ਰੁਪਿਆ 6 ਪੈਸੇ ਦੇ ਨੁਕਸਾਨ ਨਾਲ 74.94 ਪ੍ਰਤੀ ਡਾਲਰ ''ਤੇ ਪਹੁੰਚਿਆ

Thursday, Apr 22, 2021 - 04:57 PM (IST)

ਰੁਪਿਆ 6 ਪੈਸੇ ਦੇ ਨੁਕਸਾਨ ਨਾਲ 74.94 ਪ੍ਰਤੀ ਡਾਲਰ ''ਤੇ ਪਹੁੰਚਿਆ

ਮੁੰਬਈ - ਅੰਤਰਬੈਂਕ ਵਿਦੇਸ਼ ਵਟਾਂਦਰਾ ਬਾਜ਼ਾਰ ਵਿਚ ਵੀਰਵਾਰ ਨੂੰ ਰੁਪਿਆ 6 ਪੈਸੇ ਦੇ ਨੁਕਸਾਨ ਨਾਲ 74.94 ਪ੍ਰਤੀ ਡਾਲਰ 'ਤੇ ਆ ਗਿਆ। ਕੋਵਿਡ-19 ਵਾਇਰਸ ਦੇ ਮਾਮਲਿਆ ਵਿਚ ਹੋ ਰਹੇ ਲਗਾਤਾਰ ਵਾਧੇ ਅਤੇ ਵੱਖ-ਵੱਖ ਸੂਬਿਆਂ ਵਲੋਂ ਆਵਾਜਾਈ ਰੁਕਣ ਕਾਰਨ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਰੁਪਏ ਵਿਚ ਗਿਰਵਾਟ ਦੇਖਣ ਨੂੰ ਮਿਲੀ ਹੈ। 

ਅੰਤਰਬੈਂਕਿੰਗ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਰੁਪਿਆ 75.25 ਪ੍ਰਤੀ ਡਾਲਰ 'ਤੇ ਖੁੱਲਿ੍ਹਆ। ਇਸ ਕਾਰੋਬਾਰ ਦੌਰਾਨ 74.82 ਤੋਂ 75.26 ਪ੍ਰਤੀ ਡਾਲਰ ਵਿਚਕਾਰ ਰਿਹਾ। ਆਖਿਰ ਵਿਚ ਰੁਪਿਆ 6 ਪੈਸੇ ਦੇ ਨੁਕਸਾਨ ਨਾਲ 74.94 ਪ੍ਰਤੀ ਡਾਲਰ 'ਤੇ ਬੰਦ ਹੋਇਆ। ਮੰਗਲਵਾਰ ਨੂੰ ਰੁਪਿਆ 74.88 ਪ੍ਰਤੀ ਡਾਲਰ ਰਿਹਾ ਸੀ। 

ਬੁੱਧਵਾਰ ਨੂੰ ਰਾਮਨਵਮੀ ਦੇ ਮੌਕੇ ਬਾਜ਼ਾਰ ਬੰਦ ਰਹੇ ਸਨ। ਇਸ ਦੌਰਾਨ 6 ਮੁਦਰਾਵਾਂ ਦੇ ਮੁਕਾਬਲੇ ਡਾਲਰ ਦਾ ਰੁਖ਼ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.07 ਫ਼ੀਸਦੀ ਦੇ ਨੁਕਸਾਨ ਨਾਲ 91.09 'ਤੇ ਆ ਗਿਆ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਇਕ ਦਿਨ ਵਿਚ ਲਾਗ ਦੇ 3.14 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਕਿਸੇ ਵੀ ਦੇਸ਼ ਲਈ ਇਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤਰੀਕੇ ਨਾਲ ਦੇਸ਼ ਵਿਚ ਹੁਣ ਵਾਇਰਸ ਦਾ ਅੰਕੜਾ 1,59,30,965 ਉੱਤੇ ਪਹੁੰਚ ਗਿਆ ਹੈ। ਇਸ ਦੌਰਾਨ ਕੱਚਾ ਤੇਲ ਵਾਇਦਾ 0.54 ਫ਼ੀਸਦੀ ਦੇ ਨੁਕਸਾਨ ਨਾਲ 64.97 ਡਾਲਰ ਪ੍ਰਤੀ ਬੈਰਲ ਉੱਤੇ ਆ ਗਿਆ।


author

Harinder Kaur

Content Editor

Related News