ਇਸ ਦਿਨ ਆਵੇਗੀ ਜਨਧਨ ਖਾਤੇ 'ਚ 500 ਰੁਪਏ ਦੀ ਦੂਜੀ ਕਿਸ਼ਤ , ਜਾਣੋ ਕਦੋਂ ਅਤੇ ਕਿਵੇਂ ਕਢਵਾ ਸਕਦੇ ਹੋ

05/02/2020 4:24:45 PM

ਨਵੀਂ ਦਿੱਲੀ - ਜਨਧਨ ਯੋਜਨਾ ਦੀਆਂ ਮਹਿਲਾ ਲਾਭਪਾਤਰੀਆਂ ਦੀ 500 ਰੁਪਏ ਪ੍ਰਤੀ ਮਹੀਨਾ ਦੀ ਦੂਸਰੀ ਕਿਸ਼ਤ 4 ਮਈ ਤੋਂ ਉਨ੍ਹਾਂ ਦੇ ਖਾਤੇ ਵਿਚ ਆਉਣੀ ਸ਼ੁਰੂ ਹੋ ਜਾਵੇਗੀ। ਕੋਵਿਡ-19 ਸੰਕਟ ਦੌਰਾਨ ਗਰੀਬਾਂ ਦੀ ਸਹਾਇਤਾ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 26 ਮਾਰਚ ਨੂੰ ਮਹਿਲਾ ਜਨਧਨ ਖਾਤਾਧਾਰਕਾਂ ਦੇ ਖਾਤੇ ਵਿਚ ਅਪ੍ਰੈਲ ਤੋਂ ਤਿੰਨ ਮਹੀਨੇ ਤੱਕ ਹਰ ਮਹੀਨੇ 500 ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਸੀ।

ਬੈਂਕ ਆਪਣੇ ਖਾਤੇ ਧਾਰਕਾਂ ਨੂੰ ਐਸ.ਐਮ.ਐਸ. ਰਾਹੀਂ ਸੂਚਿਤ ਕਰ ਰਹੇ ਹਨ। ਲਾਭਪਾਤਰੀ ਫੰਡ ਨੂੰ ਕਢਵਾਉਣ ਲਈ ਨੜੇ ਦੇ ਏ.ਟੀ.ਐਮ ਦਾ 000 ਕਾਰਡ, ਬੈਂਕ ਮਿੱਤਰ, ਸੀ.ਐਸ.ਪੀ. ਦੇ ਨਾਲ ਇਸਤੇਮਾਲ ਕਰਨ ਤਾਂ ਜੋ ਬੈਂਕ ਦੀਆਂ ਬ੍ਰਾਂਚਾਂ ਵਿਚ ਭੀੜ ਨਾ ਹੋਵੇ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਲਈ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਈ ਚਾਰਜ ਨਹੀਂ ਹੈ।

 ਇਹ ਵੀ ਪੜ੍ਹੋ: ਪਾਕਿਸਤਾਨ ਵਿਚ ਪੈਟਰੋਲ 15 ਅਤੇ ਡੀਜ਼ਲ 27 ਰੁਪਏ ਹੋਇਆ ਸਸਤਾ, ਜਾਣੋ ਭਾਰਤ ਵਿਚ ਕਿੰਨੀ ਹੈ ਕੀਮਤ

ਵਿੱਤੀ ਸੇਵਾਵਾਂ ਦੇ ਸਕੱਤਰ ਦੇਵਾਸ਼ੀਸ਼ ਪਾਂਡਾ ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿਚ ਕਿਹਾ, 'ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ ਪ੍ਰਧਾਨ ਮੰਤਰੀ ਜਨਧਨ ਯੋਜਨਾ(ਪੀਐਮਜੇਡੀਵਾਈ) ਮਹਿਲਾ ਖਾਤਾਧਾਰਕਾਂ ਦੇ ਬੈਂਕ ਖਾਤੇ ਵਿਚ ਮਈ ਮਹੀਨੇ ਦੀ ਕਿਸ਼ਤ ਭੇਜ ਦਿੱਤੀ ਗਈ ਹੈ। ਲਾਭਪਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬੈਂਕਾਂ ਅਤੇ ਸੀਐਸਪੀਜ਼ 'ਤੇ ਜਾਣ ਲਈ ਦਿੱਤੇ ਗਏ ਸ਼ਡਿਊਲ ਦੀ ਪਾਲਣਾ ਕਰਨ। ਏਟੀਐਮ ਅਤੇ ਬੀ.ਸੀ. ਰਾਹੀਂ ਪੈਸੇ ਵੀ ਕਢਵਾਏ ਜਾ ਸਕਦੇ ਹਨ।'

 

ਇਸ ਦਿਨ ਮਿਲੇਗਾ ਪੈਸਾ

0 ਅਤੇ 1 ਦੇ ਤੌਰ ਤੇ ਆਖਰੀ ਅੰਕ ਹੈ ਤਾਂ  4 ਮਈ ਨੂੰ ਮਿਲੇਗਾ ਪੈਸਾ
2 ਜਾਂ 3 ਅੰਕ ਨਾਲ ਖ਼ਤਮ ਹੋਣ ਵਾਲੇ ਖਾਤੇ ਨੰਬਰ ਵਿਚ ਪੈਸੇ 5 ਮਈ ਨੂੰ ਆਉਣਗੇ
4 ਜਾਂ 5 ਅੰਕ ਨਾਲ ਖਤਮ ਹੋਣ ਵਾਲੇ ਅਕਾਉਂਟ ਨੰਬਰ ਵਿਚ 6 ਮਈ ਨੂੰ ਜਮ੍ਹਾ ਹੋਵੇਗੀ ਰਾਸ਼ੀ
6 ਜਾਂ 7 ਨਾਲ ਖਤਮ ਹੋਣ ਵਾਲੇ ਖਾਤੇ ਨੰਬਰ ਵਿਚ 8 ਮਈ ਨੂੰ ਪਵੇਗਾ ਪੈਸਾ 
8 ਜਾਂ 9 ਨਾਲ ਖਤਮ ਹੋਣ ਵਾਲੇ ਖਾਤਾ ਨੰਬਰਾਂ ਲਈ, ਰਾਸ਼ੀ 11 ਮਈ ਨੂੰ ਭੇਜੀ ਜਾਏਗੀ
 


Harinder Kaur

Content Editor

Related News