾਧਾ ਦੇਖ ਰਹੇ ਹਾਂ। ਲੋਨਾਵਲਾ, ਵਿਸ਼ਾਖਾਪਟਨਮ, ਗੋਆ, ਧਰਮਸ਼ਾਲਾ ਅਤੇ ਉਦੈਪੁਰ ਸਮੇਤ ਪ੍ਰਮੁੱਖ ਸਥਾਨਾਂ 'ਤੇ ਸਾਡੇ ਹੋਟਲ ਮਹਿਮਾਨਾਂ ਦਾ ਸੁਆਗਤ ਕਰਨ ਲਈ ਤਿਆਰ ਹਨ।

ਪਿਛਲੇ ਦੋ ਸਾਲਾਂ ਦੌਰਾਨ ਵਿਆਹਾਂ ਕਾਰਨ ਕਈ ਹੋਟਲ ਬੰਦ ਹੋਣ ਤੋਂ ਬਚ ਗਏ। ਬੈਂਕੁਏਟ ਹਾਲਾਂ ਤੋਂ ਹੋਟਲਾਂ ਤੱਕ ਦਾ ਰੁਝਾਨ ਮਹਾਂਮਾਰੀ ਦੌਰਾਨ ਸ਼ੁਰੂ ਹੋਇਆ ਸੀ ਅਤੇ ਇਹ ਰੁਝਾਨ ਜਾਰੀ ਹੈ।

ਭਾਰਤ ਵਿੱਚ ਅਜਿਹੇ ਸਥਾਨਾਂ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਜੋ ਨਾ ਸਿਰਫ਼ ਕੁਦਰਤੀ ਤੌਰ 'ਤੇ ਸੁੰਦਰ ਹਨ, ਸਗੋਂ ਵਿਆਹ ਲਈ ਵੀ ਢੁਕਵੀਆਂ ਸਹੂਲਤਾਂ ਹਨ। ਉਨ੍ਹਾਂ ਕਿਹਾ ਕਿ ਗੁੜਗਾਓਂ ਵਿੱਚ ਆਈਟੀਸੀ ਗ੍ਰੈਂਡ ਭਾਰਤ, ਆਈਟੀਸੀ ਗ੍ਰੈਂਡ ਗੋਆ, ਆਗਰਾ ਵਿੱਚ ਆਈਟੀਸੀ ਮੁਗਲ ਜਾਂ ਜੈਪੁਰ ਵਿੱਚ ਆਈਟੀਸੀ ਰਾਜਪੂਤਾਨਾ ਵਿਆਹ ਲਈ ਸਭ ਤੋਂ ਵਧੀਆ ਸਥਾਨ ਹਨ।

ਉੱਤਰਾਖੰਡ ਦਾ ਲੀਜ਼ਰ ਹੋਟਲ ਗਰੁੱਪ ਇਸ ਸੀਜ਼ਨ ਵਿੱਚ ਕਾਰਬੇਟ ਨੈਸ਼ਨਲ ਪਾਰਕ ਵਿੱਚ 40 ਵਿਆਹਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਸਮੂਹ ਆਪਣੇ ਖੁਦ ਦੇ ਬ੍ਰਾਂਡ ਦੇ ਤਹਿਤ ਪ੍ਰੀਮੀਅਮ ਹੋਟਲ ਚਲਾਉਂਦਾ ਹੈ ਅਤੇ ਉੱਤਰੀ ਭਾਰਤ ਵਿੱਚ ਭਾਰਤੀ ਹੋਟਲ ਕੰਪਨੀ ਦੀ ਤਾਜ ਅਤੇ ਜਿੰਜਰ ਹੋਟਲ ਸੰਪਤੀਆਂ ਦਾ ਵੀ ਮਾਲਕ ਹੈ। ਲੀਜ਼ਰ ਹੋਟਲਜ਼ ਗਰੁੱਪ ਦੇ ਮਾਲਕ ਵਿਭਾਸ ਪ੍ਰਸਾਦ ਨੇ ਕਿਹਾ ਕਿ 2019-20 ਵਿੱਚ ਅਸੀਂ ਕਾਰਬੇਟ ਨੈਸ਼ਨਲ ਪਾਰਕ ਵਿੱਚ 30 ਵਿਆਹਾਂ ਦੀ ਮੇਜ਼ਬਾਨੀ ਕੀਤੀ।

ਇਹ ਵੀ ਪੜ੍ਹੋ : ਲਿਵਰਪੂਲ ਫੁੱਟਬਾਲ ਟੀਮ ਨੂੰ ਖ਼ਰੀਦਣ ਦੀ ਦੌੜ 'ਚ ਸ਼ਾਮਲ ਹੋਏ ਮੁਕੇਸ਼ ਅੰਬਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News