ਲਗਾਤਾਰ ਤੀਜੇ ਦਿਨ ਮਜ਼ਬੂਤੀ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 250 ਅੰਕ ਚੜ੍ਹਿਆ

Friday, Jul 15, 2022 - 10:21 AM (IST)

ਮੁੰਬਈ — ਗਲੋਬਲ ਬਾਜ਼ਾਰਾਂ ਤੋਂ ਕਮਜ਼ੋਰੀ ਦੇ ਬਾਵਜੂਦ ਭਾਰਤੀ ਬਾਜ਼ਾਰ ਲਗਾਤਾਰ ਤੀਜੇ ਦਿਨ ਮਜ਼ਬੂਤੀ ਨਾਲ ਖੁੱਲ੍ਹੇ ਹਨ। ਇਸ ਤੋਂ ਪਹਿਲਾਂ ਅਮਰੀਕੀ ਬਾਜ਼ਾਰਾਂ 'ਚ ਕਾਫੀ ਅਸਥਿਰਤਾ ਹੈ। ਡਾਓ ਜੋਂਸ 600 ਤੋਂ ਜ਼ਿਆਦਾ ਅੰਕ ਡਿੱਗਣ ਤੋਂ ਬਾਅਦ ਸਿਰਫ 142 ਅੰਕ ਡਿੱਗ ਕੇ ਬੰਦ ਹੋਇਆ। ਇਸ ਤੋਂ ਇਲਾਵਾ ਜੇਪੀ ਮੋਰਗਨ ਅਤੇ ਮੋਰਗਨ ਸਟੈਨਲੀ ਨੇ ਕਮਜ਼ੋਰ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੇ ਸਟਾਕ ਵਿੱਚ ਕਮਜ਼ੋਰੀ ਦਿਖਾਈ ਦਿੱਤੀ ਹੈ।

ਇਸ ਦੇ ਨਾਲ ਹੀ ਫੈੱਡ ਗਵਰਨਰ ਅਤੇ ਰਾਸ਼ਟਰਪਤੀ ਦੇ ਬਿਆਨ ਤੋਂ ਬਾਅਦ ਬਾਜ਼ਾਰ 'ਚ ਹਲਕੀ ਰਿਕਵਰੀ ਆਈ ਹੈ। ਯੂਰਪੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਕਮਜ਼ੋਰੀ ਦਾ ਮਾਹੌਲ ਹੈ। ਔਸਤਨ, ਤਿੰਨਾਂ ਸੂਚਕਾਂਕ 1.5 ਫੀਸਦੀ ਤੋਂ ਵੱਧ ਡਿੱਗ ਗਏ ਹਨ। ਏਸ਼ੀਆਈ ਬਾਜ਼ਾਰਾਂ 'ਚ ਵੀ ਹਲਕੀ ਬਿਕਵਾਲੀ ਹੈ। SGX ਨਿਫਟੀ 5 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।

ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸੈਂਸੈਕਸ 280.27 (0.52%) ਵਧਿਆ ਹੈ ਅਤੇ ਸੂਚਕਾਂਕ 53696.42 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 50 ਇੰਡੈਕਸ 'ਚ 84.30 (0.53 ਫੀਸਦੀ) ਦੀ ਮਜ਼ਬੂਤੀ ਦਿਖਾਈ ਦੇ ਰਹੀ ਹੈ, ਇਹ ਸੂਚਕਾਂਕ 16023 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਲਾਈਫਟਾਈਮ ਲੋਅ 'ਤੇ ਰੁਪਿਆ

ਸ਼ੁੱਕਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ, ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ 79.92/93 ਤੱਕ ਚਲਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਇਹ 79.8750 ਦੇ ਪੱਧਰ 'ਤੇ ਬੰਦ ਹੋਇਆ ਸੀ। ਰੁਪਿਆ ਵੀ ਆਪਣੇ ਸ਼ੁਰੂਆਤੀ ਕਾਰੋਬਾਰ ਵਿੱਚ 79.95 ਦੇ ਜੀਵਨ ਕਾਲ ਦੇ ਹੇਠਲੇ ਪੱਧਰ ਨੂੰ ਛੂਹ ਗਿਆ ਹੈ।


Harinder Kaur

Content Editor

Related News