ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 8 ਪੈਸੇ ਦੀ ਤੇਜ਼ੀ ਨਾਲ 82.52 ਪ੍ਰਤੀ ਡਾਲਰ ''ਤੇ ਪਹੁੰਚਿਆ
Wednesday, Jun 07, 2023 - 11:02 AM (IST)

ਮੁੰਬਈ (ਭਾਸ਼ਾ) - ਸਥਾਨਕ ਸ਼ੇਅਰ ਬਾਜ਼ਾਰਾਂ 'ਚ ਮਜ਼ਬੂਤ ਰੁਖ ਦੇ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਠ ਪੈਸੇ ਵਧ ਕੇ 82.52 'ਤੇ ਪਹੁੰਚ ਗਿਆ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮੀਖਿਆ ਬੈਠਕ ਤੋਂ ਪਹਿਲਾਂ ਬਾਜ਼ਾਰ ਦੇ ਪ੍ਰਤੀਭਾਗੀਆਂ ਰੁਪਏ ਨੂੰ ਤੰਗ ਦਾਇਰੇ 'ਚ ਰੱਖਦੇ ਹੋਏ ਸਾਵਧਾਨੀ ਵਾਲਾ ਰੁਖ ਅਪਣਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਬੈਂਕ ਵੀਰਵਾਰ ਨੂੰ ਰੈਪੋ ਦਰ ਨੂੰ 6.5 ਫ਼ੀਸਦੀ 'ਤੇ ਬਰਕਰਾਰ ਰੱਖੇਗਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.56 'ਤੇ ਖੁੱਲ੍ਹਣ ਤੋਂ ਬਾਅਦ ਡਾਲਰ ਦੇ ਮੁਕਾਬਲੇ 82.52 'ਤੇ ਪਹੁੰਚ ਗਿਆ।
ਦੱਸ ਦੇਈਏ ਕਿ ਇਹ ਪਿਛਲੇ ਬੰਦ ਪੱਧਰ ਦੇ ਮੁਕਾਬਲੇ 8 ਪੈਸੇ ਦਾ ਵਾਧਾ ਹੈ। ਮੰਗਲਵਾਰ ਨੂੰ ਰੁਪਿਆ 82.60 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.02 ਫ਼ੀਸਦੀ ਡਿੱਗ ਕੇ 104.10 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.45 ਫ਼ੀਸਦੀ ਘੱਟ ਕੇ 76.56 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।