ਸ਼ੇਅਰ ਬਾਜ਼ਾਰ ਦੀ ਵਾਧੇ ਨਾਲ ਸ਼ੁਰੂਆਤ, ਸੈਂਸੈਕਸ 61 ਹਜ਼ਾਰ ਤੇ ਨਿਫਟੀ 18 ਹਜ਼ਾਰ ਦੇ ਪਾਰ ਖੁਲ੍ਹਿਆ
Monday, Nov 15, 2021 - 11:03 AM (IST)
ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਵਾਧੇ ਨਾਲ ਹੋਈ ਹੈ।ਬੀਐਸਈ ਬੈਂਚਮਾਰਕ ਇੰਡੈਕਸ, ਸੈਂਸੈਕਸ ਅਤੇ ਐਨਐਸਈ ਨਿਫਟੀ ਨੇ ਸੋਮਵਾਰ ਨੂੰ ਵਾਧੇ ਦੇ ਨਾਲ ਕਾਰੋਬਾਰ ਕਰਨਾ ਸ਼ੁਰੂ ਕੀਤਾ। ਸ਼ੁਰੂਆਤੀ ਕਾਰੋਬਾਰ 'ਤੇ, ਸੈਂਸੈਕਸ 236.27 ਜਾਂ 0.39 ਫੀਸਦੀ ਵਧ ਕੇ 60,922.96 'ਤੇ ਸੀ। ਨਿਫਟੀ 50 ਵੀ 88.55 ਅੰਕ ਜਾਂ 0.49 ਫੀਸਦੀ ਦੇ ਵਾਧੇ ਨਾਲ 18,191.30 ਦੇ ਪੱਧਰ 'ਤੇ ਰਿਹਾ।
ਸੈਂਸੈਕਸ ਆਪਣੇ ਪਿਛਲੇ ਹਫਤੇ ਦੇ ਕਾਰੋਬਾਰੀ ਦਿਨ 767.00 ਅੰਕ ਜਾਂ 1.2 ਦੇ ਵਾਧੇ ਨਾਲ 60,686.69 'ਤੇ ਬੰਦ ਹੋਇਆ ਸੀ।
ਟਾਪ ਗੇਨਰਜ਼
ਏਸ਼ੀਅਨ ਪੇਂਟਸ ਕੋਟਕ ਬੈਂਕ, ਐਚਡੀਐਫਸੀ ਬੈਂਕ, ਐਕਸਿਸ ਬੈਂਕ, ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਟਾਈਟਨ, ਆਈਟੀਸੀ, ਇੰਡਸਇੰਡ ਬੈਂਕ, ਸਨ ਫਾਰਮਾ
ਟਾਪ ਲੂਜ਼ਰਜ਼
ਭਾਰਤੀ ਏਅਰਟੈੱਲ, ਟੈਕ ਮਹਿੰਦਰਾ
ਇਹ ਵੀ ਪੜ੍ਹੋ: BCCI ਨਹੀਂ ਭਰੇਗਾ IPL ਤੋਂ ਹੋਣ ਵਾਲੀ ਕਮਾਈ 'ਤੇ ਟੈਕਸ, ਕ੍ਰਿਕਟ ਬੋਰਡ ਦੇ ਹੱਕ 'ਚ ਆਇਆ ITAT ਦਾ ਫ਼ੈਸਲਾ
ਟਾਪ 10 ਕੰਪਨੀਆਂ ਵਿਚੋਂ 6 ਦਾ ਬਾਜ਼ਾਰ ਪੂੰਜੀਕਰਣ ਵਧਿਆ
ਸੈਂਸੈਕਸ ਦੀਆਂ ਟਾਪ 10 ਵਿਚੋਂ 6 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਵਿਚ ਬੀਤੇ ਹਫਤੇ ਸਮੂਹਿਕ ਰੂਪ ਨਾਲ 1,18,383.07 ਕਰੋਡ਼ ਰੁਪਏ ਦਾ ਵਾਧਾ ਹੋਇਆ।
ਇਸ ਵਾਧੇ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਰਿਲਾਇੰਸ ਇੰਡਸਟਰੀਜ਼ ਦਾ ਰਿਹਾ। ਬੀਤੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 619.07 ਅੰਕ ਜਾਂ 1.03 ਫੀਸਦੀ ਦੇ ਲਾਭ ਵਿਚ ਰਿਹਾ।
ਸਮੀਖਿਆ ਅਧੀਨ ਹਫਤੇ ਵਿਚ ਜਿੱਥੇ ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਐੱਚ. ਡੀ. ਐੱਫ. ਸੀ., ਬਜਾਜ ਫਾਈਨਾਂਸ ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਪੂੰਜੀਕਰਣ ਵਿਚ ਵਾਧਾ ਹੋਇਆ, ਉਥੇ ਹੀ ਐੱਚ. ਡੀ. ਐੱਫ. ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ ਲਿ., ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਭਾਰਤੀ ਸਟੇਟ ਬੈਂਕ ਦੀ ਬਾਜ਼ਾਰ ਹੈਸੀਅਤ ਘੱਟ ਗਈ।
ਹਫਤੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 59,437.12 ਕਰੋਡ਼ ਰੁਪਏ ਦੇ ਉਛਾਲ ਨਾਲ 16,44,511.70 ਕਰੋਡ਼ ਰੁਪਏ ਉੱਤੇ ਪਹੁੰਚ ਗਿਆ। ਇਸ ਦੌਰਾਨ ਇਨਫੋਸਿਸ ਦੇ ਬਾਜ਼ਾਰ ਮੁਲਾਂਕਣ ਵਿਚ 29,690.9 ਕਰੋਡ਼ ਰੁਪਏ ਦਾ ਵਾਧਾ ਹੋਇਆ ਅਤੇ ਇਹ 7,48,580.98 ਕਰੋਡ਼ ਰੁਪਏ ਉੱਤੇ ਪਹੁੰਚ ਗਿਆ।
ਇਹ ਵੀ ਪੜ੍ਹੋ: ਇਸ ਔਰਤ ਨੂੰ ਥੱਪੜ ਮਾਰਨ ਦੇ ਮਿਲਦੇ ਹਨ 600 ਰੁਪਏ ਪ੍ਰਤੀ ਘੰਟਾ, ਜਾਣੋ ਵਜ੍ਹਾ
ਐੱਚ. ਡੀ. ਐੱਫ. ਸੀ. ਦਾ ਮੁਲਾਂਕਣ 17,187 ਕਰੋਡ਼ ਰੁਪਏ ਦੇ ਲਾਭ ਨਾਲ 5,41,557.77 ਕਰੋਡ਼ ਰੁਪਏ ਅਤੇ ਟੀ. ਸੀ. ਐੱਸ. ਦਾ 5,715.04 ਕਰੋਡ਼ ਰੁਪਏ ਦੇ ਉੱਛਾਲ ਨਾਲ 13,03,730.66 ਕਰੋਡ਼ ਰੁਪਏ ਉੱਤੇ ਪਹੁੰਚ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।