ਸ਼ੇਅਰ ਬਾਜ਼ਾਰ: ਸੈਂਸੈਕਸ 668 ਅੰਕ ਡਿੱਗਿਆ ਤੇ ਨਿਫਟੀ 16900 ਤੋਂ ਹੇਠਾਂ , 1 ਮਿੰਟ 'ਚ ਨਿਵੇਸ਼ਕਾਂ ਦਾ 5 ਲੱਖ ਕਰੋੜ ਡੁੱ
Monday, Nov 29, 2021 - 10:08 AM (IST)
ਮੁੰਬਈ - ਪਿਛਲੇ ਕਾਰੋਬਾਰੀ ਹਫਤੇ 'ਚ ਵੱਡੀ ਗਿਰਾਵਟ ਦੇ ਨਾਲ ਬੰਦ ਹੋਏ ਬਾਜ਼ਾਰ 'ਚ ਅਜੇ ਵੀ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਕਮਜ਼ੋਰ ਗਲੋਬਲ ਸੰਕੇਤਾਂ ਅਤੇ ਕੋਰੋਨਾ ਦੇ ਨਵੇਂ ਓਮਾਈਕਰੋਨ ਵੇਰੀਐਂਟ ਦੇ ਡਰ ਨੇ ਨਿਵੇਸ਼ਕਾਂ ਦੀਆਂ ਭਾਵਨਾਵਾਂ ਨੂੰ ਕਮਜ਼ੋਰ ਕੀਤਾ ਹੈ। ਸੋਮਵਾਰ ਨੂੰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਪਰ ਜਿਵੇਂ ਹੀ ਖੁੱਲ੍ਹਿਆ ਤਾਂ ਹੰਗਾਮਾ ਹੋ ਗਿਆ। ਮੌਜੂਦਾ ਸਮੇਂ 'ਚ BSE 30 ਸ਼ੇਅਰਾਂ ਵਾਲਾ ਸੈਂਸੈਕਸ 668 ਅੰਕਾਂ ਦੀ ਗਿਰਾਵਟ ਨਾਲ 56,400 'ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ NSE ਨਿਫਟੀ 248 ਅੰਕ ਡਿੱਗ ਕੇ 16,900 ਦੇ ਪੱਧਰ ਤੋਂ ਹੇਠਾਂ ਪਹੁੰਚ ਗਿਆ ਹੈ।
ਸਿਰਫ਼ 2 ਸ਼ੇਅਰ ਵਾਧੇ ਨਾਲ ਕਰ ਰਹੇ ਕਾਰੋਬਾਰ
ਸੈਂਸੈਕਸ ਦੇ 30 ਸਟਾਕਾਂ 'ਚੋਂ ਸਿਰਫ 2 ਸਟਾਕ ਹੀ ਲਾਭ 'ਚ ਹਨ। ਬਾਕੀ 28 ਸਟਾਕਾਂ 'ਚ ਭਾਰੀ ਗਿਰਾਵਟ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 168 ਅੰਕਾਂ ਦੀ ਗਿਰਾਵਟ ਨਾਲ 17,857 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਅਤੇ ਨਿਫਟੀ ਪਿਛਲੇ ਕਈ ਮਹੀਨਿਆਂ ਦਾ ਰਿਕਾਰਡ ਤੋੜ ਰਹੇ ਹਨ। ਦੋਵੇਂ ਪਹਿਲੀ ਵਾਰ 57 ਹਜ਼ਾਰ ਅਤੇ 18 ਹਜ਼ਾਰ ਤੋਂ ਹੇਠਾਂ ਪਹੁੰਚ ਗਏ ਹਨ। ਨਿਫਟੀ ਅੱਜ 17,055 'ਤੇ ਖੁੱਲ੍ਹਿਆ ਅਤੇ 16,838 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ 17,068 ਦਾ ਉੱਚ ਪੱਧਰ ਬਣਾਇਆ ਗਿਆ ਸੀ। ਇਹ ਹੁਣ 16,837 'ਤੇ ਹੈ।
ਨਿਫਟੀ ਦੇ 46 ਸਟਾਕ ਡਿੱਗੇ
ਨਿਫਟੀ ਦੀਆਂ 50 ਕੰਪਨੀਆਂ 'ਚੋਂ 46 ਕੰਪਨੀਆਂ ਦੇ ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਸਿਰਫ਼ 4 ਸ਼ੇਅਰ ਹੀ ਲਾਭ 'ਚ ਕਾਰੋਬਾਰ ਕਰ ਰਹੇ ਹਨ। ਨਿਫਟੀ ਨੈਕਸਟ 50 ਇੰਡੈਕਸ ਇਸ ਸਮੇਂ 2.23%, ਨਿਫਟੀ ਬੈਂਕ ਅਤੇ ਨਿਫਟੀ ਵਿੱਤੀ ਸੂਚਕਾਂਕ 1-1% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਓਐਨਜੀਸੀ, ਅਡਾਨੀ ਪੋਰਟ, ਹੀਰੋ ਮੋਟੋ ਕਾਰਪੋਰੇਸ਼ਨ ਅਤੇ ਇੰਡੀਅਨ ਆਇਲ ਨੂੰ ਵੱਡਾ ਨੁਕਸਾਨ ਹੋਇਆ। ਲਾਭ ਲੈਣ ਵਾਲਿਆਂ ਵਿੱਚ ਸਿਪਲਾ ਦੇ ਨਾਲ ਹਿੰਡਾਲਕੋ, ਡਾ. ਰੈੱਡੀ, ਰਿਲਾਇੰਸ ਅਤੇ ਇੰਡਸਇੰਡ ਬੈਂਕ ਸ਼ਾਮਲ ਹਨ।
ਸ਼ੁੱਕਰਵਾਰ ਨੂੰ ਸੈਂਸੈਕਸ 1687 ਅੰਕ ਟੁੱਟ ਗਿਆ ਸੀ
ਮਹੱਤਵਪੂਰਨ ਗੱਲ ਇਹ ਹੈ ਕਿ ਦੱਖਣੀ ਅਫਰੀਕਾ 'ਚ ਮਿਲੇ ਕੋਰੋਨਾ ਦੇ ਨਵੇਂ ਰੂਪ ਦੇ ਵਧਦੇ ਪ੍ਰਕੋਪ ਦੇ ਵਿਚਕਾਰ ਕਾਰੋਬਾਰੀ ਹਫਤੇ ਦੇ ਆਖਰੀ ਦਿਨ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਗਿਰਾਵਟ ਦੇ ਨਾਲ ਬੰਦ ਹੋਇਆ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 1687.94 ਅੰਕ ਜਾਂ 2.87 ਫੀਸਦੀ ਦੀ ਗਿਰਾਵਟ ਨਾਲ 57,107.15 'ਤੇ ਬੰਦ ਹੋਇਆ, ਜਦੋਂ ਕਿ NSE ਨਿਫਟੀ 509.80 ਅੰਕ ਜਾਂ 2.91 ਫੀਸਦੀ ਡਿੱਗ ਕੇ 17026.45 'ਤੇ ਬੰਦ ਹੋਇਆ।