ਨੌਕਰੀਆਂ ''ਚ ਮੁਸਲਮਾਨਾਂ ਦੀ ਹਿੱਸੇਦਾਰੀ 6.8 ਫ਼ੀਸਦੀ ਘਟੀ, ਹਿੰਦੂਆਂ ਦੀ ਗਿਣਤੀ ''ਚ 3 ਗੁਣਾ ਵਾਧਾ
Wednesday, Feb 21, 2024 - 02:19 PM (IST)
ਬਿਜ਼ਨੈੱਸ ਡੈਸਕ : ਦੇਸ਼ ਵਿੱਚ ਪਿਛਲੇ 5 ਸਾਲਾਂ ਵਿੱਚ ਨੌਕਰੀਆਂ ਮਿਲਣ ਵਿੱਚ ਧਾਰਮਿਕ ਘੱਟ ਗਿਣਤੀ ਸਮੂਹਾਂ ਦੀ ਹਿੱਸੇਦਾਰੀ ਘੱਟ ਹੋਈ ਹੈ। ਕੇਂਦਰ ਸਰਕਾਰ ਦੇ ਅਧੀਨ ਲੇਬਰ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2019 ਤੋਂ ਬਾਅਦ ਮੁਸਲਿਮ ਭਾਈਚਾਰੇ ਵਿੱਚ ਨਿਯਮਤ ਤਨਖ਼ਾਹਦਾਰ ਸਟਾਫ ਵਜੋਂ ਕੰਮ ਕਰਨ ਵਾਲੇ ਲੋਕਾਂ ਦੀ ਹਿੱਸੇਦਾਰੀ ਵਿੱਚ ਗਿਰਾਵਟ ਆਈ ਹੈ। ਇਹ ਗਿਰਾਵਟ ਸਭ ਤੋਂ ਵੱਧ 6.8 ਫ਼ੀਸਦੀ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ
ਦੱਸ ਦੇਈਏ ਕਿ ਵਿੱਤੀ ਸਾਲ 2018-19 ਵਿੱਚ ਉਨ੍ਹਾਂ ਦੀ ਹਿੱਸੇਦਾਰੀ 22.1 ਫ਼ੀਸਦੀ ਤੋਂ ਘਟ ਕੇ 2022-23 ਵਿੱਚ 15.3 ਫ਼ੀਸਦੀ ਰਹਿ ਗਈ ਹੈ। ਨੌਕਰੀਆਂ ਨੂੰ ਲੈ ਕੇ ਇਸਾਈ ਭਾਈਚਾਰੇ ਵਿੱਚ 3.2 ਫ਼ੀਸਦੀ ਅਤੇ ਸਿੱਖਾਂ ਵਿੱਚ 2.5 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਬਹੁਗਿਣਤੀ ਹਿੰਦੂ ਭਾਈਚਾਰੇ ਵਿੱਚ 2.3 ਫ਼ੀਸਦੀ ਦੀ ਗਿਰਾਵਟ ਆਈ ਹੈ, ਜੋ ਸਭ ਤੋਂ ਘੱਟ ਦਰਜ ਕੀਤੀ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ
ਇਸ ਮਾਮਲੇ ਦੇ ਸਬੰਧ ਵਿਚ ਬਾਥ ਯੂਨੀਵਰਸਿਟੀ ਦੇ ਵਿਜ਼ਿਟਿੰਗ ਪ੍ਰੋਫ਼ੈਸਰ ਸੰਤੋਸ਼ ਮਹਿਰੋਤਰਾ ਦਾ ਕਹਿਣਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਵੱਡੀ ਗਿਣਤੀ ਵਿਚ ਨੌਕਰੀਆਂ ਮਿਲ ਰਹੀਆਂ ਹਨ। ਮਹਾਂਮਾਰੀ ਤੋਂ ਬਾਅਦ ਨਿਰਮਾਣ ਅਤੇ ਸੇਵਾਵਾਂ ਵਰਗੇ ਦੋਵੇਂ ਮਹੱਤਵਪੂਰਨ ਖੇਤਰ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਵਿੱਚ ਅਸਫਲ ਰਹੇ ਹਨ। ਇਸ ਦਾ ਸਭ ਤੋਂ ਵੱਧ ਪ੍ਰਭਾਵ ਮੁਸਲਮਾਨਾਂ 'ਤੇ ਪਿਆ ਹੈ, ਜੋ ਸ਼ਹਿਰੀ ਖੇਤਰਾਂ ਵਿੱਚ ਵਧੇਰੇ ਗਿਣਤੀ ਵਿੱਚ ਰਹਿ ਰਹੇ ਹਨ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8