ਵਿਦੇਸ਼ੀ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ, ਜਾਣੋ ਭਾਰਤੀ ਬਾਜ਼ਾਰ 'ਤੇ ਕੀ ਹੋਵੇਗਾ ਅਸਰ!
Monday, Aug 31, 2020 - 06:44 PM (IST)
ਨਵੀਂ ਦਿੱਲੀ — ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਫਿਰ ਵਾਧਾ ਦਰਜ ਕੀਤਾ ਗਿਆ ਹੈ। ਇਸ ਦਾ ਅਸਰ ਅੱਜ ਸੋਨੇ ਦੇ ਘਰੇਲੂ ਫਿਊਚਰਜ਼ ਮਾਰਕੀਟ 'ਤੇ ਵੀ ਦਿਖਾਈ ਦੇ ਰਿਹਾ ਹੈ। ਐਮ.ਸੀ.ਐਕਸ. 'ਤੇ ਸੋਨੇ ਦਾ ਭਾਅ 0.27 ਪ੍ਰਤੀਸ਼ਤ ਜਾਂ 137 ਰੁਪਏ ਦੀ ਤੇਜ਼ੀ ਨਾਲ 51,585 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਹੈ, ਜਦੋਂ ਕਿ ਚਾਂਦੀ ਦੇ ਭਾਅ 1.89% ਦੀ ਤੇਜ਼ੀ ਨਾਲ ਜਾਂ 1,302 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਕੇ ਉ੍ਯ,ਓਣਘ ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਮਾਹਰ ਕਹਿੰਦੇ ਹਨ ਕਿ ਭਾਰਤ ਅਤੇ ਚੀਨ ਦਰਮਿਆਨ ਵਧ ਰਹੇ ਤਣਾਅ ਦੇ ਕਾਰਨ ਘਰੇਲੂ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਨਵੀਆਂ ਸਿਖਰਾਂ 'ਤੇ ਪਹੁੰਚ ਸਕਦੀਆਂ ਹਨ। 7 ਅਗਸਤ ਨੂੰ ਭਾਰਤ ਵਿਚ ਸੋਨੇ ਦੀਆਂ ਕੀਮਤਾਂ 56,200 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਸਨ, ਪਰ ਉਸ ਸਮੇਂ ਤੋਂ ਬਾਅਦ, ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਅਸਥਿਰ ਹਨ।
ਸ਼ੁੱਕਰਵਾਰ ਨੂੰ ਸੋਨਾ ਸਸਤਾ ਹੋਇਆ
ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 252 ਰੁਪਏ ਪ੍ਰਤੀ 10 ਗ੍ਰਾਮ ਸਸਤੀ ਹੋਈ। ਇਸ ਤੋਂ ਬਾਅਦ ਸੋਨੇ ਦੀ ਨਵੀਂ ਕੀਮਤ ਹੁਣ 52,155 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੋਨਾ 52,407 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਇਹ ਵੀ ਦੇਖੋ : ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖਬਰ, ਕੱਲ੍ਹ ਤੋਂ ਲਾਗੂ ਹੋਣਗੇ ਨਵੇਂ ਨਿਯਮ
ਸੋਨੇ ਦੀਆਂ ਕੀਮਤਾਂ 2 ਹਫਤਿਆਂ ਦੀ ਨਵੀਂ ਉਚਾਈ 'ਤੇ ਪਹੁੰਚੀਆਂ
ਵਿਸ਼ਵਵਿਆਪੀ ਪੱਧਰ 'ਤੇ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਲਗਭਗ ਦੋ ਹਫਤਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ। ਕਮਜ਼ੋਰ ਡਾਲਰ ਕਾਰਨ ਸੋਨੇ ਦੀ ਮੰਗ ਵਧੀ ਹੈ ਅਤੇ ਯੂ.ਐਸ. ਦੇ ਫੈਡਰਲ ਰਿਜ਼ਰਵ ਦੀ ਨਵੀਂ ਨੀਤੀ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਵਿਆਜ ਦੀਆਂ ਦਰਾਂ ਕੁਝ ਸਮੇਂ ਲਈ ਘੱਟ ਰਹਿਣਗੀਆਂ।
ਇਹ ਵੀ ਦੇਖੋ : ਅਨਲਾਕ ਵਿਗਾੜ ਰਿਹਾ ਰਸੋਈ ਦਾ ਬਜਟ , ਆਲੂ, ਗੰਢੇ ਅਤੇ ਟਮਾਟਰ ਦੀਆਂ ਕੀਮਤਾਂ ਨੂੰ ਲੱਗੀ ਅੱਗ
ਪਿਛਲੇ 5 ਮਹੀਨਿਆਂ ਤੋਂ ਸੋਨੇ 'ਤੇ ਸਭ ਤੋਂ ਜ਼ਿਆਦਾ ਛੋਟ
ਘਰੇਲੂ ਬਜ਼ਾਰ ਵਿਚ ਘੱਟ ਮੰਗ ਕਾਰਨ ਸੋਨੇ ਦੇ ਡੀਲਰਾਂ ਨੂੰ ਸੋਨੇ ਦੀ ਕੀਮਤ 'ਤੇ ਭਾਰੀ ਛੋਟ ਦੇਣੀ ਪਈ। ਭਾਰਤ ਵਿਚ ਸੋਨੇ 'ਤੇ ਛੋਟ ਲਗਭਗ 43 ਡਾਲਰ ਪ੍ਰਤੀ ਔਂਸ ਰਹੀ ਹੈ। ਜੋ ਕਿ ਪਿਛਲੇ 5 ਮਹੀਨਿਆਂ ਵਿਚ ਸੋਨੇ 'ਤੇ ਸਭ ਤੋਂ ਜ਼ਿਆਦਾ ਛੋਟ ਹੈ।
ਨਿਊਜ਼ ਏਜੰਸੀ ਰਾਏਟਰਜ਼ ਨੇ ਆਪਣੀ ਇਕ ਰਿਪੋਰਟ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਕੱਲੇ ਪਿਛਲੇ ਹਫਤੇ ਹੀ ਸੋਨੇ ਦੇ ਡੀਲਰਾਂ ਨੇ ਸੋਨੇ ਦੀ ਕੀਮਤ ਉੱਤੇ 20 ਡਾਲਰ ਤੱਕ ਦੀ ਛੋਟ ਦਿੱਤੀ ਹੈ। ਘੱਟ ਰਹੀ ਮੰਗ ਤੋਂ ਇਲਾਵਾ ਸੋਨੇ 'ਤੇ ਭਾਰੀ ਛੋਟ ਇਸ ਲਈ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਪੁਰਾਣੇ ਸਟਾਕ ਨੂੰ ਖਤਮ ਕੀਤਾ ਜਾ ਸਕੇ। ਭਾਰਤ ਵਿਚ 12.5 ਪ੍ਰਤੀਸ਼ਤ ਆਯਾਤ ਡਿਊਟੀ ਅਤੇ 3 ਪ੍ਰਤੀਸ਼ਤ ਜੀ.ਐਸ.ਟੀ ਸੋਨੇ 'ਤੇ ਭੁਗਤਾਨ ਯੋਗ ਹੈ।
ਇਹ ਵੀ ਦੇਖੋ : ਵਿਜੇ ਮਾਲਿਆ ਨੂੰ ਝਟਕਾ, ਸੁਪਰੀਮ ਕੋਰਟ ਨੇ ਸਮੀਖਿਆ ਪਟੀਸ਼ਨ ਕੀਤੀ ਰੱਦ