ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਤਿੰਨ ਪੈਸੇ ਟੁੱਟਿਆ

08/17/2021 1:09:23 PM

ਮੁੰਬਈ - ਅਮਰੀਕੀ ਮੁਦਰਾ ਵਿਚ ਤੇਜ਼ੀ ਦੇ ਕਾਰਨ ਭਾਰਤੀ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਡਾਲਰ ਦੇ ਮੁਕਾਬਲੇ ਤਿੰਨ ਪੈਸੇ ਡਿੱਗ ਕੇ 74.27 ਦੇ ਪੱਧਰ 'ਤੇ ਆ ਗਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ 74.23 'ਤੇ ਖੁੱਲ੍ਹਿਆ  ਅਤੇ ਕਮਜ਼ੋਰੀ ਦੇ ਨਾਲ 74.27 'ਤੇ ਆ ਗਿਆ, ਜਿਹੜਾ ਕਿ ਪਿਛਲੇ ਬੰਦ ਭਾਅ ਦੇ ਮੁਕਾਬਲੇ ਤਿੰਨ ਪੈਸੇ ਦੀ ਗਿਰਾਵਟ ਦਰਸਾਉਂਦਾ  ਹੈ।

ਰੁਪਿਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 74.24 'ਤੇ ਬੰਦ ਹੋਇਆ ਸੀ। ਵਿਦੇਸ਼ੀ ਮੁਦਰਾ ਬਾਜ਼ਾਰ ਸੋਮਵਾਰ ਨੂੰ ਪਾਰਸੀ ਨਵੇਂ ਸਾਲ ਦੇ ਕਾਰਨ ਬੰਦ ਸੀ। ਇਸ ਦਰਮਿਆਨ 6 ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.09 ਫ਼ੀਸਦੀ ਵਧ ਕੇ 92.70 'ਤੇ ਸੀ।
 


Harinder Kaur

Content Editor

Related News